ਮਾਰੂਤੀ ਸੁਜ਼ੂਕੀ ਨੇ ਸ਼ੁਰੂ ਕੀਤਾ ਕੰਪੈਕਟ ਐੱਸ-ਪ੍ਰੈਸੋ ਦਾ ਐਕਸਪੋਰਟ

01/25/2020 12:58:22 PM

ਨਵੀਂ ਦਿੱਲੀ– ਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਘਰੇਲੂ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਸ ਨੇ ਨਵੇਂ ਕੰਪੈਕਟ ਕਾਰ ਐੱਸ-ਪ੍ਰੈਸੋ ਦਾ ਐਕਸਪੋਰਟ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਏਸ਼ੀਆ, ਲੈਟਿਨ ਅਮਰੀਕਾ ਅਤੇ ਅਫਰੀਕਾ ਸਮੇਤ ਕੌਮਾਂਤਰੀ ਬਾਜ਼ਾਰ ਲਈ ਵਾਹਨ ਦੀ ਖੇਪ ਰਵਾਨਾ ਹੋ ਗਈ ਹੈ। ਇਸ ਵਾਹਨ ਦਾ ਵਿਚਾਰ ਅਤੇ ਡਿਜ਼ਾਈਨ ਸਵਦੇਸ਼ੀ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਆਯੂਕਾਵਾ ਨੇ ਕਿਹਾ ਕਿ ਐੱਸ-ਪ੍ਰੈਸੋ ਮੇਕ ਇਨ ਇੰਡੀਆ ਦਾ ਅਸਲੀ ਪ੍ਰਤੀਕ ਹੈ। ਇਹ ਕਾਰ ਸਥਾਨਕ ਦੇ ਨਾਲ ਹੀ ਕੌਮਾਂਤਰੀ ਖਪਤਕਾਰਾਂ ਨੂੰ ਡਿਜ਼ਾਈਨ, ਤਕਨੀਕ ਅਤੇ ਸੁਰੱਖਿਆ ਦੇ ਪੱਧਰ ’ਤੇ ਸਰਵਸ਼ੇਸਠ ਮੁਹੱਈਆ ਕਰਵਾਉਣ ਦੀ ਸਾਡੀ ਵਚਨਬੱਧਤਾ ਦੇ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਘਰੇਲੂ ਬਾਜ਼ਾਰ ’ਚ ਖਪਤਕਾਰਾਂ ਨੇ ਇਸ ਕਾਰ ਦੀ ਖੂਬ ਸ਼ਲਾਘਾ ਕੀਤੀ ਹੈ। ਉਮੀਦ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਵੀ ਖਪਤਕਾਰ ਇਸ ਨੂੰ ਪਸੰਦ ਕਰਨਗੇ।