ਉੱਚ 10 ''ਚੋਂ 5 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 42,513 ਕਰੋੜ ਰੁਪਏ ਵਧਿਆ

12/16/2018 2:15:26 PM

ਨਵੀਂ ਦਿੱਲੀ—ਦੇਸ਼ ਦੀਆਂ ਉੱਚ 10 ਮੁੱਲਵਾਨ ਕੰਪਨੀਆਂ 'ਚੋਂ 5 ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਸੰਯੁਕਤ ਰੂਪ ਨਾਲ ਪਿਛਲੇ ਹਫਤੇ 42,513.94 ਕਰੋੜ ਰੁਪਏ ਵਧਿਆ। ਇਸ 'ਚ ਸਭ ਤੋਂ ਜ਼ਿਆਦਾ ਲਾਭ 'ਚ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਰਿਹਾ। ਐੱਚ.ਯੂ.ਐੱਲ., ਆਈ.ਟੀ.ਸੀ., ਇੰਫੋਸਿਸ ਅਤੇ ਮਾਰੂਤੀ ਸੂਜ਼ੂਕੀ ਦੀ ਬਾਜ਼ਾਰ ਹੈਸੀਅਤ 'ਚ ਵੀ ਵਾਧਾ ਦਰਜ ਕੀਤਾ ਗਿਆ। 
ਉੱਧਰ ਦੂਜੇ ਪਾਸੇ ਸ਼ੁੱਕਰਵਾਰ ਨੂੰ ਖਤਮ ਕਾਰੋਬਾਰੀ ਹਫਤਾਵਾਰ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ), ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਐੱਚ.ਡੀ.ਐੱਫ.ਸੀ. ਨੂੰ ਨੁਕਸਾਨ ਹੋਇਆ ਹੈ। ਸਮੀਖਿਆਧੀਨ ਹਫਤਾਵਾਰ 'ਚ ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਨ (ਐੱਮ ਕੈਪ) 12,271.31 ਕਰੋੜ ਰੁਪਏ ਵਧ ਕੇ 2,58,054,45 ਕਰੋੜ ਰੁਪਏ ਅਤੇ ਇੰਫੋਸਿਸ ਦਾ ਐੱਮ ਕੈਪ 10,724.92 ਕਰੋੜ ਰੁਪਏ ਦੇ ਵਾਧੇ ਨਾਲ 3,08,248.78 ਕਰੋੜ ਰੁਪਏ 'ਤੇ ਪਹੁੰਚ ਗਿਆ। 
ਮਾਰੂਤੀ ਸੁਜ਼ੂਕੀ ਦਾ ਐੱਮ ਕੈਪ 10,270.73 ਕਰੋੜ ਰੁਪਏ ਵਧ ਕੇ 2,31,215.10 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸੀਅਤ 7,348.99 ਕਰੋੜ ਰੁਪਏ ਵਧ ਕੇ 4,01,932.02 ਕਰੋੜ ਰੁਪਏ ਰਹੀ। ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 1,897.99 ਕਰੋੜ ਰੁਪਏ ਵਧ ਕੇ 3,37,535.08 ਕਰੋੜ ਰੁਪਏ ਰਿਹਾ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦਾ ਐੱਮ ਕੈਪ 13,627.91 ਕਰੋੜ ਰੁਪਏ ਘਟ ਕੇ 7,04,689.61 ਕਰੋੜ ਰੁਪਏ ਰਿਹਾ।
ਉੱਧਰ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 2,514.10 ਕਰੋੜ ਰੁਪਏ ਦੇ ਨੁਕਸਾਨ ਦੇ ਨਾਲ 7,46,443.13 ਕਰੋੜ ਰੁਪਏ ਰਿਹਾ ਹੈ। 
ਐੱਚ.ਡੀ.ਐੱਫ.ਸੀ. ਦੀ ਬਾਜ਼ਾਰ ਹੈਸੀਅਤ 8,268.88 ਕਰੋੜ ਰੁਪਏ ਘਟ ਕੇ 3,27,342.66 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਮੁੱਲਾਂਕਣ 5,149.40 ਕਰੋੜ ਰੁਪਏ ਘਟ ਹੋ ਕੇ 2,39,399.48 ਕਰੋੜ ਰੁਪਏ ਦਰਜ ਕੀਤਾ ਗਿਆ ਹੈ। ਐੱਚ.ਡੀ.ਐੱਫ.ਸੀ. ਬੈਂਕ ਦਾ ਐੱਮ ਕੈਪ 3,235.01 ਕਰੋੜ ਰੁਪਏ ਘਟ ਕੇ 5,69,184.46 ਕਰੋੜ ਰੁਪਏ ਰਿਹਾ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਉੱਚ 10 ਕੰਪਨੀਆਂ 'ਚ ਟੀ.ਸੀ.ਐੱਸ. ਪਹਿਲਾਂ ਪਾਇਦਾਨ 'ਤੇ ਰਹੀ। ਉਸ ਦੇ ਬਾਅਦ ਕ੍ਰਮਵਾਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਯੂ.ਐੱਲ., ਆਈ.ਟੀ.ਸੀ., ਐੱਚ.ਡੀ.ਐੱਫ.ਸੀ., ਇੰਫੋਸਿਸ, ਐੱਸ.ਬੀ.ਆਈ, ਕੋਟਕ ਮਹਿੰਦਰਾ ਬੈਂਕ ਅਤੇ ਮਾਰੂਤੀ ਸੁਜ਼ੂਕੀ ਦਾ ਸਥਾਨ ਰਿਹਾ।

Aarti dhillon

This news is Content Editor Aarti dhillon