HDFC ਬੈਂਕ ਦੇ ਸਾਬਕਾ MD ਦੇ ਪਰਿਵਾਰ ਨੇ 50 ਕਰੋੜ 'ਚ ਖਰੀਦਿਆ ਆਲੀਸ਼ਾਨ ਮਕਾਨ

12/06/2020 5:37:27 PM

ਮੁੰਬਈ — ਐਚਡੀਐਫਸੀ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਪਰਿਵਾਰ ਨੇ ਦੱਖਣੀ ਮੁੰਬਈ ਦੇ ਮਲਾਬਾਰ ਹਿੱਲ ਵਿਚ 50 ਕਰੋੜ ਰੁਪਏ ਦਾ ਆਲੀਸ਼ਾਨ ਮਕਾਨ ਖਰੀਦਿਆ ਹੈ। ਇਹ ਮਲਾਬਾਰ ਹਿੱਲਸ ਮੁੰਬਈ ਦੇ ਸਭ ਤੋਂ ਪ੍ਰਭਾਵਸ਼ਾਲੀ ਖੇਤਰਾਂ ਵਿਚੋਂ ਇੱਕ ਹੈ ਅਤੇ ਪੁਰੀ ਪਰਿਵਾਰ ਦਾ ਨਵਾਂ ਘਰ ਰਾਜਪਾਲ ਦੀ ਰਿਹਾਇਸ਼ ਦੇ ਨੇੜੇ ਹੈ। ਪੁਰੀ ਪਰਿਵਾਰ ਦਾ ਇਹ ਨਵਾਂ ਘਰ ਮਲਾਬਾਰ ਹਿੱਲ ਦੇ ਵਾਲਕੇਸ਼ਵਰ 'ਚ 22 ਮੰਜ਼ਿਲਾ ਲੋਡਾ ਸੀਮੌਂਟ ਦੀ 19ਵੀਂ ਮੰਜ਼ਿਲ 'ਤੇ ਆਦਿੱਤਿਆ ਪੁਰੀ ਦੀ ਪਤਨੀ ਅਨੀਤਾ ਪੁਰੀ ਅਤੇ ਅਦਾਕਾਰਾ ਬੇਟੀ ਅਮ੍ਰਿਤਾ ਪੁਰੀ ਨੇ ਇਹ ਸੀ-ਫੇਸਿੰਗ ਅਪਾਰਟਮੈਂਟ ਖਰੀਦਿਆ ਹੈ। ਇਸ 4 ਬੈਡਰੂਮ ਵਾਲੇ ਅਪਾਰਟਮੈਂਟ ਵਿਚ 7 ਵਾਹਨ ਪਾਰਕ ਕਰ ਸਕਣ ਦੀ ਵਿਵਸਥਾ ਹੈ ਅਤੇ ਇਸ ਦੀ ਬਾਲਕੋਨੀ ਤੋਂ ਮੁੰਬਈ ਦਾ ਮਰੀਨ ਡਰਾਈਵ ਅਤੇ ਅਰਬ ਸਾਗਰ ਦਾ ਸੁੰਦਰ ਨਜ਼ਾਰਾ ਦਿਖਦਾ ਹੈ।

ਸਟਾਂਪ ਡਿਊਟੀ 'ਤੇ ਖਰਚ ਕੀਤੇ 1 ਕਰੋੜ ਰੁਪਏ

ਆਦਿੱਤਿਆ ਪੁਰੀ ਦੇ ਪਰਿਵਾਰ ਨੇ ਇਸ ਅਪਾਰਟਮੈਂਟ ਨੂੰ 50 ਕਰੋੜ ਰੁਪਏ ਵਿਚ ਖਰੀਦਿਆ। ਜ਼ੈਪਕੀ.ਕਾੱਮ ਦੁਆਰਾ ਪ੍ਰਾਪਤ ਮਕਾਨ ਦੇ ਰਜਿਸਟਰੀ ਦੇ ਅੰਕੜਿਆਂ ਅਨੁਸਾਰ ਇਸ ਨੂੰ ਖਰੀਦਣ ਲਈ 1 ਕਰੋੜ ਰੁਪਏ ਦੀ ਸਟਾਂਪ ਡਿਊਟੀ ਅਦਾ ਕੀਤੀ ਗਈ ਹੈ। ਸਥਾਨਕ ਬ੍ਰੋਕਰਾਂ ਨੇ ਦੱਸਿਆ ਕਿ ਪੁਰੀ ਦੇ ਇਸ ਘਰ ਦਾ ਕਾਰਪੇਟ ਖੇਤਰ 3800 ਤੋਂ 4000 ਵਰਗ ਫੁੱਟ ਹੋ ਸਕਦਾ ਹੈ।

ਇਹ ਵੀ ਦੇਖੋ : IND vs AUS : ਵਿਰਾਟ ਕੋਹਲੀ ਦੀ ਟੀਮ ਅੱਜ ਤੋੜ ਸਕਦੀ ਹੈ ਪਾਕਿਸਤਾਨ ਦਾ ਸਭ ਤੋਂ ਵੱਡਾ ਟੀ-20 ਰਿਕਾਰਡ

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਰਿਅਲ ਸੈਕਟਰ ਨੂੰ ਰਾਹਤ ਦੇਣ ਲਈ ਮਹਾਰਾਸ਼ਟਰ ਸਰਕਾਰ ਨੇ ਘਰ ਦੀ ਖਰੀਦ ਲਈ ਸਟਾਂਪ ਡਿਊਟੀ ਨੂੰ 5% ਤੋਂ ਘਟਾ ਕੇ 31 ਦਸੰਬਰ 2020 ਤੱਕ 2% ਕਰ ਦਿੱਤਾ ਹੈ। ਇਸ ਦੇ ਨਾਲ ਹੀ 1 ਜਨਵਰੀ 2021 ਤੋਂ ਘਰ ਖਰੀਦਣ 'ਤੇ 3% ਸਟਾਂਪ ਡਿਊਟੀ ਅਦਾ ਕੀਤੀ ਜਾਣੀ ਹੈ। ਲੋਕ ਸਟੈਂਪ ਡਿਊਟੀ ਵਿਚ 3% ਦੀ ਛੋਟ ਦਾ ਲਾਭ ਲੈਣ ਲਈ ਦੱਖਣੀ ਮੁੰਬਈ ਵਿਚ ਮਹਿੰਗੇ ਅਤੇ ਲਗਜ਼ਰੀ ਘਰ ਖਰੀਦ ਰਹੇ ਹਨ। ਇਸ ਨਾਲ ਮੁੰਬਈ ਦੇ ਰੀਅਲ ਅਸਟੇਟ ਸੈਕਟਰ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਵੀ ਦੇਖੋ : ਕੈਲੀਫੋਰਨੀਆ ਛੱਡ ਰਹੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ!, ਜਾਣੋ ਵਜ੍ਹਾ

ਨੋਟ : ਕੋਰੋਨਾ ਆਫ਼ਤ ਦਰਿਮਆਨ ਐਚਡੀਐਫਸੀ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਪਰਿਵਾਰ ਵਲੋਂ ਖਰੀਦੇ ਇਸ ਘਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News