ਕੋਵਿਡ-19 ਨਾਲ ਲੜਨ ਵਾਲੇ ਯੋਧਿਆਂ ਲਈ ਮਹਿੰਦਰਾ ਨੇ ਲਾਂਚ ਕੀਤੀ ਖ਼ਾਸ ਵਾਹਨ ਸਨਮਾਨ ਯੋਜਨਾ

06/12/2020 1:03:45 PM

ਆਟੋ ਡੈਸਕ– ਮਹਿੰਦਰਾ ਨੇ ਕੋਵਿਡ-19 ਨਾਲ ਲੜ ਰਹੇ ਯੋਧਿਆਂ ਜਿਵੇਂ- ਡਾਕਟਰ, ਸਿਹਤ ਕਾਮੇਂ, ਪੁਲਸ ਅਤੇ ਹੋਰ ਲੋਕਾਂ ਲਈ ਆਪਣੇ ਵਾਹਨਾਂ ’ਤੇ ਕੁਝ ਨਵੀਆਂ ਫਾਈਨਾਂਸ ਪੇਸ਼ਕਸ਼ਾਂ ਪੇਸ਼ ਕਰ ਦਿੱਤੀਆਂ ਹਨ। ਇਹ ਸਾਰੀਆਂ ਪੇਸ਼ਕਸ਼ਾਂ ਉਨ੍ਹਾਂ ਲੋਕਾਂ ਲਈ ਵੀ ਹਨ, ਜੋ ਕੋਰੋਨਾ ਮਹਾਮਾਰੀ ਦੌਰਾਨ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ’ਚ ਪੱਤਰਕਾਰ ਅਤੇ ਮੀਡੀਆ ਪ੍ਰੋਫ਼ੈਸ਼ਨਲ, ਰੇਲਵੇ ਤੇ ਏਅਰਲਾਈਨ ਸਟਾਫ਼ ਅਤੇ ਪੈਰਾਮੈਡਿਕ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਕੰਪਨੀ ਦੀਆਂ ਨਵੀਆਂ ਪੇਸ਼ਕਸ਼ਾਂ ਤਹਿਤ ਕਾਰ ਦੀ ਖਰੀਦਾਰੀ ’ਤੇ ਇਨ੍ਹਾਂ ਸਾਰੇ ਕੋਰੋਨਾ ਨਾਲ ਲੜਨ ਵਾਲੇ ਯੋਧਿਆਂ ਨੂੰ 66,500 ਰੁਪਏ ਤਕ ਦਾ ਲਾਭ ਦਿੱਤਾ ਜਾਵੇਗਾ। 

- ਇਨ੍ਹਾਂ ’ਚ ਫਾਈਨਾਂਸ ਪੇਸ਼ਕਸ਼ ’ਚ ਓਨ ਨਾਓ ਐਂਡ ਪੇਅ ਇਨ 2021 ਪੇਸ਼ਕਸ਼ਨ 
- 8 ਸਾਲ ਤਕ ਦੀ ਫੰਡਿੰਗ
- 100 ਫੀਸਦੀ ਤਕ ਆਨ-ਰੋਡ ਫੰਡਿੰਗ
- 90 ਦਿਨਾਂ ਦਾ ਹੋਰ ਸਮਾਂ
- ਬੀ.ਐੱਸ.-4 ਪਿਕ-ਅਪ ਦੇ ਬਰਾਬਰ ਈ.ਐੱਮ.ਆਈ. ਦਾ ਭੁਗਤਾਨ ਕਰਕੇ ਖਰੀਦ ਸਕਣਗੇ ਬੀ.ਐੱਸ.-6 ਪਿਕ-ਅਪ
- ਡਾਕਟਰਾਂ ਲਈ 50 ਫੀਸਦੀ ਤਕ ਪ੍ਰੋਸੈਸਿੰਗ ਫੀਸ ਮੁਆਫ਼ੀ ਆਦਿ ਪੇਸ਼ਕਸ਼ਾਂ ਸ਼ਾਮਲ ਹਨ। 

PunjabKesari

ਕੰਪਨੀ ਦਾ ਬਿਆਨ (ਪ੍ਰੈੱਸ ਰਿਲੀਜ਼)
ਮਹਿੰਦਰਾ ਐਂਡ ਮਹਿੰਦਰਾ ਦੇ ਸੀ.ਈ.ਓ., ਆਟੋ ਡਿਵਿਜ਼ਨ, ਵਿਜੈ ਨਾਕਰਾ ਨੇ ਕਿਹਾ ਹੈ ਕਿ ਭਾਰਤ ਦੇ ਫਰੰਟ ਲਾਈਨ ਕੋਰੋਨਾ ਨਾਲ ਲੜਨ ਵਾਲੇ ਯੋਧਿਆਂ ਅਤੇ ਜ਼ਰੂਰੀ ਸੇਵਾ ਦੇਣ ਵਾਲੇ ਲੋਕ ਆਪਣੇ-ਆਪਣੇ ਖੇਤਰ ’ਚ ਪ੍ਰਸ਼ੰਸਾਯੋਗ ਕੰਮ ਕਰ ਰਹੇ ਹਨ। ਇਸ ਚੁਣੌਤੀ ਪੂਰਨ ਸਮੇਂ ’ਚ ਸਾਨੂੰ ਸੁਰੱਖਿਅਤ ਰੱਖਣ ਲਈ ਇਹ ਸਾਰੇ ਲੋਕ ਆਰਥਿਕ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਅਸੀਂ ਇਨ੍ਹਾਂ ਲਈ ਆਕਰਸ਼ਕ ਫਾਈਨਾਂਸ ਪੇਸ਼ਕਸ਼ ਲੈ ਕੇ ਆਏ ਹਾਂ ਤਾਂ ਜੋ ਇਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ। 


Rakesh

Content Editor

Related News