ਆਟੋ ਸੈਕਟਰ 'ਚ ਮੰਦੀ ਕਾਰਨ ਵਾਹਨਾਂ 'ਤੇ ਮਿਲ ਰਹੀ ਭਾਰੀ ਛੋਟ ਦੇ ਨਾਲ ਕਈ ਆਫਰਸ

08/14/2019 5:09:04 PM

ਨਵੀਂ ਦਿੱਲੀ — ਆਟੋ ਸੈਕਟਰ ਵੱਡੀ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਵਾਹਨ ਨਿਰਮਾਤਾ ਕੰਪਨੀਆਂ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਪੁਰਾਣਾ ਸਟਾਕ ਨਾ ਵਿਕਣ ਕਾਰਨ ਡੀਲਰ ਵੀ ਨਵਾਂ ਸਟਾਕ ਨਹੀਂ ਲੈ ਰਹੇ। ਅਜਿਹੇ 'ਚ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਾਰ ਕੰਪਨੀਆਂ ਵੱਡੀਆਂ ਛੋਟਾਂ ਦੇ ਰਹੀਆਂ ਹਨ। ਨਿਸਾਨ ਅਤੇ ਡਾਟਸਨ ਦੇ ਡੀਲਰ ਵੀ ਆਪਣੇ ਵਾਹਨਾਂ 'ਤੇ ਅਗਸਤ ਦੇ ਮਹੀਨੇ ਵਿਚ ਗਾਹਕਾਂ ਨੂੰ ਆਕਰਸ਼ਕ ਆਫਰਸ ਦੇ ਰਹੇ ਹਨ। ਕਾਰਵਾਲੇ.ਕਾਮ ਦੇ ਮੁਤਾਬਕ ਵਾਹਨਾਂ 'ਤੇ ਜਿਹੜੇ ਲਾਭ ਮਿਲ ਰਹੇ ਹਨ ਉਹ ਨਕਦੀ ਛੋਟ(Cash Discount) , ਐਕਸਚੇਂਜ ਬੋਨਸ, ਘੱਟ ਵਿਆਜ ਦਰ ਅਤੇ ਐਕਸਟੇਂਡੇਟ ਵਾਰੰਟੀ ਦੇ ਰੂਪ ਵਿਚ ਦਿੱਤੇ ਜਾ ਰਹੇ ਹਨ।

ਸਭ ਤੋਂ ਜ਼ਿਆਦਾ ਛੋਟ ਨਿਸਾਨ(Nissan) ਦੀ ਸਿਡਾਨ ਕਾਰ(Sunny) 'ਤੇ ਮਿਲ ਰਿਹਾ ਹੈ। ਇਸ ਕਾਰ 'ਤੇ ਤੁਹਾਨੂੰ 75 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ, ਜਿਸ ਵਿਚ 45 ਹਜ਼ਾਰ ਰੁਪਏ ਕੈਸ਼ ਡਿਸਕਾਊਂਟ ਮਿਲ ਸਕਦਾ ਹੈ ਅਤੇ 30 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਦਾ ਲਾਭ ਵੀ ਮਿਲ ਸਕਦਾ ਹੈ। ਇਸ ਦੇ ਨਾਲ ਹੀ ਨਿਸਾਨ ਕਿਕ(Nissan Kick)  'ਤੇ 55 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ, 3 ਸਾਲ ਦੀ ਵਾਰੰਟੀ, 7.99 ਫੀਸਦੀ ਵਿਆਜ ਦਰ ਅਤੇ ਰੋਡ ਸਾਈਡ ਅਸਿਸਟੈਂਟ ਵਰਗੇ ਆਫਰਸ ਮਿਲ ਰਹੇ ਹਨ। 

 

Nissan Micra 'ਤੇ 25 ਹਜ਼ਾਰ ਰੁਪਏ ਦੀ ਨਕਦ ਛੋਟ ਅਤੇ 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। Nissan Micra Active 'ਤੇ 15 ਹਜ਼ਾਰ ਰੁਪਏ ਨਕਦ ਛੋਟ ਅਤੇ 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਅਜਿਹੇ 'ਚ Datsun ਦੇ ਵਾਹਨਾਂ 'ਤੇ 37 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਕੰਪਨੀ Redi-go 'ਤੇ 25 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਅਤੇ 12 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਆਫਰ ਕਰ ਰਹੀ ਹੈ ਜਦੋਂਕਿ Go ਅਤੇ Go Plus ਪਲੱਸ 'ਤੇ 10 ਹਜ਼ਾਰ ਰੁਪਏ ਦੀ ਨਕਦ ਛੋਟ ਅਤੇ 15 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।