ਮਾਰੂਤੀ ਸੁਜ਼ੂਕੀ ਦਾ ਕਮਾਲ, CNG ਵਾਹਨਾਂ ਦੀ ਰਿਕਾਰਡ-ਤੋੜ ਸੇਲ

06/06/2020 5:08:13 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਸਾਰੇ ਰਿਕਾਰਡ ਤੋੜਦੇ ਹੋਏ ਇਸ ਵਿੱਤੀ ਸਾਲ ’ਚ ਸਭ ਤੋਂ ਜ਼ਿਆਦਾ ਸੀ.ਐੱਨ.ਜੀ. ਵਾਹਨ ਵੇਚੇ ਹਨ। ਵਿੱਤੀ ਸਾਲ 2019-20 ’ਚ ਕੰਪਨੀ ਨੇ 106,443 ਫੈਕਟਰੀ ਦੁਆਰਾ ਫਿਟ ਸੀ.ਐੱਨ.ਜੀ. ਵਾਹਨਾਂ ਦੀ ਵਿਕਰੀ ਕੀਤੀ। ਕੰਪਨੀ ਨੇ 15.5 ਫੀਸਦੀ ਕੰਪਾਊਡਿਡ ਸਾਲਾਨਾ ਗ੍ਰੋਥ ਦਰਜ ਕੀਤੀ। ਕੰਪਨੀ ਨੇ ਸੀ.ਐੱਨ.ਜੀ. ਵਾਹਨਾਂ ਦੀ ਸੇਲ ’ਚ ਇਹ ਗ੍ਰੋਥ ਪਿਛਸੇ 5 ਸਾਲਾਂ ’ਚ ਦਰਜ ਕੀਤੀ ਹੈ। ਕੰਪਨੀ ਕੋਲ ਸੀ.ਐੱਨ.ਜੀ. ਵਾਹਨਾਂ ਦੀ ਇਕ ਵੱਡੀ ਰੇਂਜ ਹੈ। ਮੌਜੂਦਾ ਸਮੇਂ ’ਚ ਕੰਪਨੀ ਅਲਟੋ, ਵੈਗਨਆਰ, ਈਕੋ, ਟੌਰ ਐੱਸ. ਅਰਟਿਗਾ ਵਰਗੇ ਵਾਹਨ ਪੇਸ਼ ਕਰਦੀ ਹੈ। 

ਕੰਪਨੀ ਦਾ ਕਹਿਣਾ ਹੈ ਕਿ ਫੈਕਟਰੀ ਦੁਆਰਾ ਫਿਟ ਸੀ.ਐੱਨ.ਜੀ. ਵਾਹਨ ਗਾਹਕਾਂ ਨੂੰ ਵਧੀਆ ਪ੍ਰਦਰਸ਼ਨ, ਸੁਰੱਖਿਆ, ਇੰਜਣ ਡਿਊਰੇਬਿਲਟੀ ਅਤੇ ਵਧੀਆ ਮਾਈਲੇਜ ਦਿੰਦੇ ਹਨ। ਕੰਪਨੀ ਦੀ ਐੱਸ.-ਸੀ.ਐੱਨ.ਜੀ. ਤਕਨੀਕ ਡਿਊਲ ਇੰਟਰਡਿਪੈਂਡੇਂਟ ਈ.ਸੀ.ਯੂ. ਨਾਲ ਆਉਂਦੀ ਹੈ। ਨਾਲ ਹੀ ਇਹ ਵਾਹਨ ਇੰਟੈਲੀਜੈਂਟ ਇੰਜੈਕਸ਼ਨ ਸਿਸਟਮ ਨਾਲ ਆਉਂਦੇ ਹਨ ਜੋ ਬਿਹਤਰ ਪ੍ਰਦਰਸ਼ਨ ਦਿੰਦੇ ਹਨ। 

ਆ ਰਹੀਆਂ ਮਾਰੂਤੀ ਦੀਆਂ ਇਹ CNG ਕਾਰਾਂ 
ਮਾਰੂਤੀ ਜਲਦੀ ਹੀ ਆਪਣੀ ਪ੍ਰਸਿੱਧ ਕਾਰ ਸੁਜ਼ੂਕੀ ਐੱਸ.-ਪ੍ਰੈਸੋ ਨੂੰ ਸੀ.ਐੱਨ.ਜੀ. ਨਾਲ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ ਇਸ ਕਾਰ ਨੂੰ ਆਟੋ ਐਕਸਪੋ 2020 ’ਚ ਵਿਖਾਇਆ ਸੀ। ਸੀ.ਐੱਨ.ਜੀ. ਨਾਲ ਆਉਣਵਾਲੀ ਐੱਸ-ਪ੍ਰੈਸੋ ’ਚ 1.0 ਲੀਟਰ ਪੈਟਰੋਲ ਇੰਜਣ ਹੀ ਦਿੱਤਾ ਜਾਵੇਗਾ। ਇਹ ਇੰਜਣ 57 ਐੱਚ.ਪੀ. ਦੀ ਤਾਕਤ ਅਤੇ 78 ਐੱਨ.ਐੱਮ.ਦਾ ਟਾਰਕ ਪੈਦਾ ਕਰੇਗਾ। ਕੰਪਨੀ ਮੁਤਾਬਕ, ਇਹ ਗੱਡੀ 31.59 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੀ ਮਾਈਲੇਜ ਦੇਵੇਗੀ। ਸੀ.ਐੈੱਨ.ਜੀ. ਦੀ ਸੁਵਿਧਾ ਸਿਰਫ LXI ਮਾਡਲ ’ਚ ਮਿਲੇਗੀ ਅਤੇ ਇਸ ਦੀ ਕੀਮਤ 50,000 ਰੁਪਏ ਜ਼ਿਆਦਾ ਹੋ ਸਕਦੀ ਹੈ। 

Rakesh

This news is Content Editor Rakesh