ਵਾਹਨਾਂ ''ਤੇ GST ਦਰ ''ਚ ਕਟੌਤੀ ਦਾ ਸਮਾਂ ਠੀਕ ਨਹੀਂ : ਮਾਰੂਤੀ

05/14/2020 2:18:28 AM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਵਾਹਨਾਂ 'ਤੇ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੀ ਦਰ ਘੱਟ ਕਰਨ ਦਾ ਇਹ ਠੀਕ ਸਮਾਂ ਨਹੀਂ ਹੈ। ਇਸ ਨਾਲ ਕੁਝ ਲਾਭ ਨਹੀਂ ਹੋਵੇਗਾ ਕਿਉਂਕਿ ਵਾਹਨ ਉਦਯੋਗ ਦਾ ਉਤਪਾਦਨ ਇਸ ਸਮੇਂ ਸਭ ਤੋਂ ਹੇਠਲੇ ਪੱਧਰ 'ਤੇ ਹੈ। ਘਰੇਲੂ ਯਾਤਰੀ ਵਾਹਨ ਬਾਜ਼ਾਰ 'ਚ ਕਰੀਬ 54 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੀ ਮਾਰੂਤੀ ਨੇ ਕਿਹਾ ਕਿ ਜੇਕਰ ਕਰ ਦੀ ਦਰ 'ਚ ਕਿਸੇ ਤਰ੍ਹਾਂ ਦੀ ਕਟੌਤੀ ਪ੍ਰਸਤਾਵਿਤ ਵੀ ਹੈ ਤਾਂ ਉਸ ਨੂੰ ਠੀਕ ਸਮੇਂ 'ਤੇ ਕੀਤਾ ਜਾਣਾ ਚਾਹੀਦਾ ਹੈ।

ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਇਕ ਵੀਡੀਓ ਕਾਨਫਰੰਸ 'ਚ ਕਿਹਾ ਕਿ ਅਜੇ ਅਸੀਂ ਜਿਸ ਸਥਿਤੀ 'ਚ ਹਾਂ ਉਸ 'ਚ ਇਕ-ਦੋ ਮਹੀਨੇ ਤਕ ਸਾਰੀਆਂ ਵਾਹਨ ਕੰਪਨੀਆਂ ਦਾ ਉਤਪਾਦਨ ਬਹੁਤ ਹੇਲਠੇ ਪੱਧਰ 'ਤੇ ਰਹੇਗਾ। ਅਜਿਹੇ 'ਚ ਜੀ. ਐੱਸ. ਟੀ. ਕਰ ਦੀ ਦਰ 'ਚ ਕਟੌਤੀ ਉਦੋਂ ਉੱਚਿਤ ਹੋਵੇਗੀ, ਜਦੋਂ ਵਾਹਨਾਂ ਦੀ ਸਪਲਾਈ ਮੰਗ ਦੀ ਤੁਲਣਾ 'ਚ ਜ਼ਿਆਦਾ ਹੋਵੇਗੀ ਅਤੇ ਉਤਪਾਦਨ ਨੂੰ ਅਸਲ 'ਚ ਉੱਚ ਪੱਧਰ ਤੱਕ ਵਧਾਇਆ ਜਾ ਸਕੇਗਾ। ਉਨ੍ਹਾਂ ਕਿਹਾ,''ਉਦੋਂ ਇਸ ਦਾ (ਜੀ. ਐੱਸ. ਟੀ. ਕਟੌਤੀ) ਕੋਈ ਲਾਭ ਹੋਵੇਗਾ। ਸਰਕਾਰ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨੂੰ ਨਿਸ਼ਚਿਤ ਤੌਰ 'ਤੇ ਤੁਰੰਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

Karan Kumar

This news is Content Editor Karan Kumar