ਸੁਸਤੀ ਦੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ-ਨਿਫਟੀ ਸਪਾਟ

06/23/2017 10:33:31 AM

 ਨਵੀਂ ਦਿੱਲੀ—ਖਰਾਬ ਗਲੋਬਲ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਸਪਾਟ ਨਜ਼ਰ ਆ ਰਹੇ ਹਨ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਥੋੜ੍ਹੀ ਖਰੀਦਾਰੀ ਆਈ ਹੈ। ਨਿਫਟੀ ਦੀ ਮਿਡਕੈਪ 100 ਇੰਡੈਕਸ 0.15 ਫੀਸਦੀ ਵਧਿਆ ਹੈ ਜਦਕਿ ਬੀ.ਐਸ.ਈ. ਦੇ ਸਮਾਲਕੈਪ ਇੰਡੈਕਸ 'ਚ ਕਰੀਬ 0.25 ਫੀਸਦੀ ਦੀ ਤੇਜ਼ੀ ਆਈ ਹੈ। 
ਐਫ.ਐਸ.ਸੀ.ਜੀ., ਮੈਟਲ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਬੀ.ਐਸ.ਈ. ਦੀ ਮੈਟਲ ਇੰਡੈਕਸ 0.5 ਫੀਸਦੀ ਟੁੱਟ ਗਿਆ ਹੈ। ਬੈਂਕ ਨਿਫਟੀ ਵੀ ਸਪਾਟ ਹੋ ਕੇ 23,740 ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਹਾਲਾਂਕਿ, ਆਈ.ਟੀ. ਫਾਰਮਾ, ਰਿਐਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ।
ਫਿਲਹਾਲ ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 5 ਅੰਕ ਡਿੱਗ ਕੇ 31,286 ਦੇ ਪੱਧਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ। ਉਧਰ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 9 ਅੰਕ ਦੀ ਕਮਜ਼ੋਰੀ ਦੇ ਨਾਲ 9,621 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।