ਸਟੇਸ਼ਨਾਂ 'ਤੇ ਮਿਲੇਗੀ 80 ਫੀਸਦੀ ਸਸਤਾ ਦਵਾ, ਇੱਥੇ ਸੁਵਿਧਾ ਹੋਈ ਸ਼ੁਰੂ

02/20/2020 3:30:33 PM

ਨਵੀਂ ਦਿੱਲੀ— ਯਾਤਰੀ ਹੁਣ ਰੇਲਵੇ ਸਟੇਸ਼ਨਾਂ 'ਤੇ ਵੀ ਦਵਾਈ ਖਰੀਦ ਸਕਣਗੇ। ਖਾਸ ਗੱਲ ਇਹ ਹੈ ਕਿ ਦਵਾਈ ਬਾਹਰਲੀਆਂ ਦੁਕਾਨਾਂ ਤੋਂ 80 ਫੀਸਦੀ ਸਸਤੀ ਹੋਵੇਗੀ। ਰੇਲਵੇ ਨੇ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਦਵਾ-ਦੋਸਤ ਨਾਮ ਦਾ ਸਟੋਰ ਸ਼ੁਰੂ ਕੀਤਾ ਹੈ। ਇੱਥੇ ਸਧਾਰਣ ਦਵਾਈਆਂ ਦੀ ਵਿਕਰੀ ਹੋਵੇਗੀ, ਜਿਸ ਕਰਕੇ ਇਨ੍ਹਾਂ ਦੀ ਕੀਮਤ ਵੀ ਬਹੁਤ ਘੱਟ ਹੋਵੇਗੀ। ਇਸ ਤੋਂ ਇਲਾਵਾ ਰੇਲਵੇ ਨੇ ਯਾਤਰੀਆਂ ਦੀ ਥਕਾਵਟ ਦੂਰ ਕਰਨ ਦੇ ਪ੍ਰਬੰਧ ਵੀ ਕੀਤੇ ਹਨ। ਸਟੇਸ਼ਨ ਦੇ ਕੰਪਲੈਕਸ 'ਚ ਮਸਾਜ ਕਿਓਸਕ ਲਗਾਇਆ ਗਿਆ ਹੈ। ਹਾਲਾਂਕਿ, ਯਾਤਰੀਆਂ ਨੂੰ ਇਸ ਲਈ ਚਾਰਜ ਭਰਨਾ ਹੋਵੇਗਾ। ਰੇਲਵੇ ਸਟੇਸ਼ਨਾਂ ਨੂੰ ਵਿਕਸਤ ਕਰਨ ਤੋਂ ਇਲਾਵਾ ਯਾਤਰੀਆਂ ਨੂੰ ਸਹੂਲਤਾਂ ਵੀ ਪ੍ਰਦਾਨ ਕਰ ਰਿਹਾ ਹੈ।

ਬੁੱਧਵਾਰ ਨੂੰ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਐੱਸ. ਕੇ. ਲੋਹਾਨੀ ਨੇ ਮੈਡੀਕਲ ਸਟੋਰ ਦੇ ਨਾਲ-ਨਾਲ ਵੇਟਿੰਗ ਹਾਲ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਵਾ-ਦੋਸਤ ਸਟੋਰਾਂ 'ਤੇ ਚੰਗੀ ਕੁਆਲਟੀ ਦੀਆਂ ਦਵਾਈਆਂ ਉਪੱਲਬਧ ਕਰਵਾਈਆਂ ਜਾਣਗੀਆਂ।
ਲੰਬੀ ਦੂਰੀ ਤੋਂ ਆਉਣ ਵਾਲੇ ਯਾਤਰੀਆਂ ਦੀ ਥਕਾਵਟ ਨੂੰ ਦੂਰ ਕਰਨ ਲਈ ਵੇਟਿੰਗ ਲੌਂਜ ਵਿਚ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਹਨ। ਲੋਹੀਆ ਨੇ ਕਿਹਾ ਕਿ ਆਨੰਦ ਵਿਹਾਰ ਸਟੇਸ਼ਨ ਇਕ ਪ੍ਰਯੋਗ ਹੈ। ਇਸ ਦੀ ਸਫਲਤਾ ਦੇ ਨਾਲ ਹੋਰ ਸਟੇਸ਼ਨਾਂ 'ਤੇ ਵੀ ਬਿਹਤਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਪਲੱਸ ਹੈਲਥ ਕਿਓਸਕ ਅਤੇ ਪਰੰਪਰਾਗਤ ਬੁੱਕ ਸਟਾਲ ਦੀ ਸਹੂਲਤ ਸਟੇਸ਼ਨ 'ਤੇ ਯਾਤਰੀਆਂ ਲਈ ਉਪਲੱਬਧ ਹੈ। ਜਲਦੀ ਹੀ ਯਾਤਰੀਆਂ ਨੂੰ ਰੈਗੋ ਟੈਕਸੀ ਤੇ ਚਾਰਜਿੰਗ ਕਿਓਸਕ ਦੀ ਸਹੂਲਤ ਵੀ ਮਿਲ ਜਾਵੇਗੀ।