MG ਹੈਕਟਰ ਦੀ ਜ਼ਬਰਦਸਤ ਲੁਕ ਮਚਾ ਰਹੀ ਧਮਾਲ, ਜਾਣੋ ਕਿੰਨੀ ਹੈ ਖਾਸ

05/16/2019 3:43:27 PM

ਨਵੀਂ ਦਿੱਲੀ— MG Motor ਨੇ ਭਾਰਤ 'ਚ ਆਪਣੀ ਪਹਿਲੀ ਐੱਸ. ਯੂ. ਵੀ. MG ਹੈਕਟਰ ਤੋਂ ਪਰਦਾ ਉਠਾ ਦਿੱਤਾ ਹੈ। ਇਹ ਗੱਡੀ ਸਾਈਜ਼ 'ਚ ਵੱਡੀ ਦਿਸਦੀ ਹੈ। ਇਸ ਦੀ ਲੰਬਾਈ 4,655 mm, ਚੌੜਾਈ 1835 mm ਤੇ ਉਚਾਈ 1760 mm ਹੈ। ਇਸ ਐੱਸ. ਯੂ. ਵੀ. ਦੀ ਸਾਹਮਣੇ ਵਾਲੀ ਲੁਕ ਕਾਫੀ ਦਮਦਾਰ ਦਿਸ ਰਹੀ ਹੈ।
 

 

 

ਹੈਕਟਰ ਦੀ ਨਵੀਂ ਡਿਜਾਈਨਿੰਗ ਕੌਮਾਂਤਰੀ ਪੱਧਰ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਸਾਈਡ ਤੋਂ ਐੱਸ. ਯੂ. ਵੀ. ਭਾਰੀ ਦਿਸਦੀ ਹੈ। ਪਿਛਲੇ ਪਾਸੇ ਤੋਂ ਇਹ ਕਾਫੀ ਕਵਰ ਕੀਤੀ ਗਈ ਹੈ। ਹੈਕਟਰ ਦੇ ਵੀਲਸ 17 ਇੰਚ ਦੇ ਹਨ।ਉੱਥੇ ਹੀ ਕੈਬਿਨ ਦੀ ਗੱਲ ਕਰੀਏ ਤਾਂ ਹੈਕਟਰ ਦਾ ਡੈਸ਼ਬੋਰਡ ਕਾਫੀ ਕਲੀਨ ਹੈ। ਇਸ 'ਚ 10.4 ਇੰਚ ਦਾ ਟੱਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ ਹੈ, ਜਿਸ 'ਚ ਕਈ ਫੀਚਰ ਹਨ। 5 ਸੀਟਰ ਇਹ ਗੱਡੀ ਬੈਠਣ ਲਈ ਖੁੱਲ੍ਹੀ-ਡੁੱਲ੍ਹੀ ਹੈ।

 

 

 

ਪਾਵਰ ਤੇ ਕੀਮਤ


ਹੈਕਟਰ ਪੈਟਰੋਲ ਤੇ ਡੀਜ਼ਲ ਦੋਹਾਂ ਇੰਜਣ 'ਚ ਲਾਂਚ ਹੋਵੇਗੀ। ਇਸ ਦਾ ਪੈਟਰੋਲ ਇੰਜਣ 1.5 ਲਿਟਰ ਦਾ ਹੈ, ਜੋ 143HP ਦੀ ਪਾਵਰ ਤੇ 250NM ਟਾਰਕ ਜਨਰੇਟ ਕਰਦਾ ਹੈ। 2.0 ਲਿਟਰ ਡੀਜ਼ਲ ਇੰਜਣ 170HP ਦੀ ਪਾਵਰ ਤੇ 350NM ਟਾਰਕ ਜਨਰੇਟ ਕਰਦਾ ਹੈ। ਕੰਪਨੀ ਵੱਲੋਂ ਇਹ ਗੱਡੀ ਜੂਨ 'ਚ ਲਾਂਚ ਕੀਤੀ ਜਾਵੇਗੀ। MG Motor ਦਾ ਕਹਿਣਾ ਹੈ ਕਿ ਪੈਟਰੋਲ ਦੇ ਆਟੋਮੈਟਿਕ ਮਾਡਲ ਦੀ ਮਾਈਲੇਜ 13.96 ਕਿਲੋਮੀਟਰ ਪ੍ਰਤੀ ਲਿਟਰ, ਪੈਟਰੋਲ ਦੇ ਦੂਜੇ ਮਾਡਲ ਦੀ ਮਾਈਲੇਜ 14.16 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਵਾਲੇ ਮਾਡਲ ਦੀ ਮਾਈਲੇਜ 17.46 ਕਿਲੋਮੀਟਰ ਪ੍ਰਤੀ ਲਿਟਰ ਹੈ। ਗੱਡੀ 'ਚ ਕਾਫੀ ਸਿਕਿਓਰਿਟੀ ਫੀਚਰ ਦਿੱਤੇ ਗਏ ਹਨ।
ਹਾਲਾਂਕਿ ਹੁਣ ਤਕ ਕੰਪਨੀ ਨੇ ਇਸ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਐੱਸ. ਯੂ. ਵੀ. 15-20 ਲੱਖ ਰੁਪਏ ਦੀ ਕੀਮਤ 'ਚ ਆ ਸਕਦੀ ਹੈ। ਬਾਜ਼ਾਰ 'ਚ ਇਹ ਐੱਸ. ਯੂ. ਵੀ. ਟਾਟਾ ਹੈਰੀਅਰ ਤੇ ਜੀਪ ਕੰਪਸ ਵਰਗੀ ਐੱਸ. ਯੂ. ਵੀ. ਨੂੰ ਟੱਕਰ ਦੇਵੇਗੀ।