ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼

02/23/2023 6:48:08 PM

ਨਵੀਂ ਦਿੱਲੀ — ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇਕ ਮਹੀਨੇ ਤੋਂ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਗਰੁੱਪ ਦੇ ਕਈ ਸ਼ੇਅਰ 52 ਹਫਤਿਆਂ 'ਚ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਸਮੂਹ ਦੀ ਮਾਰਕੀਟ ਕੈਪ 142 ਅਰਬ ਡਾਲਰ ਘਟ ਗਈ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਇਸ ਗਿਰਾਵਟ ਨੇ ਆਸਟ੍ਰੇਲੀਆਈ ਪੈਨਸ਼ਨਰਾਂ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ

ਇਸ ਦਾ ਕਾਰਨ ਇਹ ਹੈ ਕਿ ਆਸਟ੍ਰੇਲੀਆ ਵਿਚ ਕਈ ਪੈਨਸ਼ਨ ਫੰਡਾਂ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿਚ ਲੱਖਾਂ ਡਾਲਰਾਂ ਦਾ ਨਿਵੇਸ਼ ਕੀਤਾ ਹੈ। ਇਸ ਵਿੱਚ ਕੁਈਨਜ਼ਲੈਂਡ ਦੇ ਸਰਕਾਰੀ ਕਰਮਚਾਰੀਆਂ ਅਤੇ ਕਾਮਨਵੈਲਥ ਬੈਂਕ (CBA) ਦੇ ਕਰਮਚਾਰੀਆਂ ਲਈ ਪੈਨਸ਼ਨ ਫੰਡ ਸ਼ਾਮਲ ਹਨ। ਅਮਰੀਕਾ ਸਥਿਤ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਅਡਾਨੀ ਗਰੁੱਪ ਦੇ ਖਿਲਾਫ ਰਿਪੋਰਟ ਜਾਰੀ ਕੀਤੀ ਸੀ। ਹਾਲਾਂਕਿ ਅਡਾਨੀ ਗਰੁੱਪ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਪਰ ਇਸ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ।

ਗਾਰਜੀਅਨ ਦੀ ਰਿਪੋਰਟ ਮੁਤਾਬਕ ਕਈ ਆਸਟ੍ਰੇਲੀਅਨ ਰਿਟਾਇਰਡ ਸੇਵਿੰਗ ਫੰਡਾਂ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਇਸ ਵਿੱਚ 243 ਅਰਬ ਡਾਲਰ ਦਾ ਫਿਊਚਰ ਫੰਡ ਵੀ ਸ਼ਾਮਲ ਹੈ। ਇਹ ਨਿਵੇਸ਼ ਦੇਸ਼ ਦੀ ਲੰਬੇ ਸਮੇਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ​​ਕਰਨ ਲਈ ਕੀਤਾ ਗਿਆ ਸੀ। ਫੰਡ ਦਾ ਅਡਾਨੀ ਗਰੁੱਪ ਦੀਆਂ ਦੋ ਕੰਪਨੀਆਂ ਵਿੱਚ ਨਿਵੇਸ਼ ਹੈ।

ਇਹ ਵੀ ਪੜ੍ਹੋ : ਵਿਕਣ ਜਾ ਰਹੀ ਹੈ ਅਨਿਲ ਅੰਬਾਨੀ ਦੀ ਇਹ ਕੰਪਨੀ, 40,000 ਕਰੋੜ ਦਾ  ਹੈ ਕਰਜ਼ਾ

ਹੁਣ ਉਨ੍ਹਾਂ ਦਾ ਮੁੱਲ ਮੂਲ ਨਿਵੇਸ਼ ਨਾਲੋਂ ਬਹੁਤ ਘੱਟ ਰਹਿ ਗਿਆ ਹੈ। ਇਸੇ ਤਰ੍ਹਾਂ ਬ੍ਰਿਸਬੇਨ ਦੇ ਆਸਟ੍ਰੇਲੀਅਨ ਰਿਟਾਇਰਮੈਂਟ ਟਰੱਸਟ ਦਾ ਅਡਾਨੀ ਗਰੁੱਪ ਦੀਆਂ ਛੇ ਕੰਪਨੀਆਂ ਵਿੱਚ ਭਾਰੀ ਨਿਵੇਸ਼ ਹੈ। ਅਡਾਨੀ ਗਰੁੱਪ ਦੇ ਆਸਟ੍ਰੇਲੀਆ ਵਿੱਚ ਵੀ ਦੋ ਪ੍ਰੋਜੈਕਟ ਹਨ। ਇਨ੍ਹਾਂ ਵਿੱਚ ਕਾਰਮਾਈਕਲ ਕੋਲੇ ਦੀ ਖਾਨ ਅਤੇ ਕੁਈਨਜ਼ਲੈਂਡ ਵਿੱਚ ਇੱਕ ਰੇਲ ਪ੍ਰੋਜੈਕਟ ਸ਼ਾਮਲ ਹੈ।

ਗਲੋਬਲ ਨਿਵੇਸ਼

ਦੁਨੀਆ ਭਰ ਦੇ ਕਈ ਅਮੀਰਾਂ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਪਰ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਅਚਾਨਕ ਹੋਈ ਵਿਕਰੀ ਨੇ ਉਨ੍ਹਾਂ ਦੇ ਨਿਵੇਸ਼ ਨੂੰ ਖਤਰੇ 'ਚ ਪਾ ਦਿੱਤਾ ਹੈ। ਇਨ੍ਹਾਂ ਵਿੱਚ ਮਲੇਸ਼ੀਆ ਦਾ ਸਭ ਤੋਂ ਅਮੀਰ ਆਦਮੀ, ਇੱਕ ਸ਼ਿਪਿੰਗ ਉਦਯੋਗ ਦਾ ਕਾਰੋਬਾਰੀ ਅਤੇ ਦੁਨੀਆ ਦੇ ਦੋ ਸਭ ਤੋਂ ਅਮੀਰ ਪਰਿਵਾਰ ਸ਼ਾਮਲ ਹਨ। ਡਾਟਾ ਸੈਂਟਰ ਸਰਵਿਸਿੰਗ, ਪੈਕਡ ਫੂਡ ਤੋਂ ਲੈ ਕੇ ਪੋਰਟ ਮੈਨੇਜਮੈਂਟ ਤੱਕ ਇਨ੍ਹਾਂ ਲੋਕਾਂ ਨੇ ਅਡਾਨੀ ਗਰੁੱਪ ਨਾਲ ਸਾਂਝੇਦਾਰੀ ਕੀਤੀ ਹੈ। ਸਤੰਬਰ 2022 ਵਿੱਚ, ਇਸਦਾ ਮਾਰਕੀਟ ਕੈਪ 22.25 ਲੱਖ ਕਰੋੜ ਯਾਨੀ ਲਗਭਗ 260 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਪਰ ਹੁਣ ਇਹ 100 ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ ਹੈ।

ਇਹ ਵੀ ਪੜ੍ਹੋ : ਆਖ਼ਰਕਾਰ ਪਾਕਿਸਤਾਨ ਨੇ ਮੰਨੀ IMF ਦੀ ਸਲਾਹ , ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੀਤਾ ਬਿੱਲ ਪਾਸ

ਹਾਂਗਕਾਂਗ ਵਿੱਚ ਰਹਿ ਰਹੇ ਰਾਬਰਟ ਕੁਓਕ ਮਲੇਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੈ ਅਤੇ ਅਡਾਨੀ ਦੇ ਸਭ ਤੋਂ ਪੁਰਾਣੇ ਸਾਥੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਕੰਪਨੀ ਵਿਲਮਰ ਇੰਟਰਨੈਸ਼ਨਲ ਦੀ ਅਡਾਨੀ ਵਿਲਮਾਰ ਵਿੱਚ ਅੱਧੀ ਹਿੱਸੇਦਾਰੀ ਹੈ। ਇਸੇ ਤਰ੍ਹਾਂ ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਦਾ ਵੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਹੈ।

ਇਸੇ ਤਰ੍ਹਾਂ, CMA CGM, ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਟੇਨਰ ਸ਼ਿਪਿੰਗ ਕੰਪਨੀ, ਨੇ 2017 ਵਿੱਚ ਅਡਾਨੀ ਸਮੂਹ ਨਾਲ 15 ਸਾਲਾਂ ਲਈ ਇੱਕ ਸੌਦਾ ਕੀਤਾ ਸੀ। ਅਡਾਨੀ ਨੇ ਹਾਲ ਹੀ ਵਿੱਚ ਇਜ਼ਰਾਈਲ ਦੀ ਦੂਜੀ ਸਭ ਤੋਂ ਵੱਡੀ ਬੰਦਰਗਾਹ ਹਾਇਫਾ ਨੂੰ ਖਰੀਦਿਆ ਹੈ। ਇਸੇ ਤਰ੍ਹਾਂ ਆਬੂ ਧਾਬੀ ਦੀ ਕੰਪਨੀ ਇੰਟਰਨੈਸ਼ਨਲ ਹੋਲਡਿੰਗ ਕੰ. ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਦੋ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਰੰਗ-ਬਿਰੰਗੀ ਪੈਕਿੰਗ ਵਿਚ ਘਰ ਆ ਰਿਹੈ ਜਾਨਲੇਵਾ ਖ਼ਤਰਾ, ਨਹੀਂ ਯਕੀਨ ਤਾਂ ਪੜ੍ਹੋ ਇਹ ਖ਼ਬਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur