Ola-TVS ਸਮੇਤ ਕਈ  ਹੋਰ ਦੋ ਪਹੀਆ ਵਾਹਨ ਕੰਪਨੀਆਂ ਵਾਪਸ ਕਰਨਗੀਆਂ ਗਾਹਕਾਂ ਦੇ 306 ਕਰੋੜ ਰੁਪਏ

08/18/2023 6:26:48 PM

ਨਵੀਂ ਦਿੱਲੀ - ਦੇਸ਼ ਦੀਆਂ ਟਾਪ-4 ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀਆਂ ਨੇ ਅਜੇ ਤੱਕ ਗਾਹਕਾਂ ਨੂੰ 306 ਕਰੋੜ ਰੁਪਏ ਵਾਪਸ ਨਹੀਂ ਕੀਤੇ ਹਨ। ਇਨ੍ਹਾਂ ਕੰਪਨੀਆਂ ਵਿੱਚ ਓਲਾ ਇਲੈਕਟ੍ਰਿਕ, ਅਥਰ ਐਨਰਜੀ, ਟੀਵੀਐਸ ਮੋਟਰਜ਼ ਅਤੇ ਹੀਰੋ ਮੋਟੋਕਾਰਪ ਸ਼ਾਮਲ ਹਨ।
ਕੰਪਨੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ FAME-2 ਤਹਿਤ ਸਬਸਿਡੀ ਦਾ ਦਾਅਵਾ ਕਰਨ ਲਈ ਆਪਣੇ ਸਕੂਟਰਾਂ ਦੀਆਂ ਕੀਮਤਾਂ ਘੱਟ ਰੱਖੀਆਂ, ਪਰ ਚਾਰਜਰ ਅਤੇ ਸਾਫਟਵੇਅਰ ਦੇ ਨਾਂ 'ਤੇ ਗਾਹਕਾਂ ਤੋਂ ਵੱਖਰੇ ਤੌਰ 'ਤੇ ਵਸੂਲੀ ਕੀਤੀ। ਇੰਨਾ ਹੀ ਨਹੀਂ ਬਾਅਦ 'ਚ ਕੰਪਨੀਆਂ ਸਾਫਟਵੇਅਰ ਅਪਡੇਟ ਦੇ ਨਾਂ 'ਤੇ ਗਾਹਕਾਂ ਤੋਂ ਪੈਸੇ ਵਸੂਲ ਰਹੀਆਂ ਸਨ। ਸਬਸਿਡੀ ਨਿਯਮ ਦੇ ਤਹਿਤ, ਇਹ ਕੰਪਨੀਆਂ ਚਾਰਜਰ ਲਈ ਵੱਖਰਾ ਭੁਗਤਾਨ ਨਹੀਂ ਲੈ ਸਕਦੀਆਂ ਹਨ।

ਇਹ ਵੀ ਪੜ੍ਹੋ : ਦੀਵਾਲੀਆਪਨ ਦੀ ਕਗਾਰ 'ਤੇ ਚੀਨ ਦਾ ਐਵਰਗ੍ਰੇਂਡ ਗਰੁੱਪ, ਚੈਪਟਰ 15 ਸੁਰੱਖ਼ਿਆ ਦੀ ਕੀਤੀ ਮੰਗ

ਹੁਣ ਤੱਕ 10 ਕਰੋੜ ਰੁਪਏ ਰਿਫੰਡ ਕਰ ਚੁੱਕੀਆਂ ਹਨ ਕੰਪਨੀਆਂ 

ਸਰਕਾਰ ਦੇ ਨੋਟਿਸ ਤੋਂ ਬਾਅਦ, ਚਾਰ ਕੰਪਨੀਆਂ ਨੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ਏਆਰਏਆਈ) ਨੂੰ ਚਾਰਜਰ ਦੀ ਕੀਮਤ ਦਾ 100% ਰਿਫੰਡ ਕਰਨ ਲਈ ਸੂਚਿਤ ਕੀਤਾ ਸੀ, ਪਰ ਹੁਣ ਤੱਕ ਸਿਰਫ 10 ਕਰੋੜ ਰੁਪਏ ਹੀ ਗਾਹਕਾਂ ਨੂੰ ਵਾਪਸ ਕੀਤੇ ਗਏ ਹਨ। ਹੁਣ ਕੰਪਨੀਆਂ ਦਾ ਕਹਿਣਾ ਹੈ ਕਿ ਗਾਹਕਾਂ ਦੇ ਬੈਂਕ ਡਿਟੇਲ ਨਾ ਮਿਲਣ ਕਾਰਨ ਰਿਫੰਡ 'ਚ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਰੁਪਏ ਨੇ ਲਗਾਇਆ ਗੋਤਾ, ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

ਕਿਹੜੇ ਗਾਹਕਾਂ ਨੂੰ ਮਿਲੇਗਾ ਰਿਫੰਡ 

ਕੰਪਨੀ ਉਨ੍ਹਾਂ ਗਾਹਕਾਂ ਨੂੰ ਰਿਫੰਡ ਦੇਵੇਗੀ ਜਿਨ੍ਹਾਂ ਨੇ ਵਿੱਤੀ ਸਾਲ 2019-20 ਤੋਂ 30 ਮਾਰਚ, 2023 ਤੱਕ Ola S1 Pro ਮਾਡਲ ਖਰੀਦਿਆ ਹੈ।
TVS ਮਈ 2022 ਤੋਂ ਮਾਰਚ 2023 ਦਰਮਿਆਨ IQbe S ਨੂੰ ਖਰੀਦਣ ਵਾਲੇ ਗਾਹਕਾਂ ਨੂੰ ਇਹ ਪੈਸੇ ਰਿਫੰਡ ਵਜੋਂ ਦੇਵੇਗਾ।
Hero MotoCorp ਮਾਰਚ 2023 ਤੱਕ Vida V1 Plus ਅਤੇ Vida V1 Pro ਮਾਡਲਾਂ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਚਾਰਜਰ ਦੇ ਪੈਸੇ ਵਾਪਸ ਕਰ ਦੇਵੇਗਾ।

FY24 ਲਈ 5172 ਕਰੋੜ ਰੁਪਏ ਅਲਾਟ ਕੀਤੇ ਗਏ

10,000 ਕਰੋੜ ਰੁਪਏ ਦੇ ਬਜਟ ਨਾਲ 2019 ਵਿੱਚ ਫਾਸਟਰ ਅਡੌਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਜ਼ (FAME-II) ਸਕੀਮ ਦੇ ਦੂਜੇ ਪੜਾਅ ਦੀ ਘੋਸ਼ਣਾ ਕੀਤੀ ਗਈ ਸੀ। ਇਸ ਤਹਿਤ ਹੁਣ ਤੱਕ 3701 ਕਰੋੜ ਰੁਪਏ ਵਰਤੇ ਜਾ ਚੁੱਕੇ ਹਨ।

ਵਿੱਤੀ ਸਾਲ-2024 (FY24) ਲਈ 5172 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਸਰਕਾਰ ਬਾਕੀ ਬਚੀ ਰਕਮ ਈਵੀ ਪ੍ਰਮੋਸ਼ਨ ਲਈ ਵਰਤਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur