ਮਾਰੂਤੀ ਦਾ CSR ਗਤੀਵਿਧੀਆਂ ''ਤੇ 154 ਕਰੋੜ ਰੁਪਏ ਦਾ ਨਿਵੇਸ਼

10/15/2019 10:51:46 PM

ਨਵੀਂ ਦਿੱਲੀ (ਭਾਸ਼ਾ)-ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਸ ਨੇ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਐੱਸ. ਆਰ.) ਪਹਿਲਾਂ 'ਤੇ 2018-19 'ਚ 154 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ। ਮਾਰੂਤੀ ਦੀ ਸੀ. ਐੱਸ. ਆਰ. ਪਹਿਲ ਸਮੁਦਾਇਕ ਵਿਕਾਸ, ਸੜਕ ਸੁਰੱਖਿਆ ਅਤੇ ਹੁਨਰ ਵਿਕਾਸ 'ਤੇ ਕੇਂਦਰਿਤ ਰਹੀ।
ਮਾਰੂਤੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ, ''ਪ੍ਰਾਜੈਕਟਾਂ ਦੀ ਚੋਣ ਜ਼ਰੂਰਤ ਦਾ ਮੁਲਾਂਕਣ ਕਰ ਕੇ ਅਤੇ ਹਿੱਤਧਾਰਕ ਨਾਲ ਸਲਾਹ-ਮਸ਼ਵਰੇ ਦੇ ਆਧਾਰ 'ਤੇ ਕੀਤੀ ਗਈ ਹੈ।'' ਕੰਪਨੀ ਨੇ ਕਿਹਾ ਕਿ ਉਸ ਨੇ ਹਰਿਆਣਾ ਅਤੇ ਗੁਜਰਾਤ ਦੇ 26 ਪਿੰਡਾਂ 'ਚ ਸਮੁਦਾਇਕ ਵਿਕਾਸ ਦੀ ਕੋਸ਼ਿਸ਼ ਕੀਤੀ। ਇਸ 'ਚ ਪਾਣੀ ਅਤੇ ਸਫਾਈ, ਸਿੱਖਿਆ ਅਤੇ ਸਮੁਦਾਇਕ ਬੁਨਿਆਦੀ ਢਾਂਚੇ ਵਰਗੇ ਖੇਤਰਾਂ 'ਤੇ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਕੰਪਨੀ ਨੇ 110 ਤੋਂ ਜ਼ਿਆਦਾ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਵੀ ਸਮਰਥਨ ਕੀਤਾ। ਮਾਰੂਤੀ ਨੇ ਕਿਹਾ ਕਿ 2018-19 'ਚ ਕੰਪਨੀ ਨੇ 7 ਡਰਾਈਵਿੰਗ ਸਿਖਲਾਈ ਤੇ ਖੋਜ ਕੇਂਦਰਾਂ ਅਤੇ 16 ਸੜਕ ਸੁਰੱਖਿਆ ਕੇਂਦਰਾਂ 'ਚ ਲਗਭਗ 4,00,000 ਲੋਕਾਂ ਨੂੰ ਸਿਖਲਾਈ ਦਿੱਤੀ।


Karan Kumar

Content Editor

Related News