ਏਅਰ ਇੰਡੀਆ ਦੇ ਟੇਕਓਵਰ ਤੋਂ ਬਾਅਦ ਸ਼ੁਰੂ ਹੋਇਆ ਮੇਕਓਵਰ, ਪਰ ਬਦਲਾਅ ਦਾ ਹੋ ਰਿਹੈ ਵਿਰੋਧ

01/29/2022 12:45:24 PM

ਨਵੀਂ ਦਿੱਲੀ (ਇੰਟ.) – ਆਖਿਰਕਾਰ ਏਅਰ ਇੰਡੀਆ ਦੀ ਸੱਤ ਦਹਾਕਿਆਂ ਬਾਅਦ ਟਾਟਾ ਗਰੁੱਪ ’ਚ ਘਰ ਵਾਪਸੀ ਹੋ ਗਈ ਹੈ। ਟੇਕਓਵਰ ਤੋਂ ਬਾਅਦ ਇਸ ਦਾ ਮੇਕਓਵਰ ਸ਼ੁਰੂ ਹੋ ਗਿਆ ਹੈ। ਟਾਟਾ ਕੋਲ ਆਉਂਦੇ ਹੀ ਇਸ ’ਚ ਬਦਲਾਅ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। 4 ਉਡਾਣਾਂ ’ਚ ਇਨਹੈਂਸਡ ਮੀਲ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਜਹਾਜ਼ਾਂ ’ਚ ਹੋਣ ਵਾਲੀ ਅਨਾਊਂਸਮੈਂਟ ਵੀ ਬਦਲ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁੰਬਈ ਤੋਂ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਏ. ਆਈ. 665 ਦੇ ਪਾਇਲਟ ਕੈਪਟਨ ਵਰੁਣ ਖੰਡੇਲਵਾਲ ਨੇ ‘ਇਤਿਹਾਸਿਕ’ ਅਨਾਊਂਸਮੈਂਟ ਕੀਤੀ।

ਪਰ ਇਕ ਬਦਲਾਅ ਅਜਿਹਾ ਹੈ, ਜਿਸ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਹ ਬਦਲਾਅ ਏਅਰ ਇੰਡੀਆ ਦੇ ਕੈਬਿਨ ਕਰੂ ਮੈਂਬਰਸ ਦੇ ਭਾਰ ਚੈਕਿੰਗ ਨੂੰ ਲੈ ਕੇ ਹੈ। ਏਅਰ ਇੰਡੀਆ ਨੇ ਹਾਲ ਹੀ ’ਚ ਇਕ ਸਰਕੂਲਰ ਜਾਰੀ ਕੀਤਾ ਸੀ। ਇਸ ਦੇ ਮੁਤਾਬਕ ਕਰਮਚਾਰੀਆਂ ਦੇ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਅਤੇ ਭਾਰ ਦੀ ਜਾਂਚ ਲਈ ਇਕ ਨਵੀਂ ਕੰਪਨੀ ਨਾਲ ਸਮਝੌਤਾ ਕੀਤਾ ਹੈ। ਹੁਣ ਹਰ 3 ਮਹੀਨਿਆਂ ਬਾਅਦ ਕਰੂ ਮੈਂਬਰਸ ਦਾ ਭਾਰ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੀ ਯੂਨੀਫਾਰਮ ’ਤੇ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ।

ਇਹ ਵੀ ਪੜ੍ਹੋ : 2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ

ਕਿਉਂ ਹੋ ਰਿਹਾ ਹੈ ਵਿਰੋਧ

ਏਅਰ ਇੰਡੀਆ ਕੰਪਨੀ ਨੇ 20 ਜਨਵਰੀ ਨੂੰ ਇਕ ਸਰਕੂਲਰ ’ਚ ਕਿਹਾ ਕਿ ਹਰੇਕ ਕੈਬਿਨ ਕਰੂ ਮੈਂਬਰ ਦੀ ਹੁਣ ਤਿਮਾਹੀ ਆਧਾਰ ’ਤੇ ਬੀ. ਐੱਮ. ਆਈ. ਅਤੇ ਭਾਰ ਦੀ ਜਾਂਚ ਹੋਵੇਗੀ। ਇਹ ਕੋਈ ਨਵਾਂ ਨਿਯਮ ਨਹੀਂ ਹੈ। ਪਹਿਲਾਂ ਵੀ ਡਾਕਟਰਾਂ ਦੀ ਹਾਜ਼ਰੀ ’ਚ ਕਰੂ ਮੈਂਬਰਸ ਦਾ ਬੀ. ਐੱਮ. ਆਈ. ਚੈੱਕ ਕੀਤਾ ਜਾਂਦਾ ਸੀ, ਪਰ ਹੁਣ ਕਰੂ ਮੈਂਬਰਸ ਦਾ ਭਾਰ ਕਿਸੇ ਡਾਕਟਰ ਦੀ ਹਾਜ਼ਰੀ ’ਚ ਚੈੱਕ ਨਹੀਂ ਕੀਤਾ ਜਾਵੇਗਾ। ਇਹ ਜ਼ਿੰਮੇਵਾਰੀ ਗਰੂਮਿੰਗ ਐਸੋਸੀਏਟਸ ਨੂੰ ਦਿੱਤੀ ਗਈ ਹੈ। ਹੁਣ ਤੋਂ ਕਰੂ ਦੇ ਭਾਰ ਨੂੰ ਲੈ ਕੇ ਦੂਜੇ ਪਹਿਲੂਆਂ ’ਤੇ ਗਰੂਮਿੰਗ ਐਸੋਸੀਏਟਸ ਹੀ ਐਕਸ਼ਨ ਲੈਣ ਵਾਲੇ ਹਨ।

ਇਸੇ ਗੱਲ ਦਾ ਏਅਰ ਇੰਡੀਆ ਦੇ ਕੈਬਿਨ ਕਰੂ ਯੂਨੀਅਨ ਨੇ ਸਖਤ ਵਿਰੋਧ ਕੀਤਾ ਹੈ। ਯੂਨੀਅਨ ’ਚ ਇਸ ਬਾਰੇ ਕੰਪਨੀ ਦੇ ਸੀ. ਐੱਮ. ਡੀ. ਵਿਕਰਮ ਦੱਤ ਨੂੰ ਇਕ ਚਿੱਠੀ ਲਿਖੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਬੀ. ਐੱਮ. ਆਈ. ਚੈੱਕ ਦਾ ਵਿਰੋਧ ਨਹੀਂ ਕਰ ਰਿਹਾ ਹੈ। ਇਹ ਪ੍ਰਕਿਰਿਆ ਪਿਛਲੇ 15 ਸਾਲਾਂ ਤੋਂ ਚਲੀ ਆ ਰਹੀ ਹੈ ਪਰ ਪਹਿਲਾਂ ਇਸ ਨੂੰ ਡਾਕਟਰਾਂ ਦੀ ਨਿਗਰਾਨੀ ’ਚ ਕੀਤਾ ਜਾਂਦਾ ਸੀ ਅਤੇ ਜਾਂਚ ਏਅਰ ਇੰਡੀਆ ਕਲੀਨਿਕ ’ਚ ਹੁੰਦੀ ਸੀ। ਯੂਨੀਅਨ ਨੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur