ਆਨਲਾਈਨ ਕੱਪੜਿਆਂ ਦੀ ਖਰੀਦਦਾਰੀ ਦੇ ਮਾਮਲੇ ''ਚ ਔਰਤਾਂ ਤੋਂ ਅੱਗੇ ਮਰਦ

12/31/2019 11:39:22 AM

ਨਵੀਂ ਦਿੱਲੀ — ਭਾਰਤੀ ਔਰਤਾਂ ਦੇ ਮੁਕਾਬਲੇ ਭਾਰਤੀ ਮਰਦ ਆਨਲਾਈਨ ਕੱਪੜਿਆਂ ਦੀ ਖਰੀਦਦਾਰੀ 'ਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਮਾਰਕਿਟ ਰਿਸਰਚ ਫਰਮ ਨੀਲਸੇਨ ਨੇ ਈ-ਖਰੀਦਦਾਰੀ ਕਰਦੇ ਹੋਏ ਦੁਕਾਨਦਾਰਾਂ ਦੇ ਵਿਵਹਾਰ ਬਾਰੇ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ ਹੈ। ਕੱਪੜਿਆਂ ਦੀ ਆਨਲਾਈਨ ਖਰੀਦਦਾਰੀ 'ਚ ਮਰਦਾਂ ਦੀ ਹਿੱਸੇਦਾਰੀ 58 ਫੀਸਦੀ ਹੈ ਜਦੋਂਕਿ ਔਰਤਾਂ ਦੀ ਹਿੱਸੇਦਾਰੀ 37 ਫੀਸਦੀ ਹੈ। ਕੰਪਨੀ ਦੀ ਇਹ ਰਿਪੋਰਟ ਸਤੰਬਰ-ਅਕਤੂਬਰ ਦੇ ਦੌਰਾਨ ਫੈਸਟਿਵ ਸੇਲ 'ਤੇ ਅਧਾਰਿਤ ਹੈ। ਇਹ ਰਿਪੋਰਟ 52 ਸ਼ਹਿਰਾਂ ਦੇ 1,90,000 ਇੰਟਰਨੈੱਟ ਯੂਜ਼ਰਜ਼ ਦੇ ਸ਼ਾਪਿੰਗ ਪੈਟਰਨ ਦਾ ਅਧਿਐਨ ਕੀਤਾ ਗਿਆ। ਇਸ ਰਿਪੋਰਟ ਮੁਤਾਬਕ ਔਰਤਾਂ ਕੱਪੜੇ ਖਰੀਦਣ ਤੋਂ ਪਹਿਲਾਂ ਉਨ੍ਹਾਂ ਨੂੰ ਟਰਾਈ ਕਰਕੇ ਹੀ ਖਰੀਦਣਾ ਪਸੰਦ ਕਰਦੀਆਂ ਹਨ। 

ਨੌਜਵਾਨਾਂ 'ਚ ਆਨਲਾਈਨ ਸ਼ਾਪਿੰਗ ਦਾ ਕਰੇਜ਼ ਜ਼ਿਆਦਾ

ਦੇਸ਼ ਦੇ ਸਿਖਰ 8 ਮੈਟਰੋ ਸ਼ਹਿਰਾਂ ਅਤੇ ਟਿਅਰ-1 ਸ਼ਹਿਰਾਂ 'ਚ ਇਹ ਹੀ ਟ੍ਰੇਂਡ ਦੇਖਣ ਨੂੰ ਮਿਲ ਰਿਹਾ ਹੈ। ਕੱਪੜਿਆਂ ਦੀ ਆਨਲਾਈਨ ਖਰੀਦਦਾਰੀ 'ਚ ਮੈਟਰੋ ਸ਼ਹਿਰਾਂ ਦੀ ਹਿੱਸੇਦਾਰੀ 29 ਫੀਸਦੀ ਹੈ ਜਦੋਂਕਿ ਟਿਅਰ-1 ਸ਼ਹਿਰਾਂ ਦੀ ਹਿੱਸੇਦਾਰੀ 71 ਫੀਸਦੀ ਹੈ। ਕੁੱਲ ਕੱਪੜਿਆਂ ਦੀ ਆਨਲਾਈਨ ਖਰੀਦ 'ਚ ਬੱਚਿਆਂ ਦੇ ਕੱਪੜਿਆਂ ਦੀ ਹਿੱਸੇਦਾਰੀ ਸਿਰਫ 5 ਫੀਸਦੀ ਹੈ। ਰਿਪੋਰਟ ਮੁਤਾਬਕ ਨੌਜਵਾਨ ਆਬਾਦੀ ਦੇ ਸ਼ਾਪਿੰਗ ਟ੍ਰੇਂਡ ਅਤੇ ਕਈ ਬ੍ਰਾਂਡਸ ਦੀ ਉਪਲੱਬਧਤਾ ਦੇ ਕਾਰਨ ਕੱਪੜਿਆਂ ਦੀ ਸੇਲ ਵਿਚ ਵਾਧਾ  ਦਰਜ ਕੀਤਾ ਜਾ ਰਿਹਾ ਹੈ। ਛੋਟੇ ਸ਼ਹਿਰਾਂ ਅਤੇ ਕਈ ਮਾਲਸ ਤੱਕ ਈ-ਕਾਮਰਸ ਦੀ ਪਹੁੰਚ ਹੋ ਜਾਣ ਨਾਲ ਇਹ ਯਕੀਨ ਬਣਾਇਆ ਜਾ ਰਿਹਾ ਹੈ ਕਿ ਡਿਜੀਟਲ ਤਕਨੀਕ ਨਾਲ ਜੁੜੇ ਗਾਹਕਾਂ ਤੱਕ ਲੇਟੈਸਟ ਫੈਸ਼ਨ ਟ੍ਰੇਂਡ ਦੀ ਜਾਣਕਾਰੀ ਅਸਾਨੀ ਨਾਲ ਪਹੁੰਚ ਸਕੇ। ਇਸ ਦੇ ਨਾਲ ਕਈ ਫੈਸ਼ਨ ਬ੍ਰਾਂਡਸ ਆਪਣੇ ਚੌਣਵੇਂ ਅਪੈਰਲ ਨੂੰ ਸਿਰਫ ਆਨਲਾਈਨ ਉਪਲੱਬਧ ਕਰਵਾ ਰਹੇ ਹਨ।

ਕੱਪੜਿਆਂ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਦੀ ਸੇਲ 'ਚ ਹੋ ਰਿਹਾ ਜ਼ਿਆਦਾ ਵਾਧਾ

ਕੱਪੜਿਆਂ ਤੋਂ ਇਲਾਵਾ ਫੁੱਟਵਿਅਰ ਅਤੇ ਫੈਸ਼ਨ ਐਕਸੈਸਰੀਜ਼ ਫੈਸ਼ਨ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਰੱਖਦੇ ਹਨ। ਇਨ੍ਹਾਂ ਦੀ ਹਿੱਸੇਦਾਰੀ 23 ਫੀਸਦੀ ਅਤੇ 17 ਫੀਸਦੀ ਕ੍ਰਮਵਾਰ ਹੈ। ਈ-ਕਾਮਰਸ ਯੂਨੀਵਰਸ 'ਚ ਫੋਨ ਦੀ ਵਿਕਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਕੱਪੜਿਆਂ ਦੀ ਖਰੀਦਦਾਰੀ ਦੂਜੇ ਸਥਾਨ 'ਤੇ ਆਉਂਦੀ ਹੈ। ਹਾਲਾਂਕਿ ਦੋਵਾਂ ਦੀ ਖਰੀਦਦਾਰੀ 'ਚ ਵੱਡਾ ਫਰਕ ਹੈ। ਫੋਨ ਦੀ ਖਰੀਦਦਾਰੀ ਦੀ ਹਿੱਸੇਦਾਰੀ 48 ਫੀਸਦੀ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਜ਼ਿਆਦਾਤਰ ਆਨਲਾਈਨ ਸੇਲ 23 ਫੀਸਦੀ ਰਾਤ 8 ਵਜੇ ਤੋਂ 11 ਵਜੇ ਦਰਮਿਆਨ ਹੁੰਦੀ ਹੈ ਜਦੋਂ ਲੋਕ ਰਾਤ ਦਾ ਭੋਜਨ ਕਰਕੇ ਅਰਾਮ ਕਰ ਰਹੇ ਹੁੰਦੇ ਹਨ।