ਮੱਧ ਵਰਗ ਆਮਦਨ ਕਰ ਦਾ ਸਹੀ ਬਦਲ ਚੁਣਨ ’ਚ ਸਮਰੱਥ : ਰਾਜੀਵ ਕੁਮਾਰ

02/06/2020 12:03:44 AM

ਨਵੀਂ ਦਿੱਲੀ (ਭਾਸ਼ਾ)-ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਮੱਧ ਵਰਗ ਆਪਣੇ ਲਈ ਬਿਹਤਰ ਆਮਦਨ ਕਰ ਢਾਂਚੇ ਦਾ ਬਦਲ ਚੁਣਨ ਨੂੰ ਲੈ ਕੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਨਵੀਂ ਵਿਵਸਥਾ ਨਾਲ ਬੱਚਤ ਦੀ ਪ੍ਰਵਿਰਤੀ ਕਮਜ਼ੋਰ ਨਹੀਂ ਹੋਵੇਗੀ । ਉਨ੍ਹਾਂ ਨਿਰਮਲਾ ਸੀਤਾਰਮਨ ਦੇ ਬਜਟ ’ਚ ਆਮਦਨ ਕਰ ਨੂੰ ਲੈ ਕੇ ਕੀਤੇ ਗਏ ਪ੍ਰਸਤਾਵ ’ਤੇ ਆਪਣੀ ਟਿੱਪਣੀ ’ਚ ਇਹ ਗੱਲ ਕਹੀ। ਬਜਟ ’ਚ ਨਿੱਜੀ ਆਮਦਨ ਕਰਦਾਤਿਆਂ ਨੂੰ ਛੋਟ ਅਤੇ ਕਟੌਤੀ ਦੇ ਨਾਲ ਮੌਜੂਦਾ ਕਰ ਯੋਜਨਾ ’ਚ ਬਣੇ ਰਹਿਣ ਜਾਂ ਫਿਰ ਨਵੀਂ ਸਰਲ ਕਰ ਵਿਵਸਥਾ ਦਾ ਬਦਲ ਦਿੱਤਾ ਗਿਆ ਹੈ। ਇਸ ਨਵੀਂ ਵਿਵਸਥਾ ’ਚ ਕਰ ਦੀ ਦਰ ਘੱਟ ਹੈ ਪਰ ਇਸ ’ਚ ਕੋਈ ਛੋਟ ਜਾਂ ਕਟੌਤੀ ਨਹੀਂ ਮਿਲੇਗੀ।


Karan Kumar

Content Editor

Related News