ਮਾਰੂਤੀ ਨੇ ਖਰਾਬ ਈਂਧਨ ਪੰਪ ਠੀਕ ਕਰਨ ਲਈ 1.35 ਲੱਖ ਕਾਰਾਂ ਵਾਪਸ ਮੰਗਵਾਈਆਂ

07/16/2020 12:50:57 PM

ਨਵੀਂ ਦਿੱਲੀ (ਭਾਸ਼ਾ)–ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਖਰਾਬ ਈਂਧਨ ਪੰਪ ਦੀ ਜਾਂਚ ਅਤੇ ਬਦਲਣ ਲਈ ਉਸ ਨੇ 1,34,885 ਵੈਗਨ-ਆਰ ਅਤੇ ਬਲੇਨੋ ਮਾਡਲ ਦੀਆਂ ਕਾਰਾਂ ਵਾਪਸ ਮੰਗਵਾਈਆਂ ਹਨ। ਐੱਮ. ਐੱਸ. ਆਈ. ਨੇ ਕਿਹਾ ਉਹ ਸਵੈਇੱਛੁਕ ਤੌਰ 'ਤੇ ਇਹ ਕੰਮ ਕਰ ਰਹੀ ਹੈ। ਉਸ ਨੇ 15 ਨਵੰਬਰ 2018 ਤੋਂ ਲੈ ਕੇ 15 ਅਕਤੂਬਰ 2019 ਦਰਮਿਆਨ ਨਿਰਮਿਤ ਵੈਗਨ-ਆਰ (ਇਕ ਲਿਟਰ) ਅਤੇ 8 ਜਨਵਰੀ 2019 ਤੋਂ ਲੈ ਕੇ 4 ਨਵੰਬਰ 2019 ਦਰਮਿਆਨ ਨਿਰਮਿਤ ਬਲੇਨੋ (ਪੈਟਰੋਲ) ਕਾਰਾਂ ਨੂੰ ਵਾਪਸ ਮੰਗਵਾਇਆ ਹੈ।

ਉਸ ਨੇ ਕਿਹਾ ਹੈ ਕਿ ਇਸ ਵਾਪਸੀ 'ਚ ਕੰਪਨੀ ਦੇ ਦੋਵੇਂ ਤਰ੍ਹਾਂ ਦੇ 1,43,885 ਵਾਹਨ ਵਾਪਸ ਆ ਸਕਦੇ ਹਨ। ਵਾਹਨ ਕੰਪਨੀ ਨੇ ਕਿਹਾ ਕਿ ਕੰਪਨੀ ਦੀ ਇਸ ਪਹਿਲ ਨਾਲ ਵੈਗਨ-ਆਰ ਦੀਆਂ 56,663 ਇਕਾਈਆਂ ਅਤੇ ਬਲੇਨੋ ਦੀਆਂ 78,222 ਇਕਾਈਆਂ 'ਚ ਈਂਧਨ ਪੰਪ ਖਰਾਬ ਹੋਣ ਦਾ ਮਾਮਲਾ ਹੋ ਸਕਦਾ ਹੈ। ਇਸ 'ਚ ਖਰਾਬ ਹਿੱਸੇ ਨੂੰ ਬਿਨਾਂ ਕਿਸੇ ਫੀਸ ਤੋਂ ਬਦਲਿਆ ਜਾਵੇਗਾ। ਸੂਚਨਾ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਵਾਪਸੀ ਮੁਹਿੰਮ ਤਹਿਤ ਵਾਹਨ ਦੇ ਮਾਮਕ ਨੂੰ ਕੰਪਨੀ ਦੇ ਡੀਲਰ ਵਲੋਂ ਸੰਪਰਕ ਕੀਤਾ ਜਾਵੇਗਾ।


Karan Kumar

Content Editor

Related News