GST ਕਾਊਂਸਿਲ ਲਈ ਮਨਮੋਹਨ ਸਿੰਘ ਨੇ ਅਰੁਣ ਜੇਟਲੀ ਨੂੰ ਦਿੱਤਾ ਅਵਾਰਡ

03/16/2019 12:32:01 AM

ਨਵੀਂ ਦਿੱਲੀ— ਰਾਜਨੀਤਿਕ ਮਤਭੇਦਾਂ ਤੋਂ ਅਲੱਗ ਦਿੱਲੀ 'ਚ ਇਕ ਅਵਾਰਡ ਪ੍ਰੋਗਰਾਮ 'ਚ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਵਿੱਤ ਮੰਤਰੀ ਅਰੁਣ ਜੇਟਲੀ ਅਵਾਰਡ ਲੈ ਰਹੇ ਅਤੇ ਉਨ੍ਹਾਂ ਨੇ ਅਵਾਰਡ ਦੇਣ ਵਾਲੇ ਸਨ। ਸਾਬਕਾ ਪ੍ਰਧਾਨਮੰਤਰੀ ਡਾ ਮਨਮੋਹਨ ਸਿੰਘ, ਮੀਡੀਆ ਗਰੁੱਪ ਹਿੰਦੂ ਬਿਜ਼ਨੈਸ ਲਾਈਨ ਵਲੋਂ ਆਯੋਜਿਤ ਚੈਂਜਮੇਕਰ ਅਵਾਰਡ 'ਚ ਜੀ.ਐੱਸ.ਟੀ. ਕਾਊਂਸਿੰਲ ਨੂੰ 'ਚੈਂਜਮੇਕਰ ਆਫ ਦ ਈਅਰ' ਦਿੱਤਾ ਗਿਆ। ਵਿੱਤ ਮੰਤਰੀ ਅਰੁਣ ਜੇਟਲੀ ਨੇ ਬਤੌਰ ਜੀ.ਐੱਸ.ਟੀ. ਕਾਊਸਿੰਲ ਦੇ ਚੇਅਰਮੈਨ ਇਸ ਅਵਾਰਡ ਨੂੰ ਰਿਸੀਵ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੀ.ਐੱਸ.ਟੀ. ਨੂੰ ਲਾਗੂ ਕਰਨ ਦੇ ਤਰੀਕੇ 'ਤੇ ਬੇਹੱਦ ਹਮਲਾਵਰ ਹਨ। ਰਾਹੁਲ ਗਾਂਧੀ ਜੀ.ਐੱਸ.ਟੀ. ਦੀ ਤੁਲਨਾ ਗੱਬਰ ਸਿੰਘ ਟੈਕਸ ਨਾਲ ਕਰ ਚੁੱਕੇ ਹਨ।
ਸਾਬਕਾ ਪੀ.ਐੱਮ. ਡਾ ਮਨਮੋਹਨ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਜਦੋਂ GST ਕਾਊਂਸਿਲ ਵਲੋਂ ਜੇਟਲੀ ਅਵਾਰਡ ਲੈਣ ਗਏ ਤਾਂ ਮੰਚ 'ਤੇ ਜੋਰਦਾਰ ਨਜ਼ਾਰਾ ਦੇਖਣ ਨੂੰ ਮਿਲਿਆ।
ਜੀ.ਐੱਸ.ਟੀ. ਕਾਊਂਸਿਲ ਨੂੰ ਇਹ ਅਵਾਰਡ 'ਵਨ ਨੈਸ਼ਨ ਵਨ ਟੈਕਸ' ਦੀ ਦਿਸ਼ਾ 'ਚ ਘੱਟ ਕਰਨ ਲਈ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੀ.ਐੱਸ.ਟੀ. ਕਾਊਂਸਿਲ ਨੇ ਸੰਘਵਾਦ ਦੇ ਸਿਧਾਤਾਂ 'ਤੇ ਕੰਮ ਕਰਦੇ ਹੋਏ ਅਲੱਗ-ਅਲੱਗ ਰਾਜਨੀਤਿਕ ਦਲਾਂ ਨੂੰ ਇਕ ਛਤਰੀ ਦੇ ਹੇਠਾ ਅਤੇ ਜੀ.ਐੱਸ.ਟੀ. ਨੂੰ ਪੂਰੇ ਦੇਸ਼ 'ਚ ਸਫਲਤਾਪੂਰਕ ਲਾਗੂ ਕਰਵਾਇਆ। ਜੀ.ਐੱਸ.ਟੀ. ਕਾਊਂਸਿਲ ਦੀ ਕਾਮਯਾਬੀ ਦਾ ਸਭ ਤੋਂ ਸਭ ਤੋਂ ਉਦਾਹਰਣ ਇਹ ਹੈ ਕਿ ਇਸ ਵਿਵਾਦਿਤ ਮੁੱਦਿਆਂ ਨੂੰ ਸੁਲਝਾਉਣ ਲਈ ਕਦੇ ਵੀ ਵੋਟਿੰਗ ਦਾ ਸਹਾਰਾ ਨਹੀਂ ਲੈਣ ਪਿਆ। ਇਸ ਕਾਊਂਸਿਲ ਦੇ ਸਾਹਮਣੇ ਵਿਵਾਦ ਜਾ ਅਸਹਿਮਤੀ ਦੇ ਜਿਨ੍ਹਾਂ ਵੀ ਮੁੱਦੇ ਆਏ ਸਾਰੇ ਮੈਂਬਰਾਂ ਨੇ ਮਿਲ ਬੈਠ ਕੇ ਹੀ ਇਸ ਦਾ ਸਮਾਧਾਨ ਕੀਤਾ। ਜੀ.ਐੱਸ.ਟੀ. ਕਾਊਂਸਿਲ ਦਾ ਚੇਅਰਮੈਨ ਹੋਣ ਦੇ ਨਾਂ 'ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਸ ਅਵਾਰਡ ਨੂੰ ਲਿਆ।
ਜ਼ਿਕਰਯੋਗ ਹੈ ਕਿ ਕਾਂਗਰਸ ਰਾਹੁਲ ਗਾਂਧੀ GST ਨੂੰ ਗੱਬਰ ਸਿੰਘ ਟੈਕਸ ਦੱਸ ਕੇ ਇਸ ਨੂੰ ਲਾਗੂ ਕਰਨ ਦੇ ਢੰਗ 'ਤੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਰਹੇ। ਹਾਲਾਂਕਿ GST ਦਾ ਵਿਚਾਰ ਸਭ ਤੋਂ ਪਹਿਲਾਂ ਯੂ.ਪੀ.ਏ. ਸਰਕਾਰ ਦੌਰਾਨ ਹੀ ਸਾਹਮਣਾ ਆਇਆ ਸੀ।
10 ਨਵੰਬਰ 2017 ਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਦੇਸ਼ 'ਚ 'ਗੱਬਰ ਸਿੰਘ ਟੈਕਸ' ਨੂੰ ਥੋਪਣ ਨਹੀਂ ਦੇਣਗੇ। ਉਨ੍ਹਾਂ ਨੇ ਇਹ ਗੱਲ ਤਾਂ ਕਹੀ ਸੀ ਜਦੋਂ ਵਿੱਤ ਮੰਤਰੀ ਅਰੁਣ ਜੇਟਲੀ ਦੀ ਪ੍ਰਧਾਨਗੀ ਵਾਲੀ ਜੀ.ਐੱਸ.ਟੀ. ਕਾਊਸਿਲ ਨੇ 177 ਚੀਜ਼ਾਂ ਦੀਆਂ ਦਰਾਂ ਘੱਟ ਕਰ ਦਿੱਤੀਆਂ ਸਨ।

satpal klair

This news is Content Editor satpal klair