Maruti Suzuki ਡੀਜ਼ਲ ਕਾਰ ਬੰਦ ਕਰਨ ਦੇ ਮਾਮਲੇ ''ਚ ਲੈ ਸਕਦੀ ਹੈ ਯੂ-ਟਰਨ

12/13/2019 2:14:22 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਗਲੇ ਸਾਲ ਇਕ ਅਪ੍ਰੈਲ 2020 ਤੋਂ ਹਰੇਕ ਤਰ੍ਹਾਂ ਦੀਆਂ ਡੀਜ਼ਲ ਕਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਹੁਣ ਕੰਪਨੀ ਇਸ ਮਾਮਲੇ ਵਿਚ ਯੂ-ਟਰਨ ਲੈ ਸਕਦੀ ਹੈ। ਦਰਅਸਲ ਕੰਪਨੀ ਨੂੰ ਉਮੀਦ ਸੀ ਕਿ ਬਾਕੀ ਕੰਪਨੀਆਂ ਵੀ ਡੀਜ਼ਲ ਕਾਰ ਬੰਦ ਕਰਨ ਲਈ ਇਕ ਡੈੱਡਲਾਈਨ ਤਿਆਰ ਕਰਨਗੀਆਂ ਪਰ ਹੁਣ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਅਜਿਹੇ 'ਚ ਮਾਰੂਤੀ ਸੁਜ਼ੂਕੀ ਨੂੰ ਮੁਕਾਬਲੇਬਾਜ਼ ਕੰਪਨੀਆਂ ਦੇ ਮੁਕਾਬਲੇ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਇਸ ਦੇ ਨਾਲ ਹੀ ਮਾਰਕਿਟ ਸਪੇਸ ਘਟਣ ਦਾ ਖਤਰਾ ਵੀ ਬਣ ਗਿਆ ਹੈ। 

ਦੁਬਾਰਾ ਕਰ ਸਕਦੀ ਹੈ ਐਂਟਰੀ

ਖਬਰਾਂ ਮੁਤਾਬਕ ਹੁੰਡਈ ਸਮੇਤ ਕਾਰ ਨਿਰਮਾਤਾ ਕੰਪਨੀਆਂ ਨਵੇਂ ਨਿਯਮ ਲਾਗੂ ਹੋਣ ਦੇ ਬਾਅਦ ਵੀ ਡੀਜ਼ਲ ਕਾਰ ਦੀ ਵਿਕਰੀ ਜਾਰੀ ਰੱਖਣਗੀਆਂ। ਬਜ਼ਾਰ ਮਾਹਰਾਂ ਦੀ ਮੰਨਿਏ ਤਾਂ ਨਵੇਂ ਨਿਯਮ ਲਾਗੂ ਹੋਣ ਦੇ ਬਾਅਦ ਡੀਜ਼ਲ ਵਾਹਨਾਂ ਦੀ ਵਿਕਰੀ ਕਾਫੀ ਵਧੇਗੀ। ਅਜਿਹੇ 'ਚ ਕਾਰ ਨਿਰਮਾਤਾਵਾਂ ਲਈ ਡੀਜ਼ਲ ਵਾਹਨ ਬਣਾਉਣਾ ਫਾਇਦੇਮੰਦ ਨਹੀਂ ਰਹੇਗਾ। ਇਸੇ ਕਾਰਨ ਮਾਰੂਤੀ ਸੁਜ਼ੂਕੀ ਨੇ ਡੀਜ਼ਲ ਕਾਰ ਨਾ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਹੁਣ ਕੰਪਨੀ ਸਾਲ 2021 ਤੋਂ ਦੁਬਾਰਾ ਤੋਂ ਡੀਜ਼ਲ ਕਾਰ ਬਣਾਉਣ ਦੇ ਕਾਰੋਬਾਰ 'ਚ ਐਂਟਰੀ ਕਰ ਸਕਦੀ ਹੈ।    

ਕੰਪਨੀ 1.5 ਲਿਟਰ ਬੀ.ਐੱਸ-6 ਡੀਜ਼ਲ ਇੰਜਣ 'ਤੇ ਸ਼ੁਰੂ ਕਰ ਸਕਦੀ ਹੈ ਕੰਮ

ਕੰਪਨੀ 1.5 ਲਿਟਰ ਬੀ.ਐੱਸ-6 ਡੀਜ਼ਲ ਇੰਜਣ ਬਣਾਉਣ ਦਾ ਕੰਮ ਸ਼ੁਰੂ ਕਰ ਸਕਦੀ ਹੈ। ਮਾਰੂਤੀ ਸੁਜ਼ੂਕੀ ਨੇ ਸਾਲ 2018-19 'ਚ ਕਰੀਬ 5 ਲੱਖ ਡੀਜ਼ਲ ਵਾਹਨਾਂ ਦੀ ਵਿਕਰੀ ਕੀਤੀ ਹੈ। ਇਸ ਚਾਲੂ ਵਿੱਤੀ ਸਾਲ 'ਚ ਕਰੀਬ 2 ਤੋਂ 3 ਲੱਖ ਡੀਜ਼ਲ ਵਾਹਨਾਂ ਦੀ ਵਿਕਰੀ ਕਰ ਚੁੱਕੀ ਹੈ। ਅਜਿਹੇ 'ਚ ਕੰਪਨੀ 1.5 ਲਿਟਰ ਇੰਜਣ ਵਿਕਲਪ ਦੇ ਨਾਲ ਆਪਣੇ ਪੋਰਟਫੋਲਿਓ 'ਚ ਅਗਲੇ ਕੁਝ ਸਾਲਾਂ 'ਚ 5 ਲੱਾਖ ਕਾਰਾਂ ਦੀ ਵਿਕਰੀ ਦੀ ਉਮੀਦ ਕਰ ਰਹੀ ਹੈ।