ਮਾਰੂਤੀ ਆਲਟੋ ਸਭ ਤੋਂ ਜ਼ਿਆਦਾ ਵਿਕਣ ਵਾਲਾ ਯਾਤਰੀ ਵਾਹਨ

04/22/2019 9:13:27 PM

ਨਵੀਂ ਦਿੱਲੀ-ਮਾਰੂਤੀ-ਸੁਜ਼ੂਕੀ ਇੰਡੀਆ ਦੀ ਹੈਚਬੈਕ ਕਾਰ ਆਲਟੋ 2018-19 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਯਾਤਰੀ ਵਾਹਨ ਰਿਹਾ। ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਿਕੇ 10 ਯਾਤਰੀ ਵਾਹਨਾਂ 'ਚ 7 ਮਾਰੂਤੀ ਸੁਜ਼ੂਕੀ ਦੇ ਕਾਰਖਾਨੇ ਦੇ ਅਤੇ 3 ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਹਨ। ਸਿਆਮ ਦੇ ਅੰਕੜਿਆਂ ਤੋਂ ਇਸ ਦੀ ਜਾਣਕਾਰੀ ਮਿਲੀ।
ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਮੋਬਾਇਲ ਮੈਨੂਫੈਕਚਰਰਜ਼ (ਸਿਆਮ) ਦੀ ਰਿਪੋਰਟ ਅਨੁਸਾਰ 2018-19 'ਚ ਸਭ ਤੋਂ ਜ਼ਿਆਦਾ 2,59,401 ਲੱਖ ਆਲਟੋ ਕਾਰਾਂ ਵਿਕੀਆਂ। 2017-18 'ਚ ਇਹ ਅੰਕੜਾ 2,58,539 ਇਕਾਈਆਂ 'ਤੇ ਸੀ। ਮਾਰੂਤੀ ਦੀਆਂ ਕਾਰਾਂ 'ਚ ਸੇਡਾਨ ਕਾਰ ਡਿਜ਼ਾਇਰ ਦੂਜੇ, ਸਵਿਫਟ ਤੀਜੇ, ਬਲੇਨੋ ਚੌਥੇ, ਐੱਸ. ਯੂ. ਵੀ. ਵਿਟਾਰਾ ਬਰੇਜ਼ਾ 5ਵੇਂ, ਹੁੰਡਈ ਮੋਟਰ ਦੀ ਪ੍ਰੀਮੀਅਮ ਹੈਚਬੈਕ ਏਲਿਟ ਆਈ 20 6ਵੇਂ, ਗਰੈਂਡ ਆਈ 10 7ਵੇਂ, ਐੱਸ. ਯੂ. ਵੀ. ਕਰੇਟਾ 8ਵੇਂ, ਮਾਰੂਤੀ-ਸੁਜ਼ੂਕੀ ਦੀ ਵੈਗਨ ਆਰ 9ਵੇਂ ਅਤੇ ਸੇਲੇਰੀਓ 10ਵੇਂ ਸਥਾਨ 'ਤੇ ਰਹੀ।

Karan Kumar

This news is Content Editor Karan Kumar