ਮਾਰੂਤੀ ਸੁਜ਼ੂਕੀ ਨੇ 63 ਹਜ਼ਾਰ ਕਾਰਾਂ ਮੰਗਵਾਈਆਂ ਵਾਪਸ, ਸੇਫਟੀ ਇਸ਼ੂ ਕਾਰਨ ਲਿਆ ਫੈਸਲਾ

12/06/2019 4:37:43 PM

ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਇੰਡੀਆ ਨੇ ਗਾਹਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੀਬ 63 ਹਜ਼ਾਰ ਕਾਰਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਕਾਰਾਂ ਨੂੰ ਵਾਪਸ ਮੰਗਵਾਇਆ ਗਿਆ ਹੈ ਉਨ੍ਹਾਂ 'ਚ ਸਿਆਜ਼ ਦੇ ਕੁਝ ਪੈਟਰੋਲ ਸਮਾਰਟ ਹਾਈਬ੍ਰਿਡ ਮਾਡਲ, ਅਰਟਿਗਾ ਅਤੇ ਐਕਸਐੱਲ6 ਵ੍ਹੀਕਲ ਸ਼ਾਮਲ ਹਨ। ਕੰਪਨੀ ਨੇ ਇਕ ਜਨਵਰੀ 2019 ਤੋਂ 21 ਨਵੰਬਰ 2019 ਦੇ ਦੌਰਾਨ ਬਣੇ ਕਾਰ ਦੇ ਇਨ੍ਹਾਂ ਮਾਡਲ ਨੂੰ ਰਿਕਾਲ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਵ੍ਹੀਕਲ ਰਿਕਾਲ ਗਲੋਬਲ ਤੌਰ 'ਤੇ ਹੈ।


ਐੱਮ.ਜੀ.ਯੂ. ਯੂਨਿਟ 'ਚ ਰਹੀ ਖਾਮੀ
ਕੰਪਨੀ ਕਾਰ ਦੇ ਮਾਡਲ 'ਚ 63,493 ਵਾਹਨਾਂ ਦੇ ਮੋਟਰ ਵ੍ਹੀਕਲ ਜਨਰੇਸ਼ਨ ਯੂਨਿਟ 'ਚ ਕਮੀ ਦੀ ਜਾਂਚ ਕਰੇਗੀ। ਕਾਰ ਦੇ ਐੱਮ.ਜੀ.ਯੂ. 'ਚ ਕਮੀ ਮੈਨਿਊਫੈਕਚਰਿੰਗ ਦੇ ਦੌਰਾਨ ਕੀਤੀ ਹੈ। ਇਸ ਦੌਰਾਨ ਕੰਪਨੀ ਦੇ ਵਲੋਂ ਕਿਸੇ ਵੀ ਪਾਰਟ ਦਾ ਰਿਪਲੇਸਮੈਂਟ ਬਿਲਕੁੱਲ ਮੁਫਤ ਹੋਵੇਗਾ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਗਾਹਕਾਂ ਤੋਂ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਕੰਪਨੀ 6 ਦਸੰਬਰ ਤੋਂ ਰਿਕਾਲ ਪ੍ਰੋਸੈੱਸ ਸ਼ੁਰੂ ਕਰੇਗੀ, ਜਿਸ ਦੇ ਤਹਿਤ ਗਾਹਕ ਆਪਣੀ ਕਾਰ ਨੂੰ ਨਜ਼ਦੀਕੀ ਲਿਜਾ ਸਕਦੇ ਹਨ।


ਕੀ ਕਰਨਾ ਹੋਵੇਗਾ
ਗਾਹਕਾਂ ਨੂੰ ਆਪਣੇ ਵ੍ਹੀਕਲ ਨੂੰ ਮਾਰੂਤੀ ਸੁਜ਼ੂਕੀ ਦੀ ਵੈੱਬਸਾਈਟ marutisuzuki.com (Important customer info tab)  'ਤੇ ਵਿਜ਼ਿਟ ਕਰਨਾ ਹੋਵੇਗਾ, ਜਿਥੇ 14 ਡਿਜ਼ਿਟ ਦਾ ਅਲਫਾ ਨਿਊਮੇਰਿਕ ਵਾਹਨ ਚੇਜਿੰੰਸ ਨੰਬਰ ਦਰਜ ਕਰਨਾ ਹੋਵੇਗਾ। ਇਸ ਤਰ੍ਹਾਂ ਪਤਾ ਲਗਾਇਆ ਜਾ ਸਕੇਗਾ ਕਿ ਕਿਨ੍ਹਾਂ ਵਾਹਨਾਂ ਨੂੰ ਰਿਕਾਸ ਕੀਤਾ ਗਿਆ ਹੈ।

Aarti dhillon

This news is Content Editor Aarti dhillon