MG ਮੋਟਰਸ ਲਿਆਏਗੀ ਸਸਤੀ ਇਲੈਕਟ੍ਰਿਕ ਕਾਰ, ਕਰੇਗੀ 5,000 ਕਰੋੜ ਦਾ ਨਿਵੇਸ਼

11/13/2019 4:09:53 PM

ਆਟੋ ਡੈਸਕ– ਐੱਮ.ਜੀ. ਮੋਟਰਸ ਇੰਡੀਆ ਭਾਰਤ ’ਚ ਅਫੋਰਡੇਬਲ ਇਲੈਕਟ੍ਰਿਕ ਵ੍ਹੀਕਲ ਲਿਆਏਗੀ। ਕੰਪਨੀ ਦੇ ਇਕ ਟਾਪ ਆਫੀਸ਼ਲ ਨੇ ਦੱਸਿਆ ਕਿ ਕੰਪਨੀ ਭਾਰਤ ’ਚ ਇਲੈਕਟ੍ਰਿਕ ਵ੍ਹੀਕਲ ਬਾਜ਼ਾਰ ’ਚ ਲੀਡਰਸ਼ਿਪ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗੀ। ਕੰਪਨੀ ਅਗਲੇ ਮਹੀਨੇ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ MG ZS EV ਇਲੈਕਟ੍ਰਿਕ ਐੱਸ.ਯੂ.ਵੀ. ਲਾਂਚ ਕਰੇਗੀ। ਭਾਰਤ ’ਚ ਸਸਤੇ ਇਲੈਕਟ੍ਰਿਕ ਵ੍ਹੀਕਲ ਉਪਲੱਬਧ ਕਰਾਉਣ ਲਈ ਕੰਪਨੀ ਭਾਰਤ ’ਚ ਆਪਣੀ ਬੈਟਰੀ ਅਸੈਂਬਲੀ ਯੂਨਿਟ ਵੀ ਸਥਾਪਿਤ ਕਰੇਗੀ। 

5,000 ਕਰੋੜ ਦਾ ਨਿਵੇਸ਼
ਐੱਮ.ਜੀ. ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਛਾਬਾ ਨੇ ਕਿਹਾ ਕਿ ਅਸੀਂ ਇਲੈਕਟ੍ਰਿਕ ਵ੍ਹੀਕਲ ਸਪੇਸ ’ਚ ਮੋਹਰੀ ਬ੍ਰਾਂਡ ਬਣਨਾ ਚਾਹੁੰਦੇ ਹਾਂ। ਸਾਡੇ ਕੋਲ ਤਕਨੀਕ ਅਤੇ ਪ੍ਰੋਡਕਟਸ ਹਨ। ਇਲੈਕਟ੍ਰਿਕ ਵ੍ਹੀਕਲ ਬਾਜ਼ਾਰ ’ਚ ਲੀਡਰ ਬਣਨ ਲਈ ਕੰਪਨੀ ਪਹਿਲੇ ਕਦਮ ਦੇ ਤੌਰ ’ਤੇ ਆਪਣੀ ZS EV ਦੀ ਭਾਰਤ ’ਚ ਅਸੈਂਬਲਿੰਗ ਸ਼ੁਰੂ ਕਰੇਗੀ। ਇਸ ਤੋਂ ਬਾਅਦ ਕੰਪਨੀ ਭਾਰਤ ’ਚ ਆਪਣੀ ਬੈਟਰੀ ਯੂਨਿਟ ਵੀ ਸਥਾਪਿਤ ਕਰੇਗੀ। ਛਾਬਾ ਨੇ ਦੱਸਿਆ ਕਿ ਬੈਟਰੀ ਆਪਰੇਸ਼ਨ ’ਚ ਕੰਪਨੀ 5,000 ਕਰੋੜ ਦਾ ਨਿਵੇਸ਼ ਕਰੇਗੀ। 

