Mahindra ਨੇ ਭਾਰਤ 'ਚ ਲਾਂਚ ਕੀਤੀ ਇਕ ਹੋਰ ਇਲੈਟ੍ਰਿਕ ਕਾਰ

09/24/2017 2:27:55 PM

ਜਲੰਧਰ- ਭਾਰਤ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੀ ਇਕਲੌਤੀ ਅਤੇ ਇਲੈਕਟ੍ਰਿਕ ਕਾਰ ਈ 20 ਪਲਸ ਸਿੱਟੀ ਸਮਾਰਟ ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ ਹਰਿਆਣੇ ਦੇ ਸ਼ੋ-ਰੂਮ ਦੇ ਹਿਸਾਬ ਨਾਲ 7.46 ਲੱਖ ਰੁਪਏ ਤੋਂ ਸ਼ੁਰੂ ਹੈ। ਕੰਪਨੀ ਨੇ ਇਸ ਨਵੀਂ ਕਾਰ ਨੂੰ ਚਾਰ ਵੇਰੀਐਂਟਸ ਅਤੇ ਚਾਰ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਹੈ। 

ਫੀਚਰਸ 
ਪੀ 2, ਪੀ4 ਅਤੇ ਪੀ6 ਵੇਰੀਐਂਟ 48 ਵੀ ਬੈਟਰੀ ਸਮਰੱਥਾ ਦੇ ਨਾਲ ਆਉਂਦੇ ਹਨ ਜਦ ਕਿ ਪੀ8 ਇਕ 72V ਬੈਟਰੀ ਦੇ ਨਾਲ ਆ ਰਿਹਾ ਹੈ ।48 ਵੀ ਬੈਟਰੀ ਤਿੰਨ ਪੜਾਅ ਏ. ਸੀ ਮੋਟਰਸ ਨੂੰ ਬਿਜ਼ਲੀ ਭੇਜਦੀ ਹੈ ਅਤੇ 25.5bhp 'ਤੇ 70Nm ਦੇ ਟਾਰਕ ਦਾ ਉਤਪਾਦਨ ਕਰਦੀ ਹੈ, ਜਦ ਕਿ 72V ਬੈਟਰੀ ਇਕ ਹੀ ਮੋਟਰਸ ਦੀ ਸ਼ਕਤੀ ਭੇਜਦੀ ਹੈ, ਪਰ 40bhp 'ਤੇ 91Nm ਦੇ ਟਾਰਕ ਦਾ ਉਤਪਾਦਨ ਕਰਦੀ ਹੈ। 

ਨਵੀਂ ਈ 20 ਪਲਸ ਸਿੱਟੀ-ਸਮਾਰਟ ਇਲੈਕਟ੍ਰਿਕ ਕਾਰ ਟੈਲੀਮੈਟਿਕ ਰਾਹੀਂ ਰਿਮੋਟ ਡਾਇਗਨੋਸਟਿਕ, ਸਮਾਰਟਫੋਨ ਐਪ ਰਾਹੀਂ ਕੁਨੈੱਕਟੀਵਿਟੀ, ਨਵਾਂ ਅਤੇ ਐਡਵਾਂਸ ਇੰਫੋਟੇਨਮੇਂਟ ਸਿਸਟਮ ਆਦਿ ਫੀਚਰਸ ਨਾਲ ਲੈਸ ਹੈ। ਇਸ ਨਵੀਂ ਕਾਰ ਦੇ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ ਈ-20 ਪਲਸ ਸਿੱਟੀਸਮਾਰਟ ਇਲੈਕਟ੍ਰਿਕ ਕਾਰ ਦੀ ਕੀਮਤ ਘੱਟ ਹੈ। ਇਸ ਲਾਂਚ 'ਤੇ ਟਿੱਪਣੀ ਕਰਦੇ ਹੋਏ ਮਹਿੰਦਰਾ ਇਲੈਕਟ੍ਰਿਕ ਦੇ ਸੀ. ਈ. ਓ ਮਹੇਸ਼ ਬਾਬੂ ਨੇ ਕਿਹਾ ਕਿ ਮਹਿੰਦਰਾ ਨੇ ਸਥਾਈ ਗਤੀਸ਼ੀਲਤਾ 'ਤੇ ਜ਼ੋਰਦਾਰ ਵਿਸ਼ਵਾਸ ਕੀਤਾ ਹੈ। 

ਉਨ੍ਹ ਨੇ ਅੱਗੇ ਕਿਹਾ ਕਿ ਅਸੀ ਇਲੈਕਟ੍ਰਿਕ ਟੈਕਨਾਲੋਜੀ 'ਚ ਨਿਵੇਸ਼ ਕਰਨ ਵਾਲੇ ਅਤੇ ਆਗੂ ਹੋਣ ਦੇ ਨਾਤੇ ਅਸੀ ਇਕ ਕਲੀਨਰ ਅਤੇ ਜ਼ਿਆਦਾ ਟਿਕਾਊ ਗਤੀਸ਼ੀਲਤਾ ਸਮਾਧਾਨ ਬਣਾਉਣ ਲਈ ਪ੍ਰਤਿਬਧ ਹਾਂ। ਅਸੀਂ ਭਾਰਤ ਦੇ ਸਭ ਤੋਂ ਆਧੁਨਿਕ ਅਤੇ ਅਗਲੀ ਆਈ. ਟੀ. ਨਾਬ 'ਚੋਂ ਇਕ 'ਚ e2oPlus ਲਾਂਚ ਕਰਨ ਲਈ ਬਹੁਤ ਖੁਸ਼ ਹਾਂ।