ਜਲਦ ਹੋਣ ਜਾ ਰਿਹਾ ਹੈ ਸਭ ਤੋਂ ਲੰਬੀ LPGਪਾਇਪਲਾਈਨ ਦਾ ਉਦਘਾਟਨ

02/22/2019 7:33:05 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਰਸੋਈ ਗੈਸ ਪਾਇਪਲਾਈਨ ਦੀ ਨੀਹ ਪੱਥਰ ਰੱਖਣਗੇ। ਇਹ ਪਾਇਪਲਾਈਨ ਦੇਸ਼ ਦੀ ਇਕ ਚੌਥਾਈ ਆਬਾਦੀ ਨੂੰ ਖਾਣਾ ਬਣਾਉਣ ਦੀ ਈਧਨ ਜ਼ਰੂਰਤਾਂ ਨੂੰ ਪੂਰਾ ਕਰੇਗੀ। ਸਰਕਾਰੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇਸ਼ 'ਚ ਰਸੋਈ ਗੈਸ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਪੂਰਵੀ ਉੱਤਰ ਪ੍ਰਦੇਸ਼ 'ਚ ਗੋਰਖਪੁਰ ਤੋਂ ਲੈ ਕੇ ਗੁਜਰਾਤ ਤੱਟ ਤੱਕ ਪਾਇਪਲਾਈਨ ਬਿਛਾ ਰਹੀ ਹੈ।
ਇੰਡੀਅਨ ਆਇਲ ਦੀ ਗੁਜਰਾਤ 'ਚ ਕਾਂਡਲਾ 'ਚ ਐੱਲ.ਪੀ.ਜੀ, ਆਯਾਤ ਕਰਨ ਅਤੇ ਇਸ 1,987 ਕਿਲੋਮੀਟਰ ਲੰਬੀ ਪਾਇਪਲਾਈਨ ਦੇ ਸਹਾਰੇ ਗੋਰਖਪੁਰ ਤੱਕ ਲੈ ਜਾਣ ਦੀ ਯੋਜਨਾ ਹੈ। ਇਹ ਪਾਇਪਲਾਈਨ ਅਹਿਮਦਾਬਾਦ, ਉੱਜੈਨ, ਭੋਪਾਲ, ਕਾਨਪੁਰ, ਇਲਾਹਾਬਾਦ, ਵਾਰਾਣਸੀ ਅਤੇ ਲਖਨਊ ਤੋਂ ਹੋ ਕੇ ਗੁਜਰੇਗੀ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪਾਇਪਲਾਈਨ ਦੁਨੀਆ 'ਚ ਸਭ ਤੋਂ ਵੱਡੀ ਐੱਲ.ਪੀ.ਜੀ. ਪਾਇਪਲਾਈਨ ਹੋਵੇਗੀ। ਇਸ ਬਿਛਾਉਣ 'ਚ 9,000 ਕਰੋੜ ਰੁਪਏ ਦੀ ਲਾਗਤ ਆਵੇਗੀ। ਪਾਇਪਲਾਈਨ 'ਚ ਰਾਹੀਂ ਸਾਲਾਨਾ 37.5 ਲੱਖ ਟਨ ਐੱਲ.ਪੀ.ਐੱਲ. ਨੂੰ ਗੁਜਰਾਤ ਤੱਟ ਤੋਂ ਦੇਸ਼ 'ਚ ਵੱਖ-ਵੱਖ ਸ਼ਹਿਰਾਂ ਤੱਕ ਭੇਜਿਆ ਜਾਵੇਗਾ। ਪਾਇਪਲਾਈਨ 'ਚ ਕਾਂਡਲਾ ਬੰਦਰਗਾਹ ਦੇ ਨਾਲ-ਨਾਲ ਆਈ.ਓ.ਸੀ, ਦੀ ਕੋਆਲੀ ਰਿਫਾਇਨਰੀ 'ਚ ਵੀ ਐੱਲ.ਪੀ.ਜੀ. ਦੀ ਆਪੂਰਤੀ ਕੀਤੀ ਜਾਵੇਗੀ।
ਇਹ ਦੇਸ਼ 'ਚ ਸਭ ਤੋਂ ਵੱਡੀ ਐੱਲ.ਪੀ.ਜੀ. ਪਾਇਪਲਾਈਨ ਹੋਵੇਗੀ। ਭਵਿੱਖ 'ਚ ਗੇਲ ਗੁਜਰਾਤ 'ਚ ਜਾਮਨਗਰ ਤੋਂ ਲੈ ਕੇ ਲੋਨੀ ਤੱਕ ਦੀ 1,415 ਕਿਲੋਮੀਟਰ ਲੰਬੀ ਲਾਈਨ ਦਾ ਪਰਿਚਾਲਣ ਕਰਦੀ ਹੈ। ਗੇਲ ਦੇ ਕੋਲ 623 ਕਿਲੋਮੀਟਰ ਲੰਬੀ ਵਿਸ਼ਾਖਾਪਟਨਮ ਤੋਂ ਸਿਕੰਦਰਾਬਾਦ ਤੱਕ ਦੀ ਪਾਇਪਲਾਈਨ ਵੀ ਹੈ।
ਇੰਡੀਅਨ ਆਇਲ ਦੀ ਹਰਿਆਣਾ 'ਚ ਪਾਣੀਪਤ ਤੋਂ ਜਲੰਧਰ ਤੱਕ ਇਕ ਪਾਇਪਲਾਈਨ ਹੈ। ਪ੍ਰਧਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ 24 ਫਰਵਰੀ ਨੂੰ ਪਾਇਪਲਾਈਨ ਪਰਿਯੋਜਨਾ ਦੀ ਨੀਹ ਪੱਥਰ ਰੱਖੇਗੀ। ਇਸ ਪਰਿਯੋਜਨਾ ਦੇ ਤਿਆਰ ਹੋਣ 'ਤੇ ਇਸ ਦੇ ਰਸਤੇ 'ਚ ਸਿਲੰਡਰ ਭਰਨ ਵਾਲੀਆਂ 22 ਇਕਾਈਆਂ ਨੂੰ ਵੀ ਐÎੱਲ.ਪੀ.ਜੀ, ਦੀ ਆਪੂਰਤੀ ਕੀਤੀ ਜਾਵੇਗੀ।

satpal klair

This news is Content Editor satpal klair