ਮਾਈਕ੍ਰੋਸਾਫਟ ਅਜੁਅਰ ਦੇ ਲਈ ਦੇਸ਼ ਵਿਚ ਡਾਟਾ ਸੈਂਟਰ ਬਣਾਏਗੀ ਜਿਓ

08/12/2019 5:14:02 PM

ਮੁੰਬਈ — ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਇੰਫੋਕਾਮ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੇ 10 ਸਾਲ ਦੇ ਲਈ ਕਰਾਰ ਕੀਤਾ ਹੈ ਜਿਸ ਦੇ ਤਹਿਤ ਦੋਵੇਂ ਕੰਪਨੀਆਂ ਮਿਲ ਕੇ ਸੰਚਾਰ, ਕੰਪਿਊਟਰਿੰਗ, ਸਟੋਰੇਜ ਹੱਲ ਨਾਲ ਜੁੜੀਆਂ ਹੋਰ ਸੇਵਾਵਾਂ ਦੇ ਖੇਤਰ ਵਿਚ ਸਹਿਯੋਗ ਕਰਨਗੀਆਂ। ਦੋਵੇਂ ਕੰਪਨੀਆਂ ਵਲੋਂ ਜਾਰੀ ਸੰਯੁਕਤ ਪ੍ਰੈੱਸ ਕਾਨਫਰੈਂਸ 'ਚ ਦੱਸਿਆ ਗਿਆ ਹੈ ਕਿ ਡਾਟਾ ਐਨਾਲਿਟਿਕਸ, ਆਰਟੀਫਿਸ਼ਿਅਲ ਇੰਟੈਲੀਜੈਂਸੀ, ਬਲਾਕਚੇਨ ਇੰਟਰਨੈੱਟ ਆਫ ਥਿੰਗਸ ਅਤੇ ਏਜ ਕੰਪਿਊਟਿੰਗ 'ਚ ਸਹਿਯੋਗ ਕਰੇਗੀ। ਇਸ ਵਿਚ ਦੱਸਿਆ ਗਿਆ ਹੈ ਕਿ ਮਾਈਕਰ੍ਰੋਸਾਫਟ ਦੀ ਕਲਾਊਡ ਕੰਪਿਊਟਿੰਗ ਸੇਵਾ ਪ੍ਰਦਾਨ ਕਰਨ ਵਾਲੀ ਇਕਾਈ ਮਾਈਕ੍ਰੋਸਾਫਟ ਅਜੁਅਰ ਆਉਣ ਵਾਲੇ ਸਮੇਂ 'ਚ ਆਪਣਾ ਡਾਟਾ ਦੇਸ਼ ਵਿਚ ਹੀ ਸਟੋਰ ਕਰੇਗੀ। ਇਸਦੇ ਜਿਓ ਡਾਟਾ ਸੈਂਟਰ ਬਣਾਏਗੀ। ਪਹਿਲੇ ਦੋ ਡਾਟਾ ਸੈਂਟਰ ਗੁਜਰਾਤ ਅਤੇ ਮਹਾਰਾਸ਼ਟਰ 'ਚ ਬਣਾਏ ਜਾਣਗੇ। ਇਨ੍ਹਾਂ ਦੇ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਜਿਓ ਆਪਣੇ ਗੈਰ-ਨੈਟਵਰਕਰ ਐਪਲੀਕੇਸ਼ਨ ਮਾਈਕ੍ਰੋਸਾਫਟ ਅਜੁਅਰ ਨੂੰ ਟਰਾਂਸਫਰ ਕਰੇਗੀ। ਉਹ ਆਪਣੇ ਸਟਾਰਟਅੱਪ ਵਾਤਾਵਰਣ ਦੇ ਜ਼ਰੀਏ ਮਾਈਕ੍ਰੋਸਾਫਟ ਅਜੁਅਰ ਨੂੰ ਉਤਸ਼ਾਹਿਤ ਕਰੇਗੀ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਇੰਨੀ ਵੱਡੀ ਸਮਰੱਥਾ ਵਾਲੀ ਦੋ ਕੰਪਨੀਆਂ 'ਚ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋਇਆ ਹੈ।