ਮਹਿੰਦਰਾ ਦੀ ਸਰਕਾਰ ਨੂੰ ਨੋਟ ਛਾਪਣ ਦੀ ਸਲਾਹ, ਬੋਲੇ ਗਰੀਬਾਂ ਦੀ ਹੋਵੇਗੀ ਮਦਦ

10/10/2020 11:31:10 PM

ਨਵੀਂ ਦਿੱਲੀ— ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸਰਕਾਰ ਨੂੰ ਅਰਥਵਿਵਸਥਾ ਨੂੰ ਬਚਾਉਣ ਅਤੇ ਗਰੀਬਾਂ ਦੀ ਮਦਦ ਕਰਨ ਲਈ ਨੋਟ ਛਾਪਣ ਦਾ ਸੁਝਾਅ ਦਿੱਤਾ ਹੈ। ਮਹਿੰਦਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕਾਂ ਨੂੰ ਹੋਈਆਂ ਪ੍ਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੋਰੋਨਾ ਵਾਇਰਸ ਨੇ ਹੇਠਲੇ ਵਰਗੇ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।


ਆਨੰਦ ਮਹਿੰਦਰਾ ਨੇ ਕਿਹਾ ਕਿ ਜੇ ਵੱਡੇ ਨੁਕਸਾਨ ਤੋਂ ਬਚਣ ਲਈ ਸਰਕਾਰ ਨੂੰ ਨੋਟ ਛਾਪਣ ਦੀ ਲੋੜ ਪਵੇ ਤਾਂ ਸਰਕਾਰ ਨੂੰ ਨੋਟ ਛਾਪਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਗਰੀਬ ਲੋਕਾਂ ਨੂੰ ਜ਼ਿਆਦਾ ਨੁਕਸਾਨ ਸਹਿਣਾ ਪਿਆ ਹੈ। ਸਪਲਾਈ 'ਚ ਕਮੀ ਅਤੇ ਮਹਾਮਾਰੀ ਕਾਰਨ ਐੱਮ. ਐੱਸ. ਐੱਮ. ਈ. ਸੈਕਟਰ 'ਚ ਲੱਖਾਂ ਨੌਕਰੀਆਂ ਖਤਮ ਹੋ ਗਈਆਂ ਹਨ। ਕੋਰੋਨਾ ਵਾਇਰਸ ਨੇ ਐੱਮ. ਐੱਸ. ਐੱਮ. ਈ. ਸੈਕਟਰ ਨਾਲ ਜੁੜੇ ਰੋਜ਼ਾਨਾ ਕਮਾਉਣ ਵਾਲੇ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਆਨੰਦ ਮਹਿੰਦਰਾ ਨੇ ਲਾਕਡਾਊਨ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਲੋਕਲ ਰੂਟ ਨਾਲ ਡੈਫੀਸਿਟ ਫਾਇਨਾਂਸਿੰਗ ਨੂੰ ਵੀ ਇਕ ਬਦਲ ਦੱਸਿਆ।

ਇੰਡੀਆ ਇਨਵੈਸਟ 2020 ਫੋਰਮ 'ਚ ਬੋਲਦੇ ਹੋਏ ਆਨੰਦ ਮਹਿੰਦਰਾ ਨੇ ਮੌਜੂਦਾ ਅਰਥਵਿਵਸਥਾ ਦੇ ਨਾਜ਼ੁਕ ਹਾਲਾਤਾਂ ਨਾਲ ਦੇਸ਼ 'ਚ ਵਧਦੇ ਖੁਦਕੁਸ਼ੀ ਦੇ ਮਾਮਲਿਆਂ ਅਤੇ ਔਰਤਾਂ ਖਿਲਾਫ ਘਰੇਲੂ ਹਿੰਸਾ 'ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਦੁਨੀਆ ਦਾ ਸਭ ਤੋਂ ਸਖਤ ਲਾਕਡਾਊਨ ਹੋਣ ਦੇ ਬਾਵਜੂਦ ਭਾਰਤ 'ਚ ਆਰਥਿਕ ਰਿਕਵਰੀ ਹੋ ਰਹੀ ਹੈ। ਭਾਰਤ 'ਚ ਟਰੈਕਟਰਾਂ ਤੇ ਆਟੋਮੋਬਾਈਲ ਖੇਤਰ ਦੀ ਵਿਕਰੀ ਵਧ ਰਹੀ ਹੈ, ਜਿਸ ਨਾਲ ਅਰਥਵਿਵਸਥਾ ਦੇ ਪਟੜੀ 'ਤੇ ਪਰਤਣ ਦੀ ਉਮੀਦਾਂ ਜਾਗੀਆਂ ਹਨ। ਗੌਰਤਲਬ ਹੈ ਕਿ ਆਨੰਦ ਮਹਿੰਦਰਾ ਸਮਾਜਿਕ ਕੰਮਾਂ ਕਾਰਨ ਵੀ ਕਾਫ਼ੀ ਚਰਚਾ 'ਚ ਰਹਿੰਦੇ ਹਨ। ਪਿਛਲੇ ਮਹੀਨੇ ਉਨ੍ਹਾਂ ਨੇ ਬਿਹਾਰ ਦੇ ਗਯਾ 'ਚ 3 ਕਿਲੋਮੀਟਰ ਲੰਮੀ ਨਹਿਰ ਖੋਦਣ ਵਾਲੇ ਕਿਸਾਨ ਲੌਂਗੀ ਮਾਂਝੀ ਨੂੰ ਟਰੈਕਟਰ ਗਿਫਟ ਕੀਤਾ ਸੀ।


Sanjeev

Content Editor

Related News