ਤਿਮਾਹੀ ਨਤੀਜਿਆਂ ''ਤੇ ਨਿਰਭਰ ਕਰੇਗੀ ਬਾਜ਼ਾਰ ਦੀ ਚਾਲ

10/20/2019 4:52:29 PM

ਮੁੰਬਈ—ਮੈਕਰੋ ਅੰਕੜਿਆਂ 'ਚ ਆਰਥਿਕ ਸੁਸਤੀ ਦੇ ਸੰਕੇਤ ਦੇ ਦੌਰਾਨ ਦਿੱਗਜ ਕੰਪਨੀਆਂ ਦੇ ਵਧੀਆ ਨਤੀਜਿਆਂ ਦੇ ਦਮ 'ਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਬੀਤੇ ਹਫਤੇ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਬੀ.ਐੱਸ.ਈ. ਦਾ ਸੈਂਸੈਕਸ 1,171.30 ਤੱਕ ਭਾਵ 3.07 ਫੀਸਦੀ ਵਧ ਕੇ ਹਫਤਾਵਾਰ 'ਤੇ 39,298.38 ਅੰਤ 'ਤੇ ਬੰਦ ਹੋਇਆ। ਆਉਣ ਵਾਲੇ ਹਫਤੇ 'ਚ ਬਾਜ਼ਾਰ ਦੀ ਚਾਲ ਇਕ ਵਾਰ ਫਿਰ ਮੁੱਖ ਤੌਰ 'ਤੇ ਤਿਮਾਹੀ ਨਤੀਜਿਆਂ 'ਤੇ ਹੀ ਨਿਰਭਰ ਕਰੇਗੀ। ਇਸ ਹਫਤੇ ਸੈਂਸੈਕਸ 'ਚ ਸ਼ਾਮਲ 30 ਕੰਪਨੀਆਂ 'ਚੋਂ 14 ਦੇ ਨਤੀਜੇ ਹਨ।
ਇਸ 'ਚ ਐਕਸਿਸ ਬੈਂਕ, ਏਸ਼ੀਅਨ ਪੇਂਟਸ, ਬਜਾਜ ਫਾਈਨੈਂਸ, ਕੋਟਕ ਮਹਿੰਦਰਾ ਬੈਂਕ, ਬਜਾਜ ਆਟੋ, ਐੱਚ.ਸੀ.ਐੱਲ. ਤਕਨਾਲੋਜੀਜ਼, ਹੀਰੋ ਮੋਟਰਕਾਰਪ, ਐੱਲ ਐਂਡ ਟੀ, ਆਈ.ਟੀ.ਸੀ.,ਮਾਰੂਤੀ ਸੁਜ਼ੂਕੀ,ਭਾਰਤੀ ਸਟੇਟ ਬੈਂਕ, ਟਾਟਾ ਮੋਟਰਸ, ਡੀ.ਵੀ.ਆਰ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਸ਼ਾਮਲ ਹੈ। ਇਸ 'ਚ ਇਲਾਵਾ ਕਈ ਹੋਰ ਵੱਡੀਆਂ ਕੰਪਨੀਆਂ ਦੇ ਨਤੀਜੇ ਵੀ ਅਗਲੇ ਹਫਤੇ 'ਚ ਆਉਣੇ ਹਨ। ਤਿਮਾਹੀ ਨਤੀਜਿਆਂ ਦੇ ਇਵਾਲਾ ਸੰਸਾਰਕ ਕਾਰਕਾਂ ਦਾ ਵੀ ਬਾਜ਼ਾਰ 'ਤੇ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਬੀਤੇ ਹਫਤੇ ਚੌਤਰਫਾ ਲਿਵਾਲੀ ਦੇ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 356.80 ਅੰਕ ਭਾਵ 3.16 ਫੀਸਦੀ ਦੇ ਵਾਧੇ ਨਾਲ 11,661.85 ਅੰਕ 'ਤੇ ਬੰਦ ਹੋਇਆ। ਮੱਧ ਅਤੇ ਛੋਟੀਆਂ ਕੰਪਨੀਆਂ 'ਚ ਨਿਵੇਸ਼ਕਾਂ ਦਾ ਵਿਸ਼ਵਾਸ ਬਣਿਆ ਰਿਹਾ। ਬੀ.ਐੱਸ.ਈ. ਦਾ ਮਿਡਕੈਪ 4.64 ਫੀਸਦੀ ਚੜ੍ਹ ਕੇ ਹਫਤਾਵਾਰ 'ਤੇ 14,420.25 ਅੰਕ 'ਤੇ ਅਤੇ ਸਮਾਲਕੈਪ 2.78 ਫੀਸਦੀ ਦੀ ਹਫਤਾਵਾਰ ਵਾਧੇ 'ਚ 13,126.83 ਅੰਕ 'ਤੇ ਬੰਦ ਹੋਇਆ। ਪਿਛਲੇ ਹਫਕੇ ਦੇ ਦੌਰਾਨ ਸਾਰੇ ਪੰਜ ਦਿਨ ਬਾਜ਼ਾਰ 'ਚ ਤੇਜ਼ੀ ਰਹੀ। ਇਨ੍ਹਾਂ 'ਚੋਂ ਵੀਰਵਾਰ ਨੂੰ ਵਾਧਾ ਸਭ ਤੋਂ ਜ਼ਿਆਦਾ ਰਿਹਾ ਜਦੋਂ ਸੈਂਸੈਕਸ 500 ਅੰਕ ਤੋਂ ਜ਼ਿਆਦਾ ਚੜ੍ਹਿਆ।  

Aarti dhillon

This news is Content Editor Aarti dhillon