ਸੈਂਸੈਕਸ ਦੀਆਂ ਚੋਟੀ ਦੀਆਂ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.13 ਲੱਖ ਕਰੋੜ ਵਧਿਆ

06/18/2023 3:31:14 PM

ਬਿਜ਼ਨੈੱਸ ਡੈਸਕ—ਸੈਂਸੈਕਸ ਦੀਆਂ ਚੋਟੀ ਦੀਆਂ 10 'ਚੋਂ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫ਼ਤੇ ਸਮੂਹਿਕ ਤੌਰ 'ਤੇ 1,13,703.82 ਕਰੋੜ ਰੁਪਏ ਵਧਿਆ ਹੈ। ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਜ਼ਿਆਦਾ ਲਾਭ ਹੋਇਆ। ਪਿਛਲੇ ਹਫ਼ਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 758.95 ਅੰਕ ਜਾਂ 1.21 ਫ਼ੀਸਦੀ ਵਧਿਆ। ਸ਼ੁੱਕਰਵਾਰ ਨੂੰ ਸੈਂਸੈਕਸ 466.95 ਅੰਕ ਜਾਂ 0.74 ਫ਼ੀਸਦੀ ਦੇ ਵਾਧੇ ਨਾਲ 63,384.58 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਹਫ਼ਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਆਈ.ਟੀ.ਸੀ, ਇੰਫੋਸਿਸ, ਐੱਚ.ਡੀ.ਐੱਫ.ਸੀ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਇਸ ਦੇ ਨਾਲ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ), ਐੱਚ.ਡੀ.ਐੱਫ.ਸੀ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਦੇ ਬਾਜ਼ਾਰ ਮੁੱਲਾਂਕਣ 'ਚ ਗਿਰਾਵਟ ਆਈ ਹੈ। ਸਮੀਖਿਆ ਅਧੀਨ ਹਫ਼ਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 63,259.05 ਕਰੋੜ ਰੁਪਏ ਵਧ ਕੇ 17,42,415.47 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 18,737.99 ਕਰੋੜ ਰੁਪਏ ਵਧ ਕੇ 6,38,019.76 ਕਰੋੜ ਰੁਪਏ 'ਤੇ ਪਹੁੰਚ ਗਿਆ। ਆਈ.ਟੀ.ਸੀ ਦਾ ਬਾਜ਼ਾਰ ਮੁਲਾਂਕਣ 18,331.32 ਕਰੋੜ ਰੁਪਏ ਵਧ ਕੇ 5,63,237.76 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਮੁਲਾਂਕਣ 11,059.41 ਕਰੋੜ ਰੁਪਏ ਵਧ ਕੇ 5,36,433.55 ਕਰੋੜ ਰੁਪਏ ਹੋ ਗਿਆ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਭਾਰਤੀ ਏਅਰਟੈੱਲ ਦਾ ਮਾਰਕੀਟ ਕੈਪ 2,016.08 ਕਰੋੜ ਰੁਪਏ ਵਧ ਕੇ 4,66,412.79 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਦਾ 299.97 ਕਰੋੜ ਰੁਪਏ ਵਧ ਕੇ 4,89,496.34 ਕਰੋੜ ਰੁਪਏ ਹੋ ਗਿਆ। ਇਸ ਰੁਝਾਨ ਦੇ ਉਲਟ ਟੀ.ਸੀ.ਐੱਸ. ਦਾ ਐੱਮ-ਕੈਪ 12,879.86 ਕਰੋੜ ਰੁਪਏ ਦੀ ਗਿਰਾਵਟ ਨਾਲ 11,61,840.29 ਕਰੋੜ ਰੁਪਏ ਅਤੇ ਐੱਸ.ਬੀ.ਆਈ ਦਾ 6,514.97 ਕਰੋੜ ਰੁਪਏ ਦੀ ਗਿਰਾਵਟ ਨਾਲ 5,09,863.08 ਕਰੋੜ ਰੁਪਏ ਹੋ ਗਿਆ। ਐੱਚ.ਡੀ.ਐੱਫ.ਸੀ ਬੈਂਕ ਦਾ ਮਾਰਕੀਟ ਕੈਪ 4,722.95 ਕਰੋੜ ਰੁਪਏ ਘਟ ਕੇ 8,95,458.57 ਕਰੋੜ ਰੁਪਏ 'ਤੇ ਆ ਗਿਆ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਆਈ.ਸੀ.ਆਈ.ਸੀ.ਆਈ ਬੈਂਕ ਦਾ ਮੁਲਾਂਕਣ 1,882.67 ਕਰੋੜ ਰੁਪਏ ਘਟ ਕੇ 6,53,980.16 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ ਐੱਚ.ਡੀ.ਐੱਫ.ਸੀ  ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ ਬੈਂਕ, ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ., ਇੰਫੋਸਿਸ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon