ਮੁਸ਼ਕਲਾਂ 'ਚ ਫਸੀ ਮਹਿੰਦਰਾ ਐਂਡ ਮਹਿੰਦਰਾ, ਲੱਗਾ 4.12 ਕਰੋੜ ਦਾ ਜੁਰਮਾਨਾ, ਜਾਣੋ ਕਿਉਂ

12/29/2023 6:33:27 PM

ਨਵੀਂ ਦਿੱਲੀ (ਭਾਸ਼ਾ) - ਘਰੇਲੂ ਵਾਹਨ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ (M&M) ਨੂੰ ਆਪਣੇ ਦੋ-ਪਹੀਆ ਵਾਹਨ ਕਾਰੋਬਾਰ ਦੇ ਸਬੰਧ ਵਿੱਚ ਇਨਪੁਟ ਟੈਕਸ ਕ੍ਰੈਡਿਟ ਦਾਅਵਿਆਂ ਅਤੇ ਐਜੂਕੇਸ਼ਨ ਸੈੱਸ ਕ੍ਰੈਡਿਟ ਬਕਾਏ ਨੂੰ ਜੀਐੱਸਟੀ ਤੋਂ ਪਹਿਲਾਂ ਦੀ ਵਿਵਸਥਾ ਵਿੱਚ ਲਿਆਉਣ ਲਈ 4.12 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ - Year Ender 2023: ਇਸ ਸਾਲ ਲੋਕਾਂ ਨੂੰ ਜਾਣੋ ਕਿਹੜੀਆਂ ਬੀਮਾਰੀਆਂ ਦਾ ਸਭ ਤੋਂ ਵੱਧ ਰਿਹਾ 'ਖ਼ਤਰਾ'

ਐੱਮਐਂਡਐੱਮ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਕੰਪਨੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਡਿਪਟੀ ਕਮਿਸ਼ਨਰ ਦੇ ਦਫ਼ਤਰ (ਸਟੇਟ ਟੈਕਸ) ਤੋਂ ਮਹਿੰਦਰਾ ਟੂ-ਵ੍ਹੀਲਰਸ ਲਿਮਟਿਡ (ਐੱਮ.ਟੀ.ਡਬਲਿਊ.ਐੱਲ.) ਦੇ ਦੋਪਹੀਆ ਵਾਹਨ ਕਾਰੋਬਾਰ ਦੇ ਸਬੰਧ 'ਚ 4,11,50,120 ਰੁਪਏ ਦਾ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਕਾਰੋਬਾਰ ਨੂੰ MTWL ਤੋਂ ਵੱਖ ਕਰਕੇ M&M ਵਿੱਚ ਮਿਲਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਦੱਸ ਦੇਈਏ ਕਿ ਜੁਰਮਾਨਾ ਲਗਾਉਣ ਦਾ ਇਕ ਕਾਰਨ ਇਹ ਹੈ ਕਿ ਐੱਮ.ਟੀ.ਡਬਲਿਊ.ਐੱਲ ਦੁਆਰਾ ਜਿਸ ਚਾਲਾਨ ਦੇ ਆਧਾਰ 'ਤੇ ਇਨਪੁਟ ਕ੍ਰੈਡਿਟ (ਆਈਟੀਸੀ) ਦਾ ਦਾਅਵਾ ਕੀਤਾ ਗਿਆ ਹੈ, ਉਸ ਨੂੰ ਵਿਕਰੇਤਾਵਾਂ ਦੁਆਰਾ ਜੀਐੱਸਟੀ ਰਿਟਰਨਾਂ ਵਿੱਚ ਰਿਪੋਰਟ ਨਹੀਂ ਕੀਤਾ ਗਿਆ। ਨਾਲ ਹੀ ਇਸੇ ਤਰ੍ਹਾਂ ਉਹ ਆਟੋ-ਪੋਪਲੇਟਿਡ GSTR-2A ਵਿੱਚ ਵਿਖਾਈ ਨਹੀਂ ਦੇ ਰਹੇ ਹਨ। ਇਸ ਤੋਂ ਇਲਾਵਾ ਜੁਰਮਾਨੇ ਦਾ ਇਕ ਹੋਰ ਕਾਰਨ ਇਹ ਹੈ ਕਿ ਸਿੱਖਿਆ ਸੈੱਸ ਕ੍ਰੈਡਿਟ ਬੈਲੇਂਸ ਨੂੰ ਪ੍ਰੀ-ਜੀਐਸਟੀ ਯੁੱਗ ਤੋਂ ਜੀਐੱਸਟੀ ਪ੍ਰਣਾਲੀ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਹੈ। 

ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ...

ਕੰਪਨੀ ਨੇ ਕਿਹਾ ਕਿ ਮੁਲਾਂਕਣ ਦੇ ਆਧਾਰ 'ਤੇ ਅਪੀਲ ਦਾਇਰ ਕੀਤੀ ਜਾਵੇਗੀ ਅਤੇ ਉਸ ਨੂੰ ਅਪੀਲ ਪੱਧਰ 'ਤੇ ਅਨੁਕੂਲ ਨਤੀਜੇ ਦੀ ਉਮੀਦ ਹੈ। ਉਸ ਨੂੰ ਨਹੀਂ ਲੱਗਦਾ ਕਿ ਉਕਤ ਹੁਕਮਾਂ ਨਾਲ ਕੰਪਨੀ 'ਤੇ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਪ੍ਰਭਾਵ ਪਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ M&M ਨੇ ਕਿਹਾ ਸੀ ਕਿ ਕੰਪਨੀ ਨੂੰ ਸੀਜੀਐੱਸਟੀ ਅਤੇ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਡਿਵੀਜ਼ਨ-4, ਅਹਿਮਦਾਬਾਦ ਦੱਖਣ ਦੇ ਸਹਾਇਕ ਕਮਿਸ਼ਨਰ ਦੇ ਦਫ਼ਤਰ ਤੋਂ ਐੱਮ.ਟੀ.ਡਬਲਿਊ.ਐਲ ਦੇ ਦੋਪਹੀਆ ਵਾਹਨ ਕਾਰੋਬਾਰ ਦੇ ਸਬੰਧ ਵਿੱਚ 56,04,246 ਰੁਪਏ ਦਾ ਜੁਰਮਾਨਾ ਲਗਾਉਣ ਦਾ ਹੁਕਮ ਮਿਲਿਆ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur