ਮਾਰੂਤੀ ਆਲਟੋ ਨੇ ਕੀਤੇ ਦੋ ਦਹਾਕੇ ਪੂਰੇ, ਹੁਣ ਤੱਕ ਵੇਚੀਆਂ 40 ਲੱਖ ਕਾਰਾਂ

10/13/2020 4:08:55 PM

ਨਵੀਂ ਦਿੱਲੀ (ਭਾਸ਼ਾ) — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਐਂਟਰੀ ਲੈਵਲ ਦੇ ਮਾਡਲ ਆਲਟੋ ਨੂੰ ਦੋ ਦਹਾਕੇ ਪੂਰੇ ਹੋ ਗਏ ਹਨ। ਇਨ੍ਹਾਂ 20 ਸਾਲਾਂ ਵਿਚ ਕੰਪਨੀ ਨੇ ਆਲਟੋ ਦੀਆਂ 40 ਲੱਖ ਤੋਂ ਵਧ ਇਕਾਈਆਂ ਵੇਚੀਆਂ ਹਨ। ਮਾਰੂਤੀ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਆਲਟੋ ਨੇ 20 ਸਾਲ ਪੂਰੇ ਕੀਤੇ ਹਨ। ਇਹ ਮਾਡਲ ਅੱਜ 40 ਲੱਖ ਭਾਰਤੀ ਪਰਿਵਾਰਾਂਂ ਦੀ ਮਲਕੀਅਤ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਸ ਮਾਡਲ ਵਿਚ ਕਈ ਤਬਦੀਲੀਆਂ ਆਈਆਂ ਹਨ। ਆਲਟੋ ਨੂੰ ਗਾਹਕ ਦੀਆਂ ਜ਼ਰੂਰਤਾਂ ਅਨੁਸਾਰ 'ਅਪਗ੍ਰੇਡ ਕੀਤਾ ਗਿਆ ਹੈ।
ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ , '“ਆਲਟੋ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਦੇ ਕੰਮ ਕਰਨ ਦੇ ਢੰਗ ਨੂੰ ਬਦਲ ਦਿੱਤਾ ਹੈ। ਆਲਟੋ ਪਿਛਲੇ 16 ਸਾਲਾਂ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਇਹ ਮਾਡਲ ਹਾਲੇ ਵੀ ਭਾਰਤੀਆਂ ਦਾ ਦਿਲ ਜਿੱਤ ਰਿਹਾ ਹੈ। ”ਸ਼੍ਰੀਵਾਸਤਵ ਨੇ ਕਿਹਾ ਕਿ ਹਰ ਨਵੀਨੀਕਰਣ ਤੋਂ ਬਾਅਦ ਇਸ ਮਾਡਲ ਦਾ ਆਕਰਸ਼ਨ ਵਧਿਆ ਹੈ। ਇਹ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਦਾ ਮਨਪਸੰਦ ਮਾਡਲ ਹੈ। ਉਨ੍ਹਾਂ ਨੇ ਕਿਹਾ, '2019-20 ਵਿਚ ਆਲਟੋ ਦੇ 76 ਫੀਸਦੀ ਖਰੀਦਦਾਰਾਂ ਲਈ ਇਹ ਉਨ੍ਹÎਾਂ ਦੀ ਪਹਿਲੀ ਕਾਰ ਸੀ। ਮੌਜੂਦਾ ਸਾਲ ਵਿਚ ਇਹ ਅੰਕੜਾ ਵਧ ਕੇ 84 ਪ੍ਰਤੀਸ਼ਤ ਹੋ ਗਿਆ ਹੈ। ਕੰਪਨੀ ਨੇ ਆਲਟੋ ਨੂੰ 2000 ਵਿਚ ਪੇਸ਼ ਕੀਤਾ ਸੀ। ਆਲਟੋ ਦੀ ਵਿਕਰੀ 2008 ਵਿਚ 10 ਲੱਖ ਸੀ। ਇਹ 2012 ਵਿਚ 20 ਲੱਖ ਅਤੇ 2016 ਵਿਚ 30 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਹੋ ਗਿ

Harinder Kaur

This news is Content Editor Harinder Kaur