ਧਨਤੇਰਸ ''ਤੇ ਆਟੋ ਸੈਕਟਰ ਦੀ ਚਾਂਦੀ, ਮਰਸਡੀਜ਼ ਬੇਂਜ ਨੇ ਵੇਚੀਆਂ 250 ਕਾਰਾਂ

10/26/2019 9:58:50 AM

ਨਵੀਂ ਦਿੱਲੀ—ਮੰਦੀ ਦੀ ਮਾਰ ਝੱਲ ਰਹੇ ਆਟੋ ਸੈਕਟਰ ਲਈ ਧਨਤੇਰਸ ਦਾ ਦਿਨ ਬਹੁਤ ਚੰਗਾ ਰਿਹਾ ਹੈ। ਇਸ ਸ਼ੁੱਭ ਦਿਨ 'ਤੇ ਉਨ੍ਹਾਂ ਦੀ ਵਿਕਰੀ ਕਿਸ ਤਰ੍ਹਾਂ ਹੋਈ ਇਸ ਦਾ ਅੰਦਾਜ਼ਾ ਮਰਸਡੀਜ਼ ਬੇਂਜ ਦੀ ਡਿਲਿਵਰੀ ਤੋਂ ਲਗਾ ਲਓ। ਮਿਲੀ ਜਾਣਕਾਰੀ ਦੇ ਮੁਤਾਬਕ ਸਿਰਫ ਦਿੱਲੀ-ਐੱਨ.ਸੀ.ਆਰ. 'ਚ ਮਰਸਡੀਜ਼ ਬੇਂਜ ਨੇ ਧਨਤੇਰਸ 'ਤੇ 250 ਕਾਰਾਂ ਦੀ ਡਿਲਿਵਰੀ ਕੀਤੀ ਹੈ। ਦੱਸ ਦੇਈਏ ਕਿ ਹਿੰਦੂ ਮਾਨਤਾਵਾਂ ਮੁਤਾਬਕ ਧਨਤੇਰਸ ਦੇ ਦਿਨ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਲੋਕ ਕੁਝ ਨਵਾਂ ਖਰੀਦਦੇ ਹਨ। ਇਸ ਵਾਰ ਲੋਕਾਂ ਦਾ ਰੁਝਾਣ ਸੋਨਾ-ਚਾਂਦੀ ਦੇ ਵੱਲ ਨਾ ਹੋ ਕੇ ਗੱਡੀਆਂ 'ਤੇ ਰਿਹਾ।


ਹੁੰਡਈ, ਐੱਮ.ਜੀ. ਮੋਟਰਸ ਦੀ ਵੀ ਹੋਈ ਦੀਵਾਲੀ
ਮਰਸਡੀਜ਼ ਬੇਂਜ ਦੇ ਇਲਾਵਾ ਹੁੰਡਈ, ਕਿਆ ਮੋਟਰਸ, ਐੱਮ.ਜੀ. ਮੋਟਰਸ ਲਈ ਵੀ ਇਹ ਦਿਨ ਚੰਗਾ ਰਿਹਾ। ਉਨ੍ਹਾਂ ਨੇ ਇਸ ਦਿਨ 15 ਹਜ਼ਾਰ ਤੋਂ ਜ਼ਿਆਦਾ ਕਾਰਾਂ ਦੀ ਡਿਲਿਵਰੀ ਕੀਤੀ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਈ ਮੋਟਰਸ ਇੰਡੀਆ ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਨੂੰ 12,500 ਕਾਰਾਂ ਦੀ ਡਿਲਿਵਰੀ ਕੀਤੀ। ਉੱਧਰ ਉਸ ਦੇ ਗਰੁੱਪ ਦੀ ਕੰਪਨੀ ਕਿਆ ਮੋਟਰਸ ਨੇ ਆਪਣੀ ਨਵੀਂ ਐੱਸ.ਯੂ.ਵੀ. ਸੇਲਟਾਸ ਦੀ 2,184 ਯੂਨੀਟਸ ਡਿਲਿਵਰੀ ਕੀਤੀ। ਇਸ ਤਰ੍ਹਾਂ ਐੱਮ.ਜੀ.ਮੋਟਰਸ ਇੰਡੀਆ ਨੇ ਕਿਹਾ ਕਿ ਉਸ ਨੇ ਆਪਣੀ ਐੱਸ.ਯੂ.ਵੀ. ਹੈਕਟਰ ਦੀਆਂ 700 ਇਕਾਈਆਂ ਦੀ ਡਿਲਿਵਰੀ ਕੀਤੀ। ਇਸ 'ਚੋਂ 200 ਕਾਰਾਂ ਦੀ ਡਿਲਿਵਰੀ ਦਿੱਲੀ-ਐੱਨ.ਸੀ.ਆਰ. 'ਚ ਸਿਰਫ ਇਕ ਸਥਾਨ ਤੋਂ ਕੀਤੀ ਗਈ। ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਧਨਤੇਰਸ ਦੇ ਦਿਨ ਉਸ ਦੀ ਵਿਕਰੀ ਚੰਗੀ ਰਹੀ।


ਸੋਨੇ-ਚਾਂਦੀ ਦੀ ਸੇਲ ਡਾਊਨ
ਜਾਣਕਾਰੀ ਮੁਤਾਬਕ ਇਸ ਧਨਤੇਰਸ ਸੋਨਾ-ਚਾਂਦੀ ਖਰੀਦਣ 'ਚ ਲੋਕਾਂ ਨੇ ਓਨੀ ਦਿਲਚਸਪੀ ਨਹੀਂ ਦਿਖਾਈ। ਗੋਲਡ ਅਤੇ ਸਿਲਵਰ ਦੇ ਰੀਟੇਲ ਕਾਰੋਬਾਰੀਆਂ ਦੇ ਮੁਤਾਬਕ ਇਸ ਸਾਲ ਸੇਲ 20 ਤੋਂ 50 ਫੀਸਦੀ ਤੱਕ ਘੱਟ ਹੋਈ। ਇਸ 'ਤੇ ਪੀ.ਪੀ. ਜਿਊਲਰ ਦੇ ਡਾਇਰੈਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਲੋਕ ਪੈਸਾ ਖਰਚ ਕਰਨ ਤੋਂ ਡਰ ਰਹੇ ਹਨ। ਲੋਕ ਪੈਸੇ ਸੰਭਾਲ ਕੇ ਰੱਖਣ ਦੀ ਕੋਸ਼ਿਸ਼ 'ਚ ਲੱਗੇ ਹਨ। ਅਜਿਹੀ ਹੀ ਗੱਲ ਆਲ ਇੰਡੀਆ ਜੇਮਸ ਐਂਡ ਜਿਊਲਰੀ ਡੋਮੈਸਟਿਕ ਕਾਊਂਸਿਲ ਨੇ ਕਹੀ। ਉਸ ਦਾ ਦਾਅਵਾ ਹੈ ਕਿ ਦੇਸ਼ ਭਰ 'ਚ ਕਰੀਬ 30 ਹਜ਼ਾਰ ਰੀਟੇਲਰਸ ਉਸ ਨਾਲ ਜੁੜੇ ਹਨ ਅਤੇ ਸਭ ਦੀ ਸਥਿਤੀ ਅਜਿਹੀ ਹੀ ਹੈ।
ਦੂਜੀ ਪਾਸੇ ਮੰਦੀ ਦੀ ਮਾਰ ਝੱਲ ਰਹੀ ਆਟੋ ਇੰਡਸਟਰੀ ਨੂੰ ਫਿਲਹਾਲ ਕੁਝ ਰਾਹਤ ਮਿਲੀ ਹੈ। ਹੁੰਡਈ ਦੇ ਸੇਲਸ ਐਂਡ ਮਾਰਕਟਿੰਗ ਹੈੱਡ ਵਿਕਾਸ ਜੈਨ ਨੇ ਕਿਹਾ ਕਿ ਹੁਣ ਤੱਕ ਅਸੀਂ ਰੋਜ਼ 2 ਹਜ਼ਾ ਗੱਡੀਆਂ ਡਿਲਿਵਰੀ ਕਰ ਰਹੇ ਹਨ। ਧਨਤੇਰਸ 'ਤੇ ਅਸੀਂ ਕਰੀਬ 12,500 ਗੱਡੀਆਂ ਡਿਲਿਵਰੀ ਕੀਤੀਆਂ। ਪਿਛਲੀ ਧਨਤੇਰਸ ਮੁਤਾਬਕ ਇਹ 25 ਫੀਸਦੀ ਜ਼ਿਆਦਾ ਹੈ।  

Aarti dhillon

This news is Content Editor Aarti dhillon