ਮਿੰਡਾ ਇੰਡਸਟ੍ਰੀਜ਼ ਨੇ ਕਮਰਸ਼ੀਅਲ ਪੱਤਰਾਂ ਤੋਂ 50 ਕਰੋੜ ਰੁਪਏ ਜੁਟਾਏ

06/18/2021 6:22:35 PM

ਨਵੀਂ ਦਿੱਲੀ (ਭਾਸ਼ਾ) – ਆਟੋ ਪਾਰਟਸ ਕੰਪਨੀ ਮਿੰਡਾ ਇੰਡਸਟ੍ਰੀਜ਼ ਨੇ ਕਮਰਸ਼ੀਅਲ ਪੱਤਰ ਜਾਰੀ ਕਰ ਕੇ 50 ਕਰੋੜ ਰੁਪਏ ਜੁਟਾਏ ਹਨ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਉਸ ਨੇ 17 ਜੂਨ ਦੀ ਅਲਾਟਮੈਂਟ ਮਿਤੀ ਨਾਲ ਕਮਰਸ਼ੀਅਲ ਪੱਤਰ ਜਾਰੀ ਕਰ ਕੇ 50 ਕਰੋੜ ਰੁਪਏ ਜੁਟਾਏ ਹਨ। ਇਨ੍ਹਾਂ ਦੀ ਮਚਿਓਰਿਟੀ ਦੀ ਮਿਤੀ 11 ਅਗਸਤ 2021 ਹੈ। ਮਿੰਡਾ ਇੰਡਸਟ੍ਰੀਜ਼ ਨੇ ਕਿਹਾ ਕਿ ਇਹ ਪ੍ਰਬੰਧਨ ਦੀ ਵਿੱਤ ਦੀ ਲਾਗਤ ਨੂੰ ਹੇਠਾਂ ਲਿਆਉਣ ਦੀ ਨੀਤੀ ਦੇ ਮੁਤਾਬਕ ਹੈ। ਪਿਛਲੇ ਮਹੀਨੇ ਮਿੰਡਾ ਇੰਡਸਟ੍ਰੀਜ਼ ਨੇ ਕਿਹਾ ਸੀ ਕਿ ਉਸ ਦੇ ਬੋਰਡ ਆਫ ਡਾਇਰੈਕਟਰਜ਼ ਨੇ ਸੀ. ਐੱਸ. ਈ. ਦੱਖਣੀ ਸੋਲਰ ’ਚ 27.55 ਫੀਸਦੀ ਹਿੱਸੇਦਾਰੀ 27 ਲੱਖ ਰੁਪਏ ’ਚ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਇਹ ਐਕਵਾਇਰਮੈਂਟ ਕੰਪਨੀ ਦੀਆਂ ਤਾਮਿਲਨਾਡੂ ਇਕਾਈਆਂ ਲਈ ਸੀ. ਐੱਸ. ਈ. ਦੱਖਣ ਤੋਂ ਸੌਰ ਊਰਜਾ ਖਰੀਦਣ ਲਈ ਕੀਤੀ ਗਈ ਹੈ।


Harinder Kaur

Content Editor

Related News