ਰਸੋਈ ''ਚ ਵਰਤੋਂ ਹੋਣ ਵਾਲੇ LPG ਕਨੈਕਸ਼ਨ ਨੂੰ ਆਧਾਰ ਕਾਰਨ ਨਾਲ ਕਿੰਝ ਕਰੀਏ ਲਿੰਕ

10/17/2018 12:22:17 PM

ਨਵੀਂ ਦਿੱਲੀ—ਸਾਡੇ ਦੇਸ਼ 'ਚ ਲੰਬੇ ਸਮੇਂ ਤੱਕ ਇਸ ਗੱਲ 'ਤੇ ਬਹਿਸ ਹੋਈ ਕਿ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੋਣਾ ਚਾਹੀਦਾ ਜਾਂ ਨਹੀਂ। ਸੁਪਰੀਮ ਕੋਰਟ ਆਧਾਰ ਕਾਰਡ ਦੀ ਸੰਵਿਧਾਨਿਕ ਵੈਧਤਾ 'ਤੇ ਆਪਣਾ ਫੈਸਲਾ ਸੁਣਾ ਚੁੱਕੀ ਹੈ। ਜਿਥੇ ਤੱਕ ਐੱਲ.ਪੀ.ਜੀ. ਭਾਵ ਖਾਣਾ ਪਕਾਉਣ ਵਾਲੀ ਗੈਸ ਦਾ ਸਵਾਲ ਹੈ ਤਾਂ ਸਤੰਬਰ ਦੀ ਰਿਪੋਰਟ ਮੁਤਾਬਕ ਗੈਸ ਸਬਸਿਡੀ ਪਾਉਣ ਲਈ ਆਧਾਰ ਕਾਰਡ ਜ਼ਰੂਰੀ ਹੈ, ਪਰ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਜੋੜਨਾ ਜ਼ਰੂਰੀ ਨਹੀਂ ਹੈ। 
ਇਸ ਨੂੰ ਇਕ ਉਦਹਾਰਣ ਤੋਂ ਸਮਝੋ। ਐੱਲ.ਪੀ.ਜੀ. ਕਲੈਕਸ਼ਨ ਲੈਣ ਵਾਲੇ ਸੁਰੇਸ਼ ਜੇਕਰ ਗੈਸ 'ਤੇ ਸਬਸਿਡੀ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਗੈਸ ਕੰਪਨੀ ਨੂੰ ਆਪਣੇ ਆਧਾਰ ਕਾਰਡ ਦੀ ਡੀਟੇਲਸ ਦੇਣੀ ਹੋਵੇਗੀ। ਗੈਸ ਕੰਪਨੀ ਆਧਾਰ ਡੀਟੇਲਸ ਨੂੰ ਸੁਰੇਸ਼ ਦੀ ਆਈ.ਡੀ. ਦੇ ਨਾਲ ਜੋੜ ਦੇਵੇਗੀ। ਪਰ ਆਪਣਾ ਆਧਾਰ ਕਾਰਡ ਖਾਤੇ ਨਾਲ ਲਿੰਕ ਕਰਵਾਉਣ ਹੈ ਜਾਂ ਨਹੀਂ, ਇਸ ਦਾ ਫੈਸਲਾ ਸੁਰੇਸ਼ ਕਰਨਗੇ। ਸੁਰੇਸ਼ ਦੀ ਤਰ੍ਹਾਂ ਗੈਸ ਸਬਸਿਡੀ ਲੈਣ ਵਾਲੇ ਕਰੀਬ ਇਕ ਤਿਹਾਈ ਲੋਕ 'ਆਧਾਰ ਪੇਮੇਂਟ ਬ੍ਰਿਜ' ਦੇ ਰਾਹੀਂ ਸਬਸਿਡੀ ਪਾਉਂਦੇ ਹਨ। 'ਆਧਾਰ ਪੇਮੈਂਟ ਬ੍ਰਿਜ' ਤੋਂ ਸਬਸਿਡੀ ਸਿੱਧੇ ਸੁਰੇਸ਼ ਦੇ ਉਸ ਬੈਂਕ ਖਾਤੇ 'ਚ ਆ ਜਾਂਦੀ ਹੈ ਜੋ ਆਧਾਰ ਨਾਲ ਲਿੰਕ ਹੈ ਅਤੇ ਗੈਸ ਕੰਪਨੀਆਂ ਵੱਖ ਤੋਂ ਬੈਂਕ ਖਾਤੇ ਦੀ ਡੀਟੇਲ ਨਹੀਂ ਮੰਗਦੀ ਹੈ। ਜੇਕਰ ਸੁਰੇਸ਼ ਆਪਣੇ ਬੈਂਕ ਖਾਤੇ ਤੋਂ ਆਧਾਰ ਨੂੰ ਵੱਖ ਕਰਦੇ ਦਿੰਦੇ ਹਨ ਤਾਂ ਗੈਸ ਕੰਪਨੀ ਉਨ੍ਹਾਂ ਦੇ ਅਕਾਊਂਟ ਦੀ ਜਾਣਕਾਰੀ ਲੇਵੇਗੀ ਅਤੇ ਫਿਰ ਐੱਨ.ਈ.ਈ.ਟੀ. ਨਾਲ ਬੈਂਕ ਖਾਤੇ 'ਚ ਪੈਸਾ ਆਵੇਗਾ।
ਇਹ ਤਾਂ ਹੋਈ ਨਿਯਮ ਦੀ ਗੱਲ, ਜਿਸ ਨਾਲ ਤੁਸੀਂ ਫੈਸਲਾ ਲੈ ਸਕਦੇ ਹੋ ਕਿ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਰੱਖਣਾ ਹੈ ਜਾਂ ਨਹੀਂ। ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਤੁਹਾਡੇ ਕੋਲ ਗੈਸ ਸਬਸਿਡੀ ਲੈਣ ਦੇ ਕਿੰਨੇ ਮਾਧਿਅਮ ਹੈ। ਹੁਣ ਮੰਨ ਲਓ ਕਿ ਸੁਰੇਸ਼ ਆਪਣੇ ਐੱਲ.ਪੀ.ਜੀ. ਕਨੈਕਸ਼ਨ ਨਾਲ ਆਧਾਰ ਕਾਰਡ ਲਿੰਕ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੀ ਕਰਨਾ ਹੋਵੇਗਾ। 
ਆਪਣੇ ਐੱਲ.ਪੀ.ਜੀ. ਕਨੈਕਸ਼ਨ ਨੂੰ ਆਧਾਰ ਕਾਰਨ ਨਾਲ ਲਿੰਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਐੱਲ.ਪੀ.ਜੀ. ਪ੍ਰੋਵਾਈਡਰ ਦੇ ਕਸਟਮਰ ਕੇਅਰ 'ਤੇ ਫੋਨ ਕਰੋ ਅਤੇ ਉਸ ਦੇ ਦੱਸੇ ਮੁਤਾਬਕ ਆਪਣੀ ਡੀਟੇਲਸ ਦੇ ਦਿਓ। ਭਾਰਤ 'ਚ ਐੱਲ.ਪੀ.ਜੀ. ਕਨੈਕਸ਼ਨ ਦੇਣ ਵਾਲੀਆਂ ਕੰਪਨੀਆਂ ਮੁੱਖ ਤੌਰ 'ਤੇ ਭਾਰਤ ਗੈਸ, ਹਿੰਦੁਸਤਾਨ ਪੈਟਰੋਲੀਅਮ ਇੰਡੇਨ ਹਨ।