‘ਲਗਜ਼ਰੀ ਘਰਾਂ ਦੀ ਵਿਕਰੀ ’ਚ ਵਾਧਾ’, 54 ਫ਼ੀਸਦ ਵਧੀ ਮੰਗ

04/12/2021 2:19:18 PM

ਨਵੀਂ ਦਿੱਲੀ (ਇੰਟ) - ਰੀਅਲ ਅਸਟੇਟ ਡਾਟਾ ਐਨਾਲਿਟਿਕਸ ਫਰਮ ਦੀ ਇਕ ਰਿਪੋਰਟ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਖੁੱਲ੍ਹੇ ਅਤੇ ਵੱਡੇ ਸਥਾਨਾਂ ਦੀ ਜ਼ਿਆਦਾ ਮੰਗ ਕਾਰਨ ਭਾਰਤੀ ਬਾਜ਼ਾਰਾਂ ’ਚ ਫਰਵਰੀ ’ਚ 21 ਫ਼ੀਸਦੀ ਵਧ ਕੇ 6,786 ਇਕਾਈਆਂ ਤੋਂ 8219 ਹੋ ਗਈ। ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਇਸ ਸਬੰਧ ’ਚ ਸਭ ਤੋਂ ਵੱਡੇ ਫਾਇਦੇਮੰਦ ਦੇ ਰੂਪ ’ਚ ਉੱਭਰਿਆ, ਕਿਉਂਕਿ ਇਸ ਨੇ ਲਗਜ਼ਰੀ ਘਰਾਂ ਦੀ ਵਿਕਰੀ ’ਚ 54 ਫ਼ੀਸਦੀ ਦਾ ਵਾਧਾ ਦਰਜ ਕੀਤਾ। ਮੁੰਬਈ ਮਹਾਨਗਰ 37 ਫ਼ੀਸਦੀ ਵਾਧੇ ਨਾਲ ਦੂਜੇ, ਇਸ ਤੋਂ ਬਾਅਦ ਬੇਂਗਲੁਰੂ (13 ਫ਼ੀਸਦੀ), ਪੁਣੇ (12 ਫ਼ੀਸਦੀ), ਚੇਨਈ (8 ਫ਼ੀਸਦੀ) ਅਤੇ ਕੋਲਕਾਤਾ (7 ਫ਼ੀਸਦੀ) ਦਾ ਨੰਬਰ ਆਉਂਦਾ ਹੈ।

ਭਾਰਤ ਸੋਥਬੀ ਇੰਟਰਨੈਸ਼ਨਲ ਰੀਅਲਟੀ ਦੇ ਸੀ. ਈ. ਓ. ਅਮਿਤ ਗੋਇਲ ਨੇ ਦੱਸਿਆ ਕਿ ਹਾਊਸਿੰਗ ਮਾਰਕੀਟ ਪਿਛਲੀਆਂ ਕੁਝ ਤਿਮਾਹੀਆਂ ਤੋਂ ਸੁੱਧਰ ਰਹੀ ਹੈ ਅਤੇ ਸਾਡਾ ਡਾਟਾ ਦੱਸਦਾ ਹੈ ਕਿ 2021 ’ਚ ਹਾਊਸਿੰਗ ਸੇਲ ’ਚ ਵਾਧਾ ਦੇਖਣ ਨੂੰ ਮਿਲੇਗਾ। ਮਹਾਮਾਰੀ ਨੇ ਲਗਜ਼ਰੀ ਹੋਮਬਾਇਰਸ ਦੀਆਂ ਮੁਢਲੀਆਂ ਮੰਗਾਂ ਨੂੰ ਬਦਲ ਦਿੱਤਾ ਹੈ। ਨਿੱਜੀ ਆਊਟਡੋਰ ਸਪੇਸ ਜਾਂ ਨੇੜੇ ਦੇ ਪਾਰਕ ਅਤੇ ਦੂਰ-ਦਰਾਡੇ ਦੇ ਕੰਮ ਅਤੇ ਸਿੱਖਿਆ ਲਈ ਵੱਖਰਾ ਵਰਗ ਸਭ ਤੋਂ ਮਹੱਤਵਪੂਰਣ ਪੈਮਾਨਾ ਬਣ ਗਏ ਹਨ ਅਤੇ ਇਹੀ ਸੋਚ 2021 ’ਚ ਚੰਗੀ ਤਰ੍ਹਾਂ ਜਾਰੀ ਰਹੇਗੀ। ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਿਖਰ ਦੇ 7 ਬਾਜ਼ਾਰਾਂ ’ਚ ਇਕੱਠੇ ਵਿਕਰੀ ਲਈ 92,200 ਤੋਂ ਜ਼ਿਆਦਾ ਲਗਜ਼ਰੀ ਘਰ ਉਪਲੱਬਧ ਹਨ, ਜਿਨ੍ਹਾਂ ’ਚੋਂ ਮੁੰਬਈ ਦੀ ਲਗਭਗ 52 ਫ਼ੀਸਦੀ ਹਿੱਸੇਦਾਰੀ ਅਤੇ ਬੇਂਗਲੁਰੂ ਅਤੇ ਪੁਣੇ ਦੀ ਆਈ. ਟੀ. ਹੱਬ ’ਚ ਕ੍ਰਮਵਾਰ 9 ਅਤੇ 5 ਫ਼ੀਸਦੀ ਦੀ ਹਿੱਸੇਦਾਰੀ ਹੈ।
 

Harinder Kaur

This news is Content Editor Harinder Kaur