ਮਾਰੂਤੀ ਸੁਜ਼ੂਕੀ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 4.13 ਫੀਸਦੀ ਵਧਿਆ

01/28/2020 2:50:32 PM

ਨਵੀਂ ਦਿੱਲੀ—ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਦਾ ਏਕੀਕ੍ਰਿਤ ਸ਼ੁੱਧ ਲਾਭ ਵਿੱਤੀ ਸਾਲ 2019-20 ਦੀ ਦਸੰਬਰ ਤਿਮਾਹੀ 'ਚ 4.13 ਫੀਸਦੀ ਵਧ ਕੇ 1,587.4 ਕਰੋੜ ਰੁਪਏ ਰਿਹਾ। ਐੱਮ.ਐੱਸ.ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਕੰਪਨੀ ਨੂੰ 1,524.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਕੰਪਨੀ ਦੀ ਆਮਦਨ ਦਸੰਬਰ ਤਿਮਾਹੀ 'ਚ 5.29 ਫੀਸਦੀ ਵਧ ਕੇ 20,721.8 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 19,680.7 ਕਰੋੜ ਰੁਪਏ ਸੀ। ਮਾਰੂਤੀ ਸੁਜ਼ੂਕੀ ਨੇ ਪਿਛਲੀ ਤਿਮਾਹੀ 'ਚ ਕੁੱਲ 4,37,361 ਵਾਹਨਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ 2018-19 ਦੀ ਇਸ ਤਿਮਾਹੀ ਦੇ ਮੁਕਾਬਲੇ 2 ਫੀਸਦੀ ਜ਼ਿਆਦਾ ਹੈ।


Aarti dhillon

Content Editor

Related News