MCX 3 ਅਕਤੂਬਰ ਤੋਂ ਨਵੇਂ ਟ੍ਰੇਡਿੰਗ ਪਲੇਟਫਾਰਮ ’ਤੇ ਨਹੀਂ ਹੋਵੇਗਾ ਸ਼ਿਫਟ! ਸੇਬੀ ਨੇ ਦਿੱਤਾ ਇਹ ਸੁਝਾਅ

09/30/2023 10:32:54 AM

ਨਵੀਂ ਦਿੱਲੀ (ਇੰਟ.)- ਮਾਰਕੀਟ ਰੈਗੂਲੇਟਰ ਸੇਬੀ ਨੇ ਮਲਟੀ ਕਮੋਡਿਟੀ ਐਕਸਚੇਂਜ ਆਫ ਇੰਡੀਆ (ਐੱਮ. ਸੀ. ਐਕਸ.) ਨੂੰ ਆਪਣੇ ਨਵੇਂ ਕਮੋਡਿਟੀ ਡੇਰੀਵੇਟਿਵ ਪਲੇਟਫਾਰਮ ਲਾਂਚ ਨੂੰ ਫਿਲਹਾਲ ਲਈ ਰੱਦ ਕਰਨ ਦੀ ਸਲਾਹ ਦਿੱਤੀ ਹੈ। ਇਸ ਦੀ ਜਾਣਕਾਰੀ ਐਕਸਚੇਂਜ ਪਲੇਟਫਾਰਮ ਨੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਦਿੱਤੀ ਹੈ। ਬੀ. ਐੱਸ. ਈ. ਨੂੰ ਲਿਖੀ ਇਕ ਚਿੱਠੀ ’ਚ ਐੱਮ. ਸੀ. ਐਕਸ. ਨੇ ਕਿਹਾ ਕਿ ਉਸ ਨੂੰ ਨਵੇਂ ਪਲੇਟਫਾਰਮ ਦੇ ਸਬੰਧ ਵਿੱਚ ਮਾਰਕੀਟ ਰੈਗੂਲੇਟਰੀ ਚੇਨਈ ਫਾਈਨਾਂਸ਼ੀਅਲ ਮਾਰਕੀਟਸ ਐਂਡ ਅਕਾਊਂਟੇਬਿਲਿਟੀ (ਸੀ. ਐੱਫ. ਐੱਮ. ਏ.) ਤੋਂ ਇਕ ਈ-ਮੇਲ ਮਿਲੀ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਇਸ ਦੇ ਨਾਲ ਹੀ ਐੱਮ. ਸੀ. ਐਕਸ. ਨੇ ਬੀ. ਐੱਸ. ਈ. ਨੂੰ ਸੂਚਿਤ ਕੀਤਾ ਕਿ ਕਮੋਡਿਟੀ ਡੇਰੀਵੇਟਿਵਸ ਪਲੇਟਫਾਰਮ ’ਤੇ ਸੀ. ਐੱਫ. ਐੱਮ. ਏ. ਵਲੋਂ ਦਾਇਰ ਰਿਟ ਪਟੀਸ਼ਨਾਂ ਨਿਪਟਾਰੇ ਲਈ ਮਦਰਾਸ ਹਾਈਕੋਰਟ ਕੋਰਟ ਦੇ ਸਾਹਮਣੇ ਪੈਂਡਿੰਗ ਹਨ। ਐੱਮ. ਸੀ. ਐਕਸ. ਨੇ ਚਿੱਠੀ ’ਚ ਕਿਹਾ ਕਿ ਰੈਗੂਲੇਟਰੀ ਨੇ ਸੂਚਿਤ ਕੀਤਾ ਕਿ ਭਾਵੇਂ ਮਾਮਲੇ ਵਿੱਚ ਤਕਨੀਕੀ ਮੁੱਦੇ ਸ਼ਾਮਲ ਹਨ। ਇਸ ਲਈ ਸੇਬੀ ਤਕਨੀਕੀ ਸਲਾਹਕਾਰ ਕਮੇਟੀ ਦੀ ਬੈਠਕ ਵਿੱਚ ਇਸ ’ਤੇ ਚਰਚਾ ਕੀਤੀ ਜਾਏਗੀ, ਜੋ ਛੇਤੀ ਆਯੋਜਿਤ ਕੀਤੀ ਜਾਏਗੀ। ਇਸ ਦਰਮਿਆਨ ਸੇਬੀ ਨੇ ਐਕਸਚੇਂਜ ਨੂੰ ਸੀ. ਡੀ. ਪੀ. ਦੇ ਪ੍ਰਸਤਾਵਿਤ ਗੋ-ਲਾਈਵ ਨੂੰ ਰੱਦ ਰੱਖਣ ਦੀ ਸਲਾਹ ਦਿੱਤੀ ਹੈ। ਨਾਲ ਹੀ ਐੱਮ. ਸੀ. ਐਕਸ. ਦੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸੇਬੀ ਦੇ ਅਗਲੇ ਨਿਰਦੇਸ਼ ਤੱਕ ਮਾਕ ਟੈਸਟ ਆਯੋਜਿਤ ਹੁੰਦੇ ਰਹਿਣਗੇ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur