ਮਹਿੰਦਰਾ ਨੇ ਪੇਸ਼ ਕੀਤੀ ਬਲੇਜ਼ੋ ਰੇਂਜ

10/16/2019 1:37:24 AM

ਮੁੰਬਈ (ਬੀ. ਐੱਨ. 433/10)-20.7 ਬਿਲੀਅਨ ਯੂ. ਐੱਸ. ਡਾਲਰ ਵਾਲੇ ਮਹਿੰਦਰਾ ਸਮੂਹ ਦੇ ਇਕ ਹਿੱਸੇ ਮਹਿੰਦਰਾ ਟਰੱਕ ਅਤੇ ਬੱਸ (ਐੱਮ. ਟੀ. ਬੀ.) ਨੇ ਅੱਜ ਐਲਾਨ ਕੀਤਾ ਕਿ ਟਰੱਕਾਂ ਦੀ ਬਲੇਜ਼ੋ ਰੇਂਜ ਟਰੱਕਿੰਗ ਉਦਯੋਗ 'ਚ ਲਾਭ ਦੇ ਮਾਮਲੇ 'ਚ ਮੋਹਰੀ ਬਣ ਗਈ ਹੈ। ਟਰੱਕਾਂ ਦੀ ਬਲੇਜ਼ੋ ਸ਼੍ਰੇਣੀ ਨੇ ਆਪਣੀ ਲਾਂਚ ਦੇ ਸਿਰਫ 3 ਸਾਲਾਂ 'ਚ ਇਹ ਮਾਣ ਹਾਸਲ ਕੀਤਾ ਹੈ ਅਤੇ ਮੌਜੂਦਾ ਸਮੇਂ 'ਚ ਬਾਜ਼ਾਰ ਦੀਆਂ ਦੂਜੀਆਂ ਕੰਪਨੀਆਂ ਦੀ ਤੁਲਨਾ 'ਚ ਪ੍ਰਮੁੱਖਤਾ ਨਾਲ ਵਿਕ ਰਹੀ ਹੈ।

PunjabKesari

ਕੰਪਨੀ ਨੇ ਬਲੇਜ਼ੋ ਐਕਸ 49 ਰਿਗਿਡ ਐੱਮ. ਏ. ਵੀ. ਟਰੱਕ ਨੂੰ 16-ਵ੍ਹੀਲਰ ਸ਼੍ਰੇਣੀ 'ਚ ਲਾਂਚ ਕੀਤਾ ਹੈ, ਜਿਸ 'ਚ ਬਲੇਜ਼ੋ ਦੇ ਉੱਚ ਲਾਭ ਅਤੇ ਪੇਲੋਡ ਦੇ ਲਾਭ ਹਨ। ਹਾਲ ਹੀ 'ਚ ਲਾਂਚ ਹੋਏ ਆਈ. ਸੀ. ਵੀ. (ਇੰਟਰਮੀਡੀਏਟ ਕਮਰਸ਼ੀਅਲ ਵ੍ਹੀਕਲ) ਸੈਗਮੈਂਟ 'ਚ ਐੱਮ. ਟੀ. ਬੀ. ਡੀ. ਦੇ ਫਿਊਰਿਓ ਨੇ 12 ਟਨ ਅਤੇ 14 ਟਨ ਸੈਗਮੈਂਟ 'ਚ 4ਜੀ ਪਲੇਅਰ ਦੇ ਰੂਪ 'ਚ ਉੱਭਰ ਕੇ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ। ਕੰਪਨੀ ਨੇ ਹਾਲ ਹੀ 'ਚ ਆਪਣੇ ਪੋਰਟਫੋਲੀਓ 'ਚ 3 ਹੋਰ ਵੈਰੀਐਂਟ ਲਾਂਚ ਕੀਤੇ ਹਨ।

PunjabKesari

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਸੈਕਟਰ ਦੇ ਚੇਅਰਮੈਨ ਰਾਜਨ ਵਢੇਰਾ ਨੇ ਕਿਹਾ, ''ਐੱਚ. ਸੀ. ਵੀ. ਸੈਗਮੈਂਟ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ। ਅਸੀਂ ਇਸ ਬਦਲਾਅ 'ਚ ਵੀ ਅੱਗੇ ਬਣੇ ਰਹਿਣ ਲਈ ਲਗਾਤਾਰ ਨਵਾਂ ਕਰਨ ਦੀ ਲੋੜ ਮਹਿਸੂਸ ਕੀਤੀ। ਇਸ ਦੇ ਨਤੀਜੇ ਵਜੋਂ ਬਲੇਜ਼ੋ ਨੂੰ ਮਾਈਲੇਜ ਸਬੰਧੀ ਵਿਲੱਖਣ ਸਫਲਤਾ ਮਿਲੀ ਹੈ ਜੋ ਇਸ ਦੇ ਮਾਲਕਾਂ ਲਈ ਇਕ ਚੰਗੀ ਗੱਲ ਹੈ।''


Karan Kumar

Content Editor

Related News