ਮਾਰੂਤੀ ਸੁਜ਼ੂਕੀ ਲਿਆਈ ਦੇਸ਼ ਦਾ ਪਹਿਲਾ ਬੀ.ਐੱਸ.-6 ਮਿਨੀ ਟਰੱਕ, ਜਾਣੋ ਕੀਮਤ

05/23/2020 11:37:40 AM

ਆਟੋ ਡੈਸਕ— ਮਾਰੂਤੀ ਸੁਜ਼ੂਕੀ ਨੇ ਆਪਣੇ ਛੋਟੇ ਵਪਾਰਕ ਵਾਹਨ ਸੁਪਰ ਕੈਰੀ ਦਾ ਬੀ.ਐੱਸ.-6 ਅਨੁਕੂਲ ਐੱਸ-ਸੀ.ਐੱਨ.ਜੀ. ਮਾਡਲ ਲਾਂਚ ਕਰ ਦਿੱਤਾ ਹੈ। 2020 ਮਾਰੂਤੀ ਸੁਪਰ ਕੈਰੀ ਸੀ.ਐੱਨ.ਜੀ. ਬੀ.ਐੱਸ.-6 ਦੀ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 5.07 ਲੱਖ ਰੁਪਏ ਹੈ। ਸੁਪਰ ਕੈਰੀ ਦੇਸ਼ ਦਾ ਪਹਿਲਾ ਛੋਟਾ ਵਪਾਰਕ ਵਾਹਨ (ਐੱਲ.ਸੀ.ਵੀ.) ਹੈ, ਜਿਸ ਦੇ ਇੰਜਣ ਨੂੰ ਬੀ.ਐੱਸ.-6 'ਚ ਅਪਗ੍ਰੇਡ ਕੀਤਾ ਗਿਆ ਹੈ। 



ਮਾਰੂਤੀ ਸੁਜ਼ੂਕੀ ਸੁਪਰ ਕੈਰੀ 'ਚ 1,200 ਸੀਸੀ ਦਾ ਬੀ.ਐੱਸ.-6 ਅਨੁਕੂਲ ਡਿਊਲ-ਫਿਊਲ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਦੇਸ਼ ਦਾ ਇਕਮਾਤਰ ਐੱਲ.ਸੀ.ਵੀ. ਹੈ, ਜੋ 5 ਲੀਟਰ ਪੈਟਰੋਲ ਟੈਂਕ ਦੇ ਨਾਲ ਡਿਊਲ-ਫਿਊਲ ਸੀ.ਐੱਨ.ਜੀ. ਮਾਡਲ 'ਚ ਆਉਂਦਾ ਹੈ। ਮਾਰੂਤੀ ਦੇ ਇਸ ਮਿਨੀ ਟਰੱਕ 'ਚ ਸਵਾਰੀ ਦੀ ਸੁਰੱਖਿਆ ਲਈ ਕਈ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ 'ਚ ਰਿਵਰਸ ਪਾਰਕਿੰਗ ਸੈਂਸਰ, ਸੀਟ ਬੈਲਟ ਰਿਮਾਇੰਡਰ, ਲਾਕ ਕਰਨ ਵਾਲਾ ਗਲੱਵ ਅਤੇ ਵੱਡਾ ਲੋਡਿੰਗ ਡੈਕ ਸ਼ਾਮਲ ਹਨ। 



ਮਾਰੂਤੀ ਸੁਜ਼ੂਕੀ ਦਾ ਛੇਵਾਂ ਬੀ.ਐੱਸ.-6 ਅਨੁਕੂਲ ਸੀ.ਐੱਨ.ਜੀ. ਵਾਹਨ
ਸੁਪਰ ਕੈਰੀ ਮਾਰੂਤੀ ਸੁਜ਼ੂਕੀ ਦਾ ਛੇਵਾਂ ਬੀ.ਐੱਸ.-6 ਅਨੁਕੂਲ ਐੱਸ-ਸੀ.ਐੱਨ.ਜੀ. ਵਾਹਨ ਹੈ। ਇ ਤੋਂ ਇਲਾਵਾ ਹੋਰ 5 ਕਾਰਾਂ ਹਨ, ਜਿਨ੍ਹਾਂ 'ਚ ਅਲਟੋ, ਵੈਗਨਆਰ ਅਤੇ ਅਰਟਿਗਾ ਵਰਗੀਆਂ ਗੱਡੀਆਂ ਸ਼ਾਮਲ ਹਨ। ਕੰਪਨੀ ਮੁਤਾਬਕ, ਇਨ੍ਹਾਂ ਫੈਕਟਰੀ ਫਿੱਟ ਵਾਹਨਾਂ ਨੂੰ ਖਾਸ ਰੂਪ ਨਾਲ ਟਿਊਨ ਅਤੇ ਕੈਲੀਬ੍ਰੇਟ ਕੀਤਾ ਜਾਂਦਾ ਹੈ, ਤਾਂ ਜੋ ਇਹ ਹਰ ਤਰ੍ਹਾਂ ਦੇ ਇਲਾਕਿਆਂ 'ਚ ਬਿਹਤਰ ਪ੍ਰਦਰਸ਼ਨ ਅਤੇ ਡਰਾਈਵਬਿਲਟੀ ਦੇਣ 'ਚ ਸਮਰੱਥ ਹੋਣ।

Rakesh

This news is Content Editor Rakesh