ਟਾਟਾ ਸਟੀਲ ਪਲਾਂਟ 'ਚ ਵੱਡਾ ਧਮਾਕਾ, ਭਿਆਨਕ ਅੱਗ ਦਰਮਿਆਨ ਕਈ ਮੁਲਾਜ਼ਮ ਹੋਏ ਜ਼ਖ਼ਮੀ

05/07/2022 6:39:02 PM

ਨਵੀਂ ਦਿੱਲੀ - ਝਾਰਖੰਡ ਦੇ ਜਮਸ਼ੇਦਪੁਰ ਸਥਿਤ ਟਾਟਾ ਸਟੀਲ ਪਲਾਂਟ 'ਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ ਕਾਰਨ ਪਲਾਂਟ 'ਚ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ 'ਚ 3 ਮਜ਼ਦੂਰ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਮਜ਼ਦੂਰਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਜ਼ਖਮੀ ਹੋਏ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀ 11 ਮੈਂਬਰੀ ਟੀਮ ਉਸ ਦੇ ਇਲਾਜ ਵਿਚ ਲੱਗੀ ਹੋਈ ਹੈ। 

ਜਮਸ਼ੇਦਪੁਰ ਘਟਨਾ 'ਤੇ ਸੀਐਮ ਹੇਮੰਤ ਸੋਰੇਨ ਨੇ ਟਵੀਟ ਕੀਤਾ, 'ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ 'ਚ ਧਮਾਕਾ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼ਾਓਮੀ ਨੂੰ ਕਰਨਾਟਕ ਹਾਈ ਕੋਰਟ ਤੋਂ ਮਿਲੀ ਰਾਹਤ, ED ਤੇ FM ਦੇ ਜ਼ਬਤ ਕਰਨ ਦੇ ਹੁਕਮਾਂ ’ਤੇ ਲੱਗੀ ਰੋਕ

ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ 'ਚ ਧਮਾਕੇ ਦੀ ਸੂਚਨਾ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ।

ਟਾਟਾ ਸਟੀਲ ਨੇ ਜਾਰੀ ਕੀਤਾ ਬਿਆਨ

ਟਾਟਾ ਸਟੀਲ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੋਕ ਪਲਾਂਟ ਦੀ ਬੈਟਰੀ 'ਚ ਧਮਾਕਾ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਠੇਕੇ 'ਤੇ ਕੰਮ ਕਰਦੇ 2 ਕਰਮਚਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇੱਕ ਕਰਮਚਾਰੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੈ, ਉਸਦੀ ਹਾਲਤ ਸਥਿਰ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਕਿਵੇਂ ਹੋਇਆ।

ਇਹ ਵੀ ਪੜ੍ਹੋ : Mindtree ਅਤੇ L&T Infotech ਦੇ ਰਲੇਵੇਂ ਦਾ ਐਲਾਨ, ਮਾਈਂਡਟਰੀ ਦੇ ਬੌਸ ਨੂੰ ਮਿਲੀ ਨਵੀਂ ਕੰਪਨੀ ਦੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News