ਮਹਾਨਗਰ ਗੈਸ ਨੇ CNG ਦੀਆਂ ਕੀਮਤਾਂ ''ਚ 1 ਰੁਪਏ ਦਾ ਵਾਧਾ ਕੀਤਾ

07/25/2020 3:39:41 PM

ਮੁੰਬਈ— ਜਨਤਕ ਖੇਤਰ ਦੀ ਗੈਸ ਕੰਪਨੀ ਮਹਾਨਗਰ ਗੈਸ ਲਿਮਟਿਡ ਨੇ ਸ਼ਨੀਵਾਰ ਨੂੰ ਕੰਪ੍ਰੈਸਡ ਕੁਦਰਤੀ ਗੈਸ (ਸੀ. ਐੱਨ. ਜੀ.) ਦੀ ਕੀਮਤ 'ਚ 1 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਮਾਮੂਲੀ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਇਸ ਵਾਧੇ ਤੋਂ ਬਾਅਦ ਮੁੰਬਈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਸੀ. ਐੱਨ. ਜੀ. ਦੀ ਕੀਮਤ ਵੱਧ ਕੇ 48.95 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਕੀਮਤਾਂ 'ਚ ਵਾਧਾ ਤੁਰੰਤ ਪ੍ਰਭਾਵਸ਼ਾਲੀ ਹੋ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ, “ਅਸੀਂ ਅੱਜ (ਸ਼ਨੀਵਾਰ) ਤੋਂ ਸੀ. ਐੱਨ. ਜੀ. ਦੀ ਕੀਮਤ 'ਚ ਇਕ ਰੁਪਿਆ ਪ੍ਰਤੀ ਕਿਲੋ ਦਾ ਵਾਧਾ ਕਰਨ ਲਈ ਮਜਬੂਰ ਹੋਏ ਹਾਂ ਤਾਂ ਜੋ ਮਹਾਮਾਰੀ ਕਾਰਨ ਡਾਲਰ ਦੇ ਮੁਕਾਬਲੇ ਰੁਪਏ 'ਚ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।''

ਹਾਲਾਂਕਿ, ਇਸ ਵਾਧੇ ਤੋਂ ਬਾਅਦ ਵੀ ਸੀ. ਐੱਨ. ਜੀ. ਨਾਲ ਵਾਹਨ ਚਲਾਉਣਾ ਡੀਜ਼ਲ ਅਤੇ ਪੈਟਰੋਲ ਨਾਲੋਂ ਸਸਤਾ ਹੋਵੇਗਾ। ਕੰਪਨੀ ਨੇ ਕਿਹਾ ਕਿ ਕੀਮਤਾਂ 'ਚ ਵਾਧੇ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਮੁੰਬਈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਕ੍ਰਮਵਾਰ ਲਗਭਗ 60 ਫੀਸਦੀ ਅਤੇ 39 ਫੀਸਦੀ ਦੀ ਬਚਤ ਹੋਵੇਗੀ।

Sanjeev

This news is Content Editor Sanjeev