ਟਾਟਾ ਸਮੂਹ-ਮਿਸਰੀ ਪਰਿਵਾਰ ਵਿਚਕਾਰ ਵਿਵਾਦ ਗਰਮਾਇਆ, ਅਦਾਲਤ ਪਹੁੰਚਿਆ ਮਾਮਲਾ

09/13/2020 12:18:04 PM

ਮੁੰਬਈ (ਭਾਸ਼ਾ) – ਸ਼ਾਪੋਰਜੀ ਪੱਲੋਨਜੀ (ਐੱਸ. ਪੀ.) ਸਮੂਹ ਨੇ ਕਿਹਾ ਕਿ ਉਸ ਦੀ ਸ਼ੇਅਰ ਗਹਿਣੇ ਰੱਖ ਕੇ ਧਨ ਜੁਟਾਉਣ ਦੀ ਯੋਜਨਾ ਨੂੰ ਟਾਟਾ ਵਲੋਂ ਰੋਕਣ ਦਾ ਯਤਨ ਘੱਟ ਗਿਣਤੀ ਸ਼ੇਅਰਧਾਰਕਾਂ ਦੇ ਅਧਿਕਾਰਾਂ ਦੀ ਉਲੰਘਣਾ ਅਤੇ ਬਦਲੇ ਦੀ ਭਾਵਨਾ ਨਾਲ ਕੀਤੀ ਜਾਣ ਵਾਲੀ ਕਾਰਵਾਈ ਹੈ। ਟਾਟਾ ਸਮੂਹ ਨੇ ਮਿਸਤਰੀ ਸਮੂਹ ਨੂੰ ਸ਼ੇਅਰਾਂ ਨੂੰ ਗਹਿਣੇ ਰੱਖਣ ਦੇ ਯਤਨ ਨੂੰ ਰੋਕਣ ਲਈ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤਾ ਹੈ। ਸ਼ਾਪੋਰਜੀ ਪੱਲੋਨਜੀ ਸਮੂਹ ਕੋਲ ਟਾਟਾ ਸੰਨਸ ਦੀ 18.37 ਫੀਸਦੀ ਹਿੱਸੇਦਾਰੀ ਹੈ। ਟਾਟਾ ਸੰਨਸ ਨੇ ਮਿਸਤਰੀ ਸਮੂਹ ਨੂੰ ਆਪਣੇ ਟਾਟਾ ਸੰਨਸ ਦੇ ਸ਼ੇਅਰਾਂ ਤੋਂ ਪੂੰਜੀ ਜੁਟਾਉਣ ਦੇ ਯਤਨ ਨੂੰ ਰੋਕਣ ਲਈ 5 ਸਤੰਬਰ ਨੂੰ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਹੈ। ਇਸ ਪਟੀਸ਼ਨ ਰਾਹੀਂ ਟਾਟਾ ਦਾ ਯਤਨ ਐੱਸ. ਪੀ. ਸਮੂਹ ਨੂੰ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸ਼ੇਅਰ ਗਹਿਣੇ ਰੱਖਣ ਤੋਂ ਰੋਕਣਾ ਹੈ। ਐੱਸ. ਪੀ. ਸਮੂਹ ਵੱਖ-ਵੱਖ ਫੰਡਾਂ ਰਾਹੀਂ 11,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ।

ਪਹਿਲੇ ਪੜਾਅ ’ਚ 3,750 ਕਰੋੜ ਰੁਪਏ ਦਾ ਸਮਝੌਤਾ

ਉਸ ਨੇ ਕੈਨੇਡਾ ਦੇ ਇਕ ਮਸ਼ਹੂਰ ਨਿਵੇਸ਼ਕ ਤੋਂ ਟਾਟਾ ਸੰਨਸ ’ਚ ਆਪਣੀ 18.37 ਫੀਸਦੀ ਹਿੱਸੇਦਾਰੀ ’ਚੋਂ ਇਕ ਹਿੱਸੇ ਲਈ ਪਹਿਲੇ ਪੜਾਅ ’ਚ 3,750 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਘਰਾਉਣ ’ਚ ਐੱਸ. ਪੀ. ਸਮੂਹ ਦੀ ਹਿੱਸੇਦਾਰੀ ਦਾ ਮੁੱਲ 1 ਲੱਖ ਕਰੋੜ ਰੁਪਏ ਤੋਂ ਵੱਧ ਹੈ। ਕੈਨੇਡਾ ਦੇ ਨਿਵੇਸ਼ਕ ਦੇ ਨਾਲ ਐੱਸ. ਪੀ. ਸਮੂਹ ਵਲੋਂ ਪੱਕਾ ਸਮਝੌਤਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਟਾਟਾ ਸੰਨਸ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਦੇਖੋ : ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼

ਐੱਸ. ਪੀ. ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ਟਾਟਾ ਸੰਨਸ ਦੀ ਇਸ ਕਾਰਵਾਈ ਦਾ ਮਕਸਦ ਸਾਡੀ ਧਨ ਜੁਟਾਉਣ ਦੀ ਯੋਜਨਾ ’ਚ ਅੜਚਨ ਪੈਦਾ ਕਰਨਾ ਹੈ। ਇਸ ਨਾਲ ਐੱਸ. ਪੀ. ਸਮੂਹ ਦੀਆਂ ਵੱਖ-ਵੱਖ ਇਕਾਈਆਂ ਦੇ 60,000 ਕਰਮਚਾਰੀਆਂ ਨਾਲ ਇਕ ਲੱਖ ਪ੍ਰਵਾਸੀ ਮਜ਼ਦੂਰਾਂ ਦਾ ਭਵਿੱਖ ਪ੍ਰਭਾਵਿਤ ਹੋਵੇਗਾ। ਬੁਲਾਰੇ ਨੇ ਕਿਹਾ ਕਿ ਇਸ ਨਾਲ ਸਮੂਹ ਨੂੰ ਕਾਫੀ ਨੁਕਸਾਨ ਹੋਵੇਗਾ। ਸਮੂਹ ਸੁਪਰੀਮ ਕੋਰਟ ਦੇ ਸਾਹਮਣੇ ਟਾਟਾ ਦੇ ਇਸ ਦਾਅਵੇ ਨੂੰ ਸਖਤ ਚੁਣੌਤੀ ਦੇਵੇਗਾ।

ਇਹ ਵੀ ਦੇਖੋ : ਇਕ ਮਹੀਨੇ ਵਿਚ 4000 ਰੁਪਏ ਸਸਤਾ ਹੋਇਆ ਸੋਨਾ, ਜਾਰੀ ਰਹਿ ਸਕਦੀ ਹੈ ਕੀਮਤਾਂ 'ਚ ਕਮੀ

Harinder Kaur

This news is Content Editor Harinder Kaur