ਮਾਰੂਤੀ ਨਵੇਂ ਰੂਪ-ਰੰਗ 'ਚ ਪੇਸ਼ ਕਰਨ ਜਾ ਰਹੀ ਹੈ ਇਹ ਕਾਰ, ਹੋਣਗੇ ਦੋ ਇੰਜਣ

08/23/2020 6:53:31 PM

ਨਵੀਂ ਦਿੱਲੀ— ਭਾਰਤ 'ਚ ਤਿਉਹਾਰੀ ਮੌਸਮ ਹੁਣ ਬਹੁਤਾ ਦੂਰ ਨਹੀਂ ਹੈ। ਇਸ ਲਈ ਇਸ ਦੌਰਾਨ ਸਾਰੇ ਵੱਡੇ ਕਾਰ ਨਿਰਮਾਤਾ ਨਵੀਂ ਪੇਸ਼ਕਸ਼ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਇਸ ਸੀਜ਼ਨ 'ਚ ਉਨ੍ਹਾਂ ਦੀ ਵਿਕਰੀ ਦਮ ਦਿਖਾ ਸਕੇ ਅਤੇ ਗਾਹਕ ਨੂੰ ਖਰੀਦਦਾਰੀ ਲਈ ਖਿੱਚ ਸਕਣ।

ਦੇਸ਼ ਦੀ ਸਭ ਤੋਂ ਸਫਲ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਵੀ ਇਸ ਦੌੜ 'ਚ ਸ਼ਾਮਲ ਹੋਣ ਜਾ ਰਹੀ ਹੈ। ਕੰਪਨੀ ਅਕਤੂਬਰ 'ਚ ਆਪਣੀ ਨਵੀਂ ਮਾਰੂਤੀ ਸੁਜ਼ੂਕੀ ਸੇਲੇਰੀਓ ਕਾਰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਇਹ ਇਸ ਕਾਰ ਦੀ ਦੂਜੀ ਪੀੜ੍ਹੀ ਦਾ ਮਾਡਲ ਹੋਵੇਗਾ।

ਨਵੀਂ ਸੇਲੇਰੀਓ ਦੋ ਪੈਟਰੋਲ ਇੰਜਣ ਵਿਕਲਪਾਂ ਦੇ ਨਾਲ ਆਵੇਗੀ। ਨਵਾਂ ਮਾਡਲ ਮੌਜੂਦਾ ਮਾਡਲ ਨਾਲੋਂ ਲੰਬਾ ਅਤੇ ਚੌੜਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਸੇਲੇਰੀਓ ਦਾ ਫੇਸਲਿਫਟ ਮਾਡਲ ਨਹੀਂ ਬਲਕਿ ਦੂਜੀ ਪੀੜ੍ਹੀ ਦਾ ਮਾਡਲ ਹੈ, ਯਾਨੀ ਨਵੀਂ ਕਾਰ 'ਚ ਬਹੁਤ ਸਾਰੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਕੰਪਨੀ ਨੇ ਇਸ ਦੇ ਨਵੇਂ ਮਾਡਲ 'ਚ ਦੋ ਇੰਜਣ ਦੇਣ ਦਾ ਫੈਸਲਾ ਕੀਤਾ ਹੈ।

ਗੌਰਤਲਬ ਹੈ ਕਿ ਕੰਪਨੀ ਨੇ ਹਾਲ ਹੀ 'ਚ ਇਸ ਕਾਰ ਨੂੰ ਸੀ. ਐੱਨ. ਜੀ. ਨਾਲ ਲਾਂਚ ਕੀਤਾ ਸੀ। S-CNG ਦੀ ਸ਼ੁਰੂਆਤੀ ਕੀਮਤ 5.60 ਲੱਖ ਰੁਪਏ ਹੈ। VXi ਮਾਡਲ 5.60 ਲੱਖ ਅਤੇ VXi (O) 5.68 ਲੱਖ ਰੁਪਏ 'ਚ ਖਰੀਦਿਆ ਜਾ ਸਕਦਾ ਹੈ।


Sanjeev

Content Editor

Related News