ਐਪਲ ਦੇ 70 ਫੀਸਦੀ ਫੋਨ ਭਾਰਤ ’ਚ ਹੀ ਹੋ ਰਹੇ ਹਨ ਤਿਆਰ, ‘ਮੇਕ ਇਨ ਇੰਡੀਆ’ ਲਈ ਹੈ ਮਜ਼ਬੂਤ ਪਹਿਲ

09/07/2021 10:27:50 AM

ਨਵੀਂ ਦਿੱਲੀ– ਐਪਲ ਇੰਕ ਦੇ ਭਾਰਤੀ ਬਾਜ਼ਾਰ ’ਚ ਵਿਕਣ ਵਾਲੇ 70 ਫੀਸਦੀ ਮੋਬਾਇਲ ਫੋਨ ਭਾਰਤ ’ਚ ਹੀ ਬਣ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ‘ਮੇਕ ਇਨ ਇੰਡੀਆ’ ਲਈ ਇਹ ਮਜ਼ਬੂਤ ਪਹਿਲ ਹੈ। ਕਿਉਂਕਿ ਦੋ ਸਾਲ ਪਹਿਲਾਂ ਭਾਰਤ ’ਚ ਬਣ ਰਹੇ ਫੋਨ ਦੀ ਹਿੱਸੇਦਾਰੀ ਸਿਰਫ 30 ਫੀਸਦੀ ਸੀ ਪਰ ਹੁਣ ਇਸ ’ਚ ਤੇਜ਼ ਵਾਧਾ ਹੋਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿੱਤੀ ਸਾਲ 2021 ’ਚ ਸਰਕਾਰ ਦੀ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਸ਼ੁਰੂ ਹੋਣ ਤੋਂ ਬਾਅਦ ਐਪਲ ਨੇ ਆਪਣੀ ਰਣਨੀਤੀ ’ਚ ਕਾਫੀ ਬਦਲਾਅ ਕੀਤਾ ਹੈ। ਭਾਰਤ ’ਚ ਐਪਲ ਲਈ ਫੋਨ ਬਣਾਉਣ ਵਾਲੀਆਂ ਤਿੰਨ ਕੰਪਨੀਆਂ ’ਚੋਂ ਇਕ ਫਾਕਸਮਾਨ ਇਸ ਸਮੇਂ ਐਪਲ10 ਅਤੇ ਐਪਲ12 ਤੋਂ ਇਲਾਵਾ ਸਭ ਤੋਂ ਵਧੇਰੇ ਵਿਕਰੀ ਵਾਲਾ ਮਾਡਲ ਐਪਲ11 ਵੀ ਬਣਾ ਰਹੀ ਹੈ। ਐਪਲ ਲਈ ਠੇਕੇ ’ਤੇ ਨਿਰਮਾਣ ਕਰਨ ਵਾਲੀ ਇਕ ਹੋਰ ਕੰਪਨੀ ਵਿਸਟ੍ਰਾਨ ਐਪਲ ਐੱਸ. ਈ. 2020 ਬਣਾਉਂਦੀ ਹੈ। ਤੀਜੀ ਕੰਪਨੀ ਪੈਗਾਟ੍ਰਾਨ ਨੇ ਹਾਲੇ ਉਤਪਾਦਨ ਸ਼ੁਰੂ ਨਹੀਂ ਕੀਤਾ ਹੈ।

ਐਪਲ ਦੇ ਫੋਨ ਉਤਪਾਦਨ ’ਚ 75 ਫੀਸਦੀ ਦਾ ਵਾਧਾ
ਇਸ ਸਮੇਂ ਭਾਰਤ ’ਚ ਸਿਰਫ ਐਪਲ12 ਪ੍ਰੋ ਅਤੇ ਪ੍ਰੋ ਮੈਕਸ ਦੀ ਦਰਾਮਦ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਪਰ ਬਹੁਤ ਘੱਟ ਗਿਣਤੀ ’ਚ ਦਰਾਮਦ ਹੁੰਦੀ ਹੈ। ਐਪਲ ਦੇ ਬੁਲਾਰੇ ਨੇ ਇਸ ਬਾਰੇ ਭੇਜੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਗਿਣਤੀ ਦੇ ਲਿਹਾਜ ਨਾਲ ਉਤਪਾਦਨ ’ਤੇ ਨਜ਼ਰ ਰੱਖਣ ਵਾਲੀ ਟੇਕਆਰਕ ਦੇ ਸੰਸਥਾਪਕ ਫੈਸਲ ਕਾਵੂਸਾ ਕਹਿੰਦੇ ਹਨ ਕਿ 2017 ’ਚ ਭਾਰਤ ’ਚ ਵਿਕਣ ਵਾਲੇ ਐਪਲ ਦੇ ਫੋਨ ’ਚੋਂ ਸਿਰਫ 5 ਫੀਸਦੀ ਇੱਥੇ ਬਣੇ ਸਨ। 2020 ’ਚ ਇਹ ਅੰਕੜਾ ਵਧ ਕੇ 60 ਫੀਸਦੀ ’ਤੇ ਪਹੁੰਚ ਗਿਆ ਹੈ। ਭਾਰਤ ’ਚ ਐਪਲ 12 ਦਾ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਇਸ ਸਮੇਂ ਅੰਕੜਾ 75 ਫੀਸਦੀ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਸ ਸਮੇਂ ਐਪਲ ਦਾ ਦੇਸ਼ ’ਚ ਮੋਬਾਇਲ ਫੋਨਾਂ ਦਾ ਮੁਲਾਂਕਣ ਸਭ ਤੋਂ ਵੱਧ ਕਰੀਬ 15 ਫੀਸਦੀ ਹੈ। ਠੇਕੇ ’ਤੇ ਨਿਰਮਾਣ ਕਰਨ ਵਾਲੀਆਂ ਤਿੰਨਾਂ ਕੰਪਨੀਆਂ ਨੇ ਸਰਕਾਰ ਨਾਲ ਵਾਅਦਾ ਕੀਤਾ ਹੈ ਕਿ ਉਹ ਪੀ. ਐੱਲ. ਆਈ. ਯੋਜਨਾ ਦੇ ਤਹਿਤ ਇਸ ਅੰਕੜੇ ਨੂੰ ਪੰਜ ਸਾਲ ’ਚ ਵਧਾ ਕੇ 30 ਫੀਸਦੀ ’ਤੇ ਪਹੁੰਚਾ ਦੇਣਗੀਆਂ। ਚੀਨ ’ਚ ਐਪਲ ਦਾ ਮੁੱਲ ਸਭ ਤੋਂ ਵੱਧ ਕਰੀਬ 40-45 ਫੀਸਦੀ ਹੈ।

ਮਾਲੀਆ ਲਗਭਗ 330 ਤੋਂ 340 ਅਰਬ ਡਾਲਰ ਹੋਣ ਦਾ ਅਨੁਮਾਨ
ਐਪਲ ਐੱਸ. ਈ. 2020 ਨੂੰ ਇੱਥੇ ਅਪ੍ਰੈਲ 2020 ’ਚ ਉਤਾਰਿਆ ਗਿਆ ਅਤੇ ਸਿਰਫ 3-4 ਮਹੀਨਿਆਂ ’ਚ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ। ਨਵਾਂ ਮਾਡਲ ਐਪਲ 12 ਪਿਛਲੇ ਸਾਲ ਅਕਤੂਬਰ ’ਚ ਪੇਸ਼ ਕੀਤਾ ਗਿਆ ਅਤੇ ਮਹਾਮਾਰੀ ਅਤੇ ਉਸ ਨਾਲ ਜੁੜੀਆਂ ਚੁਣੌਤੀਆਂ ਦਾ ਬਾਵਜੂਦ ਉਸ ਦਾ ਇੱਥੇ ਛੇ ਮਹੀਨੇ ਤੋਂ ਘੱਟ ਸਮੇਂ ’ਚ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ। ਉਦਯੋਗ ਦੇ ਅਨੁਮਾਨਾਂ, ਚਾਲੂ ਰੁਝਾਨਾਂ ਦੇ ਆਧਾਰ ’ਤੇ ਮਾਹਰ ਕਹਿੰਦੇ ਹਨ ਕਿ ਭਾਰਤ ’ਚ ਕੰਪਨੀ ਦਾ ਮਾਲੀਆ ਸਤੰਬਰ ’ਚ ਸਮਾਪਤ ਕੰਪਨੀ ਦੇ ਵਿੱਤੀ ਸਾਲ ’ਚ 3 ਅਰਬ ਡਾਲਰ ਨੂੰ ਛੂਹ ਜਾਵੇਗਾ। ਇਹ ਭਾਰਤ ’ਚ ਪਿਛਲੇ ਵਿੱਤੀ ਸਾਲ ’ਚ ਹੋਏ 2 ਅਰਬ ਡਾਲਰ ਤੋਂ ਘੱਟ ਦੇ ਮਾਲੀਏ ’ਚ ਅਹਿਮ ਵਾਧੇ ਦਾ ਸੰਕੇਤ ਹੈ। ਹਾਲਾਂਕਿ ਇਸ ਤੇਜ਼ ਵਾਧੇ ਦੇ ਬਾਵਜੂਦ ਭਾਰਤ ਦਾ ਐਪਲ ਦੇ ਕੌਮਾਂਤਰੀ ਮਾਲੀਏ ’ਚ ਹਾਲੇ ਇਕ ਫੀਸਦੀ ਤੋਂ ਘੱਟ ਹਿੱਸਾ ਹੈ। ਕੰਪਨੀ ਦਾ ਕੌਮਾਂਤਰੀ ਮਾਲੀਆ ਕਰੀਬ 330 ਤੋਂ 340 ਅਰਬ ਡਾਲਰ ’ਤੇ ਪਹੁੰਚਣ ਦਾ ਆਸਾਰ ਹਨ।

Rakesh

This news is Content Editor Rakesh