ਟਾਪ 10 ''ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੁੂੰਜੀਕਰਨ 77,222 ਕਰੋੜ ਰੁਪਏ ਵਧਿਆ

09/01/2019 12:22:06 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਅੱਠ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਪਿਛਲੇ ਹਫਤੇ 77,222.53 ਕਰੋੜ ਰੁਪਏ ਦਾ ਵਾਧਾ ਹੋਇਆ ਹੈ | ਐੱਚ.ਡੀ.ਐੱਫ.ਸੀ., ਐੱਚ.ਡੀ.ਐੱਫ.ਸੀ.ਬੈਂਕ ਅਤੇ ਆਈ.ਟੀ.ਸੀ. ਦੇ ਪੂੰਜੀਕਰਨ 'ਚ ਵਰਣਨਯੋਗ ਵਾਧਾ ਦੇਖਣ ਨੂੰ ਮਿਲਿਆ ਹੈ | ਸ਼ੁੱਕਰਵਾਰ ਨੂੰ ਖਤਮ ਹਫਤੇ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਇੰਫੋਸਿਸ, ਆਈ.ਟੀ.ਸੀ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਨ ਵਧਿਆ | ਜਦੋਂਕਿ ਰਿਲਾਇੰਸ ਇੰਡਸਟਰੀਜ਼ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਮੁੱਲਾਂਕਣ 'ਚ ਕਮੀ ਆਈ | 
ਹਫਤਾਵਾਰ ਦੇ ਦੌਰਾਨ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 21,657.69 ਕਰੋੜ ਰੁਪਏ ਵਧ ਕੇ 3,73,860.41 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ 17,950.48 ਕਰੋੜ ਰੁਪਏ ਦੇ ਵਾਧੇ ਨਾਲ 6,09,441.46 ਕਰੋੜ ਰੁਪਏ 'ਤੇ ਪਹੁੰਚ ਗਿਆ | ਆਈ.ਟੀ.ਸੀ. ਦਾ ਬਾਜ਼ਾਰ ਮੁੱਲਾਂਕਣ 11,917.17 ਕਰੋੜ ਰੁਪਏ ਵਧ 3,01,657.76 ਕਰੋੜ ਰੁਪਏ ਰਿਹਾ | ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 9,490.11 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦਾ 4,491.96 ਕਰੋੜ ਰੁਪਏ ਵਧ ਕੇ 4,07,004.24 ਕਰੋੜ ਰੁਪਏ, ਟੀ.ਸੀ.ਐੱਸ. ਦਾ 3,940.01 ਕਰੋੜ ਰੁਪਏ ਵਧ ਕੇ 8,47,307.23 ਕਰੋੜ ਰੁਪਏ ਅਤੇ ਐੱਸ.ਬੀ.ਆਈ. ਦਾ 2,320.40 ਕਰੋੜ ਰੁਪਏ ਵਧ ਕੇ 2,44,266.62 ਕਰੋੜ ਰੁਪਏ ਰਿਹਾ | 
ਉੱਧਰ ਇਸ ਰੁਖ ਦੇ ਉਲਟ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 17,491.60 ਕਰੋੜ ਰੁਪਏ ਘਟ ਕੇ 7,91,344.45 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਮੁੱਲਾਂਕਣ 7,791.07 ਕਰੋੜ ਰੁਪਏ ਡਿੱਗ ਕ ੇ 2,73,394.07 ਕਰੋੜ ਰੁਪਏ 'ਤੇ ਆ ਗਿਆ | ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਟੀ.ਸੀ.ਐੱਸ. ਟਾਪ 'ਤੇ ਕਾਇਮ ਰਹੀ | ਇਸ ਦੇ ਬਾਅਦ ਕ੍ਰਮਵਾਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਇੰਫੋਸਿਸ, ਆਈ.ਟੀ.ਸੀ., ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਸ.ਬੀ.ਆਈ. ਦਾ ਸਥਾਨ ਰਿਹਾ | ਬੀਤੇ ਹਫਤੇ ਬੰੁਬਈ ਸ਼ੇਅਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 631.63 ਅੰਕ ਭਾਵ 1.72 ਫੀਸਦੀ ਦੇ ਲਾਭ 'ਚ ਰਿਹਾ |

Aarti dhillon

This news is Content Editor Aarti dhillon