​​​​​​​ਮਹਿੰਦਰਾ ਐਂਡ ਮਹਿੰਦਰਾ ਕੱਚੇ ਮਾਲ ਦੀ ਲਾਗਤ ਵਧਣ ਦੇ ਨਾਲ ਕਰ ਰਹੀ ਹੈ ਵਿਕਲਪਾਂ ਦਾ ਮੁਲਾਂਕਣ

05/09/2021 7:07:01 PM

ਨਵੀਂ ਦਿੱਲੀ (ਭਾਸ਼ਾ) – ਘਰੇਲੂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਹਾਲ ਹੀ ’ਚ ਜਿਣਸਾਂ ਖਾਸ ਕਰ ਕੇ ਸਟੀਲ ਦੇ ਰੇਟ ’ਚ ਤੇਜ਼ੀ ’ਤੇ ਨਜ਼ਰ ਰੱਖ ਰਹੀ ਹੈ। ਕੰਪਨੀ ਆਪਣੇ ਕਾਰੋਬਾਰ ਦੇ ਹਿੱਤਾਂ ਦੀ ਰੱਖਿਆ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹ ਦੇਖੇਗੀ ਕਿ ਚੀਜ਼ਾਂ ਕਿੱਥੇ ਜਾ ਕੇ ਰੁਕਦੀਆਂ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਕਿਹਾ।

ਪਿਛਲੇ ਕੁਝ ਦਿਨਾਂ ’ਚ ਇਸਪਾਤ ਬਣਾਉਣ ਵਾਲੀਆਂ ਘਰੇਲੂ ਕੰਪਨੀਅਾਂ ਨੇ ‘ਹੌਟ ਰੋਲਡ ਕਾਇਲ’ (ਐੱਚ. ਆਰ. ਸੀ.) ਅਤੇ ‘ਕੋਲਡ ਰੋਲਡ ਕਾਇਲ’ (ਸੀ. ਏ. ਆਰ. ਸੀ.) ਦੇ ਰੇਟ ’ਚ ਲੜੀਵਾਰ 4000 ਰੁਪਏ ਅਤੇ 4500 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਹੈ। ਐੱਚ. ਆਰ. ਸੀ. ਅਤੇ ਸੀ. ਏ. ਆਰ. ਸੀ. ‘ਫਲੈਟ’ ਇਸਪਾਤ ਹਨ, ਜਿਸ ਦੀ ਵਰਤੋਂ ਵਾਹਨ, ਉਪਕਰਨਾਂ ਅਤੇ ਨਿਰਮਾਣ ਖੇਤਰਾਂ ’ਚ ਹੁੰਦੀ ਹੈ। ਕੀਮਤ ’ਚ ਵਾਧੇ ਤੋਂ ਬਾਅਦ ਐੱਚ. ਆਰ. ਸੀ. ਦੀ ਲਾਗਤ 67,000 ਟਨ ਜਦੋਂ ਕਿ ਸੀ. ਆਰ. ਸੀ. ਦੀ 80,000 ਟਨ ਰਹੇਗੀ।

ਇਹ ਵੀ ਪੜ੍ਹੋ ; ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਸੂਤਰਾਂ ਮੁਤਾਬਕ ਐੱਚ. ਆਰ. ਸੀ. ਅਤੇ ਸੀ. ਏ. ਆਰ. ਸੀ. ਦੇ ਰੇਟ ’ਚ ਮਈ ਦੇ ਅੱਧ ਜਾਂ ਜੂਨ ਦੀ ਸ਼ੁਰੂਆਤ ’ਚ 2,000 ਤੋਂ 4,000 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਜਾ ਸਕਦਾ ਹੈ। ਕੱਚੇ ਮਾਲ ਦੀ ਲਾਗਤ ’ਚ ਵਾਧੇ ਦੀ ਭਰਪਾਈ ਲਈ ਟਾਟਾ ਮੋਟਰਜ਼ ਅਤੇ ਮਾਰੂਤੀ ਸੁਜ਼ੂਕੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਵਾਹਨ ਇਕਾਈ) ਵਿਜੇ ਨਾਕਰਾ ਨੇ ਕਿਹਾ ਕਿ ਵਾਹਨ ਕੰਪਨੀਆਂ ਖਰਚਿਆਂ ਦਾ ਪ੍ਰਬੰਧਨ ਕਰਨ ਲਈ ਕਈ ਕਦਮ ਉਠਾਉਂਦੀਆਂ ਹਨ।

ਇਹ ਵੀ ਪੜ੍ਹੋ ; ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਇਸ ਦਿਨ ਤੋਂ ਸ਼ੁਰੂ ਹੋਵੇਗੀ ਮੁੰਬਈ-ਲੰਡਨ ਉਡਾਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur