ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਆਲੀਆ ਨੂੰ ਬਣਾਇਆ ਆਪਣਾ ਨਵਾਂ ਬ੍ਰਾਂਡ ਅੰਬੈਸਡਰ

04/20/2023 4:35:07 PM

ਬਿਜ਼ਨੈੱਸ ਡੈਸਕ– ਮਾਲਾਬਾਰ ਗੋਲਡ ਐਂਡ ਡਾਇਮੰਡਸ 10 ਦੇਸ਼ਾਂ ’ਚ 312 ਸ਼ੋਅਰੂਮ ਨਾਲ ਗਲੋਬਲ ਪੱਧਰ ’ਤੇ ਛੇਵਾਂ ਸਭ ਤੋਂ ਵੱਡਾ ਗਹਿਣਾ ਰਿਟੇਲਰ ਹੈ। ਇਸ ਨੇ ਭਾਰਤੀ ਅਦਾਕਾਰਾ ਆਲੀਆ ਭੱਟ ਨੂੰ ਆਪਣੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਹੈ। ਇਸ ਮੌਕੇ ’ਤੇ ਅਦਾਕਾਰਾ ਆਲੀਆ ਭੱਟ ਨੇ ਕਿਹਾ ਕਿ ਮੈਂ ਮਾਲਾਬਾਰ ਗੋਲਡ ਐਂਡ ਡਾਇਮੰਡਸ ਵਰਗੇ ਗਲੋਬਲ ਬ੍ਰਾਂਡ ਦਾ ਚਿਹਰਾ ਬਣ ਕੇ ਬਹੁਤ ਖੁਸ਼ ਹਾਂ। ਭਾਰਤੀਆਂ ਅਤੇ ਭਾਰਤੀ ਉਪ-ਮਹਾਦੀਪ ਦਰਸ਼ਕਾਂ ਦਰਮਿਆਨ ਪਹਿਲੀ ਵਾਰ ਉਨ੍ਹਾਂ ਦੀ ਪ੍ਰਵਾਨਗੀ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ਾਂ ’ਚ ਜੋ ਸਫਲਤਾ ਹਾਸਲ ਕੀਤੀ ਹੈ, ਉਹ ਸਾਡੇ ਲਈ ਬਹੁਤ ਮਾਣ ਦਾ ਸ੍ਰੋਤ ਹੋਣਾ ਚਾਹੀਦਾ ਹੈ ਅਤੇ ਮੈਂ ਮਾਲਾਬਾਰ ਪਰਿਵਾਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ

ਜਿਵੇਂ ਕਿ ਮਾਲਾਬਾਰ ਗੋਲਡ ਐਂਡ ਡਾਇਮੰਡਸ ਆਪਣੀ ਅਭਿਲਾਸ਼ੀ ਵਿਸਤਾਰ ਯੋਜਨਾ ਨੂੰ ਲਾਗੂ ਕਰਨ ਲਈ ਤਿਆਰ ਹੈ, ਮੈਂ ਦੁਨੀਆ ਭਰ ਦੇ ਗਹਿਣਾ ਪ੍ਰੇਮੀਆਂ ਦਰਮਿਆਨ ਉਨ੍ਹਾਂ ਦੀ ਪਹੁੰਚ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਤਸੁਕਤਾ ਨਾਲ ਉਡੀਕ ਕਰ ਰਹੀ ਹਾਂ।

ਇਹ ਵੀ ਪੜ੍ਹੋ- ਪੈਟਰੋਲੀਅਮ ਕਰੂਡ ’ਤੇ 6,400 ਰੁਪਏ ਪ੍ਰਤੀ ਟਨ ’ਤੇ ਵਧਿਆ ਟੈਕਸ
ਮਾਲਾਬਾਰ ਗੋਲਡ ਐਂਡ ਡਾਇਮੰਡਸ ਸਹੂਲਤ ਅਤੇ ਗਾਹਕ-ਅਨੁਕੂਲ ਨੀਤੀਆਂ ਨਾਲ ਇਕ ਆਸਾਧਾਰਣ ਗਹਿਣਾ ਖਰੀਦਦਾਰੀ ਤਜ਼ਰਬਾ ਮੁਹੱਈਆ ਕਰਨ ਲਈ ਵਿਸ਼ਵ ਪੱਧਰ ’ਤੇ ਪ੍ਰਸਿੱਧ ਹੈ, ਜਿਸ ਨੂੰ ‘ਮਾਲਾਬਾਰ ਪ੍ਰਾਮਿਸ’ ਵਜੋਂ ਜਾਣਿਆ ਜਾਂਦਾ ਹੈ। ਇਹ ਵਾਅਦਾ ਗਾਹਕਾਂ ਨੂੰ ਬੇਜੋੜ ਗੁਣਵੱਤਾ, ਪਾਰਦਰਸ਼ਿਤਾ ਅਤੇ ਸੇਵਾ ਦਾ ਭਰੋਸਾ ਦਿੰਦਾ ਹੈ। ਸੋਨੇ, ਹੀਰੇ ਅਤੇ ਕੀਮਤੀ ਰਤਨਾਂ ’ਚ 12 ਤੋਂ ਵੱਧ ਵਿਸ਼ੇਸ਼ ਬ੍ਰਾਂਡਾਂ ਨਾਲ ਮਾਲਾਬਾਰ ਗੋਲਡ ਐਂਡ ਡਾਇਮੰਡਸ 20 ਦੇਸ਼ਾਂ ਤੋਂ ਕਿਊਰੇਟ ਕੀਤੇ ਗਏ ਤਾਜ਼ਾ ਡਿਜਾਈਨ ਪੇਸ਼ ਕਰਦਾ ਹੈ ਜੋ ਉਨ੍ਹਾਂ ਦੇ ਵਿਸ਼ਾਲ, ਸੰਸਕ੍ਰਿਤਿਕ ਗਾਹਕ ਆਧਾਰ ਦੇ ਵੱਖ-ਵੱਖ ਸਵਾਦ ਅਤੇ ਤਰਜੀਹਾਂ ਨੂੰ ਪੂਰਾ ਕਰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon