ਪਲੇਸਮੈਂਟ ਸੀਜ਼ਨ ''ਚ ਇਨ੍ਹਾਂ ਵਿਦਿਆਰਥੀਆਂ ''ਤੇ ਹੋਵੇਗੀ ਕਰੋੜਾਂ ਦੇ ਪੈਕੇਜ ਦੀ ਬਾਰਿਸ਼

11/29/2019 11:43:43 AM

ਨਵੀਂ ਦਿੱਲੀ — ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ(IIT) ਤੋਂ ਇੰਜੀਨੀਅਰਿੰਗ ਦੇ ਵਧੀਆ ਵਿਦਿਆਰਥੀਆਂ ਨੂੰ ਹਾਇਰ ਕਰਨ ਲਈ ਸੇਲਸਫੋਰਸ, ਮਾਈਕ੍ਰੋਸਾਫਟ, ਕੋਹੇਸਿਟੀ ਅਤੇ ਊਬਰ ਵਰਗੀਆਂ ਕੰਪਨੀਆਂ ਇਕ ਕਰੋੜ ਤੋਂ ਜ਼ਿਆਦਾ ਦੇ ਪੈਕੇਜ ਆਫਰ ਕਰਨ ਵਾਲੀਆਂ ਹਨ। ਇਨ੍ਹਾਂ ਇੰਸਟੀਚਿਊਟਸ 'ਚ ਐਤਵਾਰ ਨੂੰ ਫਾਈਨਲ ਪਲੇਸਮੈਂਟ ਸ਼ੁਰੂ ਹੋਵੇਗਾ। ਪਿਛਲੇ ਸਾਲ ਸਿਰਫ ਦੋ ਕੰਪਨੀਆਂ ਮਾਈਕ੍ਰੋਸਾਫਟ ਅਤੇ ਊਬਰ ਨੇ ਹੀ ਇਕ ਕਰੋੜ ਤੋਂ ਜ਼ਿਆਦਾ ਦੇ ਕੰਪਨਸੇਸ਼ਨ ਪੈਕੇਜ ਦਿੱਤੇ ਸਨ।

ਇਕ IIT ਪਲੇਸਮੈਂਟ ਕੋਆਰਡੀਨੇਟਰ ਨੇ ਦੱਸਿਆ, ' ਸੁਸਤੀ ਦੀਆਂ ਗੱਲਾਂ ਤਾਂ ਹੋ ਰਹੀਆਂ ਹਨ ਪਰ ਇਸ ਵਾਰ ਦਾ ਪਲੇਸਮੈਂਟ ਸੀਜ਼ਨ ਦਮਦਾਰ ਹੋਣ ਵਾਲਾ ਹੈ। ਇਸ ਸਾਲ ਜ਼ਿਆਦਾ ਕੰਪਨੀਆਂ ਵੱਡਾ ਸੈਲਰੀ ਪੈਕੇਜ ਆਫਰ ਕਰ ਰਹੀਆਂ ਹਨ। ਸੂਤਰਾਂ ਨੇ ਦੱੱਸਿਆ ਕਿ ਅਮਰੀਕੀ ਕੰਪਨੀ ਸੇਲਸਫੋਰਸ 2020 ਦੇ ਬੈਚ ਲਈ ਸਭ ਤੋਂ ਵੱਡਾ ਸੈਲਰੀ ਪੈਕੇਜ ਆਫਰ ਕਰਨ ਵਾਲੀ ਬਣ ਸਕਦੀ ਹੈ ਕਿਉਂਕਿ ਉਸਨੇ ਸਾਫਟਵੇਅਰ ਡਵੈਲਪਰ ਲਈ ਕਰੀਬ 1.8 ਕਰੋੜ ਰੁਪਏ ਦੇ ਆਫਰ ਦੀ ਤਿਆਰੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੰਪਨੀ ਫਿਲਹਾਲ ਇੰਟਰਨੈਸ਼ਨਲ ਪ੍ਰੋਫਾਈਲ ਸਿਰਫ IIT-ਮਦਰਾਸ ਅਤੇ IIT-ਬੰਬੇ 'ਚ ਆਫਰ ਕਰ ਰਹੀ ਹੈ।

ਪਲੇਸਮੈਂਟ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ 'ਚ ਸਭ ਤੋਂ ਵੱਡਾ ਆਫਰ ਦੇਣ ਵਾਲੀ ਮਾਈਕ੍ਰੋਸਾਫਟ ਅਮਰੀਕਾ ਵਿਚ ਨੌਕਰੀ ਲਈ ਕਰੀਬ 1.54 ਕਰੋੜ ਰੁਪਏ(214,600 ਡਾਲਰ) ਆਫਰ ਕਰ ਰਹੀ ਹੈ। ਇਸ ਪੈਕੇਜ ਵਿਚ 108,000 ਡਾਲਰ ਦੀ ਬੇਸ ਸੈਲਰੀ, 21,600 ਡਾਲਰ ਦਾ ਪਰਫਾਰਮੈਂਸ ਬੋਨਸ, 15,000 ਡਾਲਰ ਦਾ ਜੁਆਇਨਿੰਗ ਆਫਰ ਅਤੇ 70,000 ਡਾਲਰ ਦੀ ਰਿਸਟ੍ਰਿਕਟਿਡ ਸਟਾਕ ਯੂਨਿਟਸ ਸ਼ਾਮਲ ਹਨ। ਮਾਈਕ੍ਰੋਸਾਫਟ ਨੇ ਪਿਛਲੇ 2 ਸਾਲ 'ਚ ਵੀ ਇਹ ਹੀ ਟਾਪ ਪੈਕੇਜ ਆਫਰ ਕੀਤਾ ਸੀ।

ਸੈਨ-ਹੋਜੇ ਦੀ ਆਈ.ਟੀ. ਕੰਪਨੀ ਕੋਹੇਸਿਟੀ ਅਤੇ ਕੈਬ ਕੰਪਨੀ ਊਬਰ ਵੀ ਅਮਰੀਕੀ ਪੋਸਟ ਲਈ ਕਰੋੜ ਰੁਪਏ ਤੋਂ ਜ਼ਿਆਦਾ ਦੇ ਆਫਰ ਪੇਸ਼ ਕਰ ਰਹੀ ਹੈ। ਪਲੇਸਮੈਂਟ ਸੇਲ ਦੇ ਸੂਤਰਾਂ ਨੇ ਦੱਸਿਆ ਕਿ ਉਬਰ ਨੇ ਪਿਛਲੇ ਸਾਲ ਵੀ ਇਹ ਹੀ ਆਫਰ ਦਿੱਤਾ ਸੀ। IIT 'ਚ ਪਹਿਲੀ ਵਾਰ ਪਲੇਸਮੈਂਟ ਲਈ ਆਉਣ ਵਾਲੀਆਂ ਸਟਾਰਟਅੱਪ ਕਲੂਮਿਓ 89.5 ਲੱਖ ਰੁਪਏ ਦਾ ਪੈਕੇਜ ਦੇ ਰਹੀ ਹੈ।

ਜ਼ਿਆਦਾਤਰ ਕੰਪਨੀਆਂ ਸਾਫਟਵੇਅਰ ਡਵੈਲਪਮੈਂਟ ਦੀ ਪ੍ਰੋਫਾਈਲ ਲਈ ਅਗਲੇ ਸਾਲ ਗ੍ਰੈਜੁਏਟ ਹੋਣ ਵਾਲੇ ਵਿਦਿਆਰਥੀਆਂ  ਨੂੰ ਹਾਇਰ ਕਰਨਾ ਚਾਹੁੰਦੀਆਂ ਹਨ। ਮਾਈਕ੍ਰੋਸਾਫਟ, ਸੇਲਸਫੋਰਸ, ਊਬਰ ਅਤੇ ਕੋਹੇਸਿਟੀ ਨੇ ਖਬਰ ਨਾਲ ਜੁੜੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਪੁਰਾਣੇ IIT 'ਚ ਇਕ ਦਸੰਬਰ ਤੋਂ ਪਲੇਸਮੈਂਟ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਕੁਝ ਪ੍ਰੀ-ਪਲੇਸਮੈਂਟ ਆਫਰ(PPO) ਨੂੰ ਅੰਤਰਰਾਸ਼ਟਰੀ ਆਫਰ ਵਿਚ ਬਦਲਿਆ ਜਾਵੇਗਾ। ਪੁਰਾਣੇ ਅਤੇ ਨਵੇਂ PPO 'ਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਔਸਤਨ 19-24 ਫੀਸਦੀ ਜ਼ਿਆਦਾ 0*0 ਆਏ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੇਸ਼ ਦੇ ਵੱਡੇ ਤਕਨਾਲੋਜੀ ਕਾਲਜਾਂ 'ਤੇ ਸੁਸਤੀ ਦਾ ਅਸਰ ਨਹੀਂ ਪਿਆ ਹੈ।


Related News