VIDEO :ਜਾਣੋ ਕਿਵੇਂ 25 ਲੱਖ ''ਚ ਪਿਆ ਧੋਨੀ ਦਾ ਇਕ ਕੈਚ

07/09/2018 2:20:24 PM

ਨਵੀਂ ਦਿੱਲੀ—ਟੀਮ ਇੰਡੀਆ ਨੇ ਬ੍ਰਿਸਟਲ 'ਚ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਮਾਤ ਦੇ ਕੇ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ 2-1 ਨਾਲ ਸੀਰੀਜ਼ ਆਪਣੇ ਨਾਂ ਕਰ ਲਈ ਅਤੇ ਨਾਲ ਹੀ ਟੀ-20 ਇੰਟਰਨੈਸ਼ਨਲ 'ਚ ਲਗਾਤਾਰ 6 ਟੀ-20 ਸੀਰੀਜ਼ 'ਚ ਆਪਣਾ ਕਬਜ਼ਾ ਕੀਤਾ।
ਟੀਮ ਇੰਡੀਆ ਦੀ ਇਸ ਜਿੱਤ 'ਚ ਚਮਕੇ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ
ਰੋਹਿਤ ਨੇ 56 ਗੇਂਦਾਂ 'ਤੇ ਅਜੇਤੂ 100 ਦੌੜਾਂ ਦੀ ਪਾਰੀ ਖੇਡੀ ਜਿਸ 'ਚ 11 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਜਦਕਿ ਹਾਰਦਿਕ ਪੰਡਯਾ ਨੇ ਗੇਂਦਬਾਜ਼ੀ ਕਰਦੇ ਹੋਏ ਚਾਰ ਵਿਕਟ ਝਟਕੇ ਅਤੇ ਬੱਲੇਬਾਜ਼ੀ ਕਰਦੇ ਹੋਏ 14 ਗੇਂਦਾਂ 'ਤੇ 33 ਦੌੜਾਂ ਬਣਾਇਆ।
ਇਸ ਮੈਚ 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਕੈਚ 25 ਲੱਖ ਦਾ ਪਿਆ। ਦਰਅਸਲ ਇੰਗਲੈਂਡ ਦੀ ਪਾਰੀ ਦੌਰਾਨ 14ਵੇਂ ਓਵਰ 'ਚ ਜਦੋਂ ਹਾਰਦਿਕ ਪੰਡਯਾ ਗੇਂਦਬਾਜ਼ੀ ਕਰਨ ਲਈ ਆਏ ਤਾਂ ਉਨ੍ਹਾਂ ਦੀ ਗੇਂਦ 'ਤੇ ਇੰਗਲੈਂਡ ਦੇ ਕਪਤਾਨ ਇਓਨ ਮਾਰਗਨ ਦੇ ਇਕ ਸ਼ਾਟ 'ਚ ਗੇਂਦ ਉਪਰ ਹਵਾ 'ਚ ਉਛਲ ਗਈ ਜਿਸਨੂੰ ਫੜਨ ਦੇ ਚੱਕਰ 'ਚ ਧੋਨੀ ਨੇ ਐੈੱਲ.ਈ.ਡੀ ਸਟੰਪ ਤੋੜ ਦਿੱਤਾ। 


ਤੁਹਾਨੂੰ ਦੱਸ ਦਈਏ ਕਿ ਧੋਨੀ ਨੇ ਜੋ ਐੱਲ.ਈ.ਡੀ. ਸਟੰਪ ਤੋੜਿਆ ਉਸਦੀ ਕੀਮਤ ਲੱਗਭਗ 40,000 ਡਾਲਰ ਯਾਨੀ 25 ਲੱਖ ਰੁਪਏ ਸੀ, ਪਰ ਧੋਨੀ ਨੇ ਜਿਸ ਕੈਚ ਨੂੰ ਫੜਨ ਲਈ ਸਟੰਪ ਤੋੜਿਆ ਜੇਕਰ ਉਹ ਨਾ ਫੜਦੇ ਤਾਂ ਟੀਮ ਇੰਡੀਆ ਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ।