ਕੋਰੋਨਾਵਾਇਰਸ ਦੀ ਵਜ੍ਹਾ ਨਾਲ ਮਾਈਕ੍ਰੋਸਾਫਟ ਦੀ ਆਮਦਨ ਅਨੁਮਾਨ ਤੋਂ ਘੱਟ ਰਹੇਗੀ

02/27/2020 12:58:05 PM

ਸਾਨ ਫ੍ਰਾਂਸਿਸਕੋ—ਮਾਈਕ੍ਰੋਸਾਫਟ ਨੇ ਚਾਲੂ ਤਿਮਾਹੀ ਲਈ ਆਪਣੀ ਆਮਦਨੀ ਦੇ ਅਨੁਮਾਨ ਨੂੰ ਘੱਟ ਕਰ ਦਿੱਤਾ ਹੈ | ਕੰਪਨੀ ਨੇ ਕਿਹਾ ਕਿ ਕੋਰੋਨਾਵਾਇਰਸ ਫੈਲਣ ਦੇ ਕਾਰਨ ਉਸ ਦੇ ਵਿੰਡੋ ਸਾਫਟਵੇਅਰ ਅਤੇ ਸਰਫੇਸ ਡਿਵਾਇਸ ਦੀ ਵਿਕਰੀ ਉਮੀਦ ਤੋਂ ਘੱਟ ਰਹੇਗੀ | ਅਮਰੀਕੀ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਤੋਂ ਪਹਿਲਾਂ ਵੀ ਕਈ ਸੰਸਾਰਕ ਫਰਮਾਂ ਇਹ ਗੱਲ ਕਹਿ ਚੁੱਕੀਆਂ ਹਨ ਕਿ ਕੋਰੋਨਾਵਾਇਰਸ ਨਾਲ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਝਟਕਾ ਲੱਗੇਗਾ | ਕੋਰੋਨਾਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ | ਮਾਈਕ੍ਰੋਸਾਫਟ ਨੇ ਬਿਆਨ 'ਚ ਕਿਹਾ ਕਿ ਹਾਲਾਂਕਿ ਵਿੰਡੋਜ਼ ਦੀ ਮੰਗ ਸਾਡੀ ਉਮੀਦ ਦੇ ਅਨੁਰੂਪ ਹੈ ਪਰ ਸਪਲਾਈ ਲੜੀ ਦੇ ਸੰਚਾਲਨ 'ਚ ਸੁਧਾਰ ਦੀ ਰਫਤਾਰ ਉਮੀਦ ਤੋਂ ਘੱਟ ਹੈ | ਕੰਪਨੀ ਨੇ ਕਿਹਾ ਕਿ ਇਸ ਵਜ੍ਹਾ ਨਾਲ ਚਾਲੂ ਤਿਮਾਹੀ 'ਚ ਉਸ ਦੀ ਆਮਦਨੀ ਪੂਰਬ 'ਚ ਲਗਾਏ ਗਏ ਅਨੁਮਾਨ ਤੋਂ ਘੱਟ ਰਹੇਗੀ | 
 

Aarti dhillon

This news is Content Editor Aarti dhillon