5 ਦਸੰਬਰ ਨੂੰ ਲਾਂਚ ਹੋਵੇਗੀ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ
ਕੰਪਨੀ 5 ਦਸੰਬਰ ਨੂੰ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ZS EV ਲਾਂਚ ਕਰੇਗੀ। ZS EV ਐੱਮ.ਜੀ. ਮੋਟਰ ਦੀ ZS ਐੱਸ.ਯੂ.ਵੀ. ਦਾ ਇਲੈਕਟ੍ਰਿਕ ਵਰਜ਼ਨ ਹੈ। ਇਹ 5 ਸੀਟਰ ਇਲੈਕਟ੍ਰਿਕ ਐੱਸ.ਯੂ.ਵੀ. ਹੈ। ਵੈੱਬਸਾਈਟ ’ਤੇ ਜਾਰੀ ਕੀਤੀ ਗਈ ਤਸਵੀਰ ’ਚ ਇਸ ਦੀ ਸਾਈਡ ਅਤੇ ਫਰੰਟ ਲੁੱਕ, ਜਦਕਿ ਲੀਕ ਤਸਵੀਰਾਂ ’ਚ ਐੱਸ.ਯੂ.ਵੀ. ਦੀ ਰੀਅਰ ਲੁੱਕ ਦਿਖਾਈ ਦੇ ਰਹੀ ਹੈ। ਇਸ ਇਲੈਕਟ੍ਰਿਕ ਐੱਸ.ਯੂ.ਵੀ. ’ਚ ਰੈਪਰਾਊਂਡ ਹੈੱਡਲੈਂਪਸ ਤੇ ਟੇਲ ਲਾਈਟਸ ਅਤੇ ਇੰਟੀਗ੍ਰੇਟਿਡ ਰਿਫਲੈਕਟਰਸ ਦੇ ਨਾਲ ਡਿਊਲ-ਟੋਨ ਰੀਅਰ ਬੰਪਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਸ.ਯੂ.ਵੀ. ’ਚ ਟਰਨ ਸਿਗਨਲਸ ਦੇ ਨਾਲ ਆਊਟ ਸਾਈਡ ਰੀਅਰ ਵਿਊ ਮਿਰਰਸ (ORVM), ਰੂਫ ਰੇਲਸ, ਸ਼ਾਰਕ ਫਿਨ ਐਂਟੀਨਾ ਅਤੇ ਸਿਲਵਰ ਕਲਰ ’ਚ ਫਾਕਸ ਸਕਿਡ ਪਲੇਟਸ ਹਨ। ਇਸ ਦੀ ਲੁੱਕ ਕਾਫੀ ਹੱਦ ਤਕ ਸਟੈਂਡਰਡ ZS ਐੱਸ.ਯੂ.ਵੀ. ਵਰਗੀ ਹੈ।

350-400 ਕਿਲੋਮੀਟਰ ਦੀ ਰੇਂਜ
ਐੱਮ.ਜੀ. ZS EV ’ਚ 52.5 kWh ਲੀਥੀਅਮ-ਆਇਨ ਬੈਟਰੀ ਦਿੱਤੀ ਜਾਣ ਦੀ ਉਮੀਦ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਹ ਇਲੈਕਟ੍ਰਿਕ ਐੱਸ.ਯੂ.ਵੀ. ਇਕ ਵਾਰ ਫੁੱਲ ਚਾਰਜ ਹੋਣ ’ਤੇ 350-400 ਕਿਲੋਮੀਟਰ ਦੀ ਰੇਂਜ ਦੇ ਨਾਲ ਆਏਗੀ। ਐੱਮ.ਜੀ. ਮੋਟਰ ਪਹਿਲਾਂ ਇਹ ਸਾਫ ਕਰ ਚੁੱਕੀ ਹੈ ਕਿ ਇਸ ਦੀਆਂ ਇਲੈਕਟ੍ਰਿਕ ਗੱਡੀਆਂ ਓਵਰ-ਦਿ-ਏਅਰ (OTA) ਟੈਕਨਾਲੋਜੀ ਨਾਲ ਲੈਸ ਹੋਣਗੀਆਂ। ਐੱਮ.ਜੀ. ਮੋਟਰ ਦੀ ਇਹ ਇਲੈਕਟ੍ਰਿਕ ਐੱਸ.ਯੂ.ਵੀ. ਯੂ.ਕੇ. ਦੇ ਬਾਜ਼ਾਰ ’ਚ ਲਾਂਚ ਹੋ ਚੁੱਕੀ ਹੈ। ਇਸ ਦੀ ਕੀਮਤ ਕਰੀਬ 18.50 ਲੱਖ ਰੁਪਏ ਤੋਂ 20.10 ਲੱਖ ਰੁਪਏ ਦੇ ਵਿਚਕਾਰ ਹੈ। ਭਾਰਤੀ ਬਾਜ਼ਾਰ ’ਚ ਇਸ ਦਾ ਮੁਕਾਬਲਾ ਹੁੰਡਈ ਕੋਨਾ ਇਲੈਕਟ੍ਰਿਕ ਨਾਲ ਹੋਵੇਗਾ।