ਮਹਾਰਾਸ਼ਟਰ : ਸਪਲਾਈ ਅਤੇ ਆਮਦਨ ਵਿਭਾਗ ਨੇ ਛਾਪੇ ਮਾਰ ਕੇ ਜ਼ਬਤ ਕੀਤੀਆਂ 1.83 ਕਰੋੜ ਦੀਆਂ ਦਾਲਾਂ

07/23/2016 4:33:54 PM

ਮੁੰਬਈ— ਗੈਰ-ਕਾਨੂੰਨੀ ਢੰਗ ਨਾਲ ਅਰਹਰ ਛੋਲੇ ਅਤੇ ਮੂੰਗ ਦੀਆਂ ਦਾਲਾਂ ਜਮਾ ਕਰਨ ''ਤੇ ਓਕੋਲਾ ਸ਼ਹਿਰ ਦੇ ਐੱਮ.ਆਈ.ਡੀ.ਸੀ. ਸੀਮਾ ''ਤੇ ਪਾਤੁਰ ਰੋਡ ਸਥਿਤ ਦੂਜੇ ਕੋਲਡ ਸਟੋਰ ''ਤੇ ਸਪਲਾਈ ਅਤੇ ਰਾਜ ਵਿਭਾਗ ਦੇ ਕਾਫਲੇ ਨੇ  ਕਾਰਵਾਈ ਕੀਤੀ ਹੈ। 1.83 ਕਰੋੜ ਦੀਆਂ ਦਾਲਾਂ ਦੇ ਗੋਦਾਮ ਨੂੰ ਸੀਲ ਕਰਕੇ ਜ਼ਬਤ ਕੀਤਾ ਗਿਆ। ਦਾਲਾਂ ਦੀ ਵਧਦੀ ਜਮਾਖੋਰੀ ਰੋਕਣ ਅਤੇ ਕੀਮਤਾਂ ਨੂੰ ਕਾਬੂ ''ਚ ਰੱਖਣ ਲਈ ਸਪਲਾਈ ਵਿਭਾਗ ਅਤੇ ਤਹਿਸੀਲਦਾਰ ਓਕੋਲਾ ਦੇ ਕਾਫਲੇ ਨੇ ਐੱਮ.ਆਈ.ਡੀ.ਸੀ. ਸੀਮਾ ''ਚ ਸਥਿਤ ਐੱਮ.ਕੇ. ਕੋਲਡ ਸਟੋਰੇਜ਼ ਅਤੇ ਪਾਟਣੀ ਕੋਲਡ ਸਟੋਰ ''ਚ ਛਾਪਾ ਮਾਰ ਕੇ ਇਹ ਕਾਰਵਾਈ ਕੀਤੀ ਹੈ। ਇਸ ਸਮੇਂ ਕੋਲਡ ਸਟੋਰਜ਼ ''ਚ ਮੂੰਗ,ਅਰਹਰ, ਛੋਲੇ ਦੀਆਂ ਦਾਲਾਂ ਨੂੰ ਬਿਨਾਂ ਮਨਜ਼ੂਰੀ ਦੇ ਰੱਖਿਆ ਗਿਆ, ਜਿਸ ਕਾਰਨ ਇਸ ਮਾਲ ਨੂੰ ਸਪਲਾਈ ਵਿਭਾਗ ਦੇ ਕਾਫਲੇ ਨੇ ਕਾਰਵਾਈ ਕਰਕੇ ਜਬਤ ਕਰ ਲਿਆ,ਜਿਸਦੀ ਕੀਮਤ 1 ਕਰੋੜ 82 ਲੱਖ 37 ਹਜ਼ਾਰ 750 ਰੁਪਏ ਰੱਖੀ ਗਈ ਹੈ